ਅਫਗਾਨਿਸਤਾਨ ''ਚ ਨਹੀਂ ਹੋਵੇਗਾ ਲੋਕਤੰਤਰ ਸਗੋਂ ਤਾਲਿਬਾਨ ਇਸ ਸਿਸਟਮ ਜ਼ਰੀਏ ਚਲਾਏਗਾ ਸਰਕਾਰ

Thursday, Aug 19, 2021 - 06:22 PM (IST)

ਕਾਬੁਲ (ਬਿਊਰੋ) ਅਫਗਾਨਿਸਤਾਨ ਵਿਚ ਤਾਲਿਬਾਨ ਜਦੋਂ ਤੱਕ ਆਪਣੀ ਨਵੀਂ ਸਰਕਾਰ ਦਾ ਗਠਨ ਨਹੀਂ ਕਰ ਲੈਂਦਾ, ਉਦੋਂ ਤੱਕ ਇਕ ਕੌਂਸਲ ਜ਼ਰੀਏ ਪੂਰੇ ਦੇਸ਼ ਨੂੰ ਚਲਾਏਗਾ। ਤਾਲਿਬਾਨੀ ਫਿਲਹਾਲ ਅਫਗਾਨਿਸਤਾਨ ਦੇ ਨੇਤਾਵਾਂ, ਸੈਨਾ ਦੇ ਅਫਸਰਾਂ ਨਾਲ ਚਰਚਾ ਜਾਰੀ ਰੱਖਣਗੇ ਅਤੇ ਨਵੀਂ ਸਰਕਾਰ ਦੇ ਫ੍ਰੇਮਵਰਕ 'ਤੇ ਕੰਮ ਕੀਤਾ ਜਾਵੇਗਾ।

PunjabKesari

ਸਮਾਚਾਰ ਏਜੰਸੀ ਰਾਇਟਰਜ਼ ਨੂੰ ਇਕ ਤਾਲਿਬਾਨੀ ਨੇਤਾ ਨੇ ਦੱਸਿਆ ਕਿ ਤਾਲਿਬਾਨ ਸਾਰੇ ਨੇਤਾਵਾਂ, ਅਫਸਰਾਂ ਨਾਲ ਗੱਲ ਕਰ ਰਿਹਾ ਹੈ ਅਤੇ ਹਰ ਕਿਸੇ ਨਾਲ ਗੱਲ ਕਰਨ ਮਗਰੋਂ ਨਵੀਂ ਸਰਕਾਰ ਦਾ ਗਠਨ ਕੀਤਾ ਜਾਵੇਗਾ।ਫਿਲਹਾਲ ਹਾਲੇ ਕੌਂਸਲ ਹੀ ਅਫਗਾਨਿਸਤਾਨ ਨੂੰ ਚਲਾਏਗੀ, ਇਸ ਦੀ ਅਗਵਾਈ Haibatullah Akhundzada ਕਰ ਸਕਦੇ ਹਨ।ਤਾਲਿਬਾਨੀ ਕਮਾਂਡਰ ਮੁਤਾਬਕ ਸਾਡੀ ਨਵੀਂ ਸਰਕਾਰ ਨੂੰ ਲੈ ਕੇ ਹਾਲੇ ਕਈ ਗੱਲਾਂ ਸਪਸ਼ੱਟ ਹੋਣੀਆਂ ਹਨ ਪਰ ਇਕ ਚੀਜ਼ ਤੈਅ ਹੈ ਕਿ ਅਫਗਾਨਿਸਤਾਨ ਵਿਚ ਲੋਕਤੰਤਰ ਨਹੀਂ ਹੋਵੇਗਾ। ਸਾਡੇ ਇੱਥੇ ਲੋਕਤੰਤਰੀ ਸਿਸਟਮ ਦਾ ਬੇਸ ਨਹੀਂ ਹੈ, ਅਜਿਹੇ ਵਿਚ ਇਹ ਸਾਫ ਹੈ ਕਿ ਦੇਸ਼ ਵਿਚ ਸਿਰਫ ਸ਼ਰੀਆ ਕਾਨੂੰਨ ਹੀ ਲਾਗੂ ਕੀਤਾ ਜਾਵੇਗਾ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬੁਰਕੀਨਾ ਫਾਸੋ 'ਚ ਅੱਤਵਾਦੀ ਹਮਲਾ, 47 ਲੋਕਾਂ ਦੀ ਮੌਤ

ਇੱਥੇ ਦੱਸ ਦਈਏ ਕਿ ਤਾਲਿਬਾਨੀ ਨੇਤਾਵਾਂ ਨੇ ਬੀਤੇ ਦਿਨ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਨਾਲ ਮੁਲਾਕਾਤ ਕੀਤੀ ਸੀ। ਕਤਰ ਦੇ ਦੋਹਾ ਵਿਚ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਬੈਠਕ ਵਿਚ ਹਾਮਿਦ ਕਰਜਈ ਵੀ ਸ਼ਾਮਲ ਹੋਣਗੇ ਜਿੱਥੇ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਨਵੀਂ ਸਰਕਾਰ ਬਣਾਉਣ ਸੰਬੰਧੀ ਚਰਚਾ ਕੀਤੀ ਜਾਵੇਗੀ। ਤਾਲਿਬਾਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਜੋ ਵੀ ਹੋਵੇਗਾ ਸ਼ਰੀਆ ਕਾਨੂੰਨ ਮੁਤਾਬਕ ਹੋਵੇਗਾ ਪਰ ਇਸ ਵਾਰ ਤਲਿਬਾਨ ਦਾ ਕਹਿਣਾ ਹੈ ਕਿ ਉਹ ਕਿਸੇ ਨੂੰ ਦੁਸ਼ਮਣ ਨਹੀਂ ਬਣਾਉਣਾ ਚਾਹੁੰਦਾ ਅਜਿਹੇ ਵਿਚ ਸਰਕਾਰ ਵਿਚ ਸਾਰਿਆਂ ਨੂੰ ਮੌਕਾ ਮਿਲੇਗਾ। ਇੰਨਾ ਹੀ ਨਹੀਂ ਤਾਲਿਬਾਨ ਨੇ ਬੀਬੀਆਂ ਨੂੰ ਵੀ ਸਰਕਾਰ ਵਿਚ ਸ਼ਾਮਲ ਕਰਨ ਦੇ ਸੰਕੇਤ ਦਿੱਤੇ ਹਨ। 

PunjabKesari

ਤਾਲਿਬਾਨ ਵੱਲੋਂ ਜਾਰੀ ਪ੍ਰੈੱਸ ਕਾਨਫਰੰਸ ਵਿਚ ਅਪੀਲ ਕੀਤੀ ਗਈ ਸੀ ਕਿ ਦੁਨੀਆ ਉਹਨਾਂ ਨੂੰ ਇਕ ਸਰਕਾਰ ਦੇ ਤੌਰ 'ਤੇ ਮਾਨਤਾ ਦੇਵੇ। ਤਾਲਿਬਾਨ ਕਿਸੇ ਵੀ ਅਬੈਂਸੀ ਜਾਂ ਵਿਦੇਸ਼ੀ ਨਾਗਰਿਕ ਨੂੰ ਨੁਕਸਾਨ ਨਾ ਪਹੁੰਚਾਉਣ ਦੀ ਗੱਲ ਕਰ ਰਿਹਾ ਹੈ ਭਾਵੇਂਕਿ ਬੀਤੇ ਦਿਨੀਂ ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਤਾਲਿਬਾਨੀ ਬੇਰਹਿਮੀ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ।

ਨੋਟ- ਤਾਲਿਬਾਨ ਨੂੰ ਸਰਕਾਰ ਦੇ ਤੌਰ 'ਤੇ ਮਾਨਤਾ ਮਿਲਣੀ ਚਾਹੀਦੀ ਹੈ ਜਾਂ ਨਹੀਂ, ਇਸ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News