ਬ੍ਰਿਟੇਨ ਦੇ EU ਤੋਂ ਵੱਖ ਹੋਣ ’ਚ ਦੇਰੀ ਕਿਸੇ ਦੇ ਹਿੱਤ ’ਚ ਨਹੀਂ : ਫਰਾਂਸ ਸਰਕਾਰ

Monday, Oct 21, 2019 - 08:32 PM (IST)

ਬ੍ਰਿਟੇਨ ਦੇ EU ਤੋਂ ਵੱਖ ਹੋਣ ’ਚ ਦੇਰੀ ਕਿਸੇ ਦੇ ਹਿੱਤ ’ਚ ਨਹੀਂ : ਫਰਾਂਸ ਸਰਕਾਰ

ਪੈਰਿਸ - ਫਰਾਂਸ ਦਾ ਮੰਨਣਾ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘ (ਈ. ਯੂ.) ਤੋਂ ਵੱਖ ਹੋਣ ’ਚ ਹੋ ਰਹੀ ਦੇਰੀ ਕਿਸੇ ਦੇ ਹਿੱਤ ’ਚ ਨਹੀਂ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਨਵੇਂ ਸਮਝੌਤੇ ’ਤੇ ਸੰਸਦ ਦਾ ਸਮਰਥਨ ਮੰਗਿਆ ਹੈ। ਇਸ ਬਾਰੇ ’ਚ ਫਰਾਂਸ ਸਰਕਾਰ ਦੀ ਬੁਲਾਰੀ ਦੀ ਇਹ ਟਿੱਪਣੀ ਆਈ ਹੈ।

ਕੈਬਨਿਟ ਦੀ ਬੈਠਕ ਤੋਂ ਬਾਅਦ ਸਿਬੇਥ ਮੇਡੀਆਯੇ ਨੇ ਪੱਤਰਕਾਰਾਂ ਨੂੰ ਆਖਿਆ ਕਿ ਹੁਣ ਇਹ ਬ੍ਰਿਟੇਨ ਦੀ ਸੰਸਦ ’ਤੇ ਹੈ ਕਿ ਉਹ ਸਮਝੌਤੇ ਦੇ ਬਾਰੇ ’ਚ ਕੀ ਸੋਚਦੀ ਹੈ ਨਾ ਕਿ ਯੂਰਪੀ ਸੰਘ ’ਤੇ। ਉਨ੍ਹਾਂ ਨੇ ਆਖਿਆ ਕਿ ਇਸ ਮਾਮਲੇ ’ਤੇ ਵੋਟਿੰਗ ਦੀ ਜ਼ਰੂਰਤ ਹੈ ਤਾ ਵੋਟਿੰਗ ਹੋਣੀ ਚਾਹੀਦੀ ਹੈ ਨਾ ਕਿ ਇਹ ਸਿਰਫ ਹਾਸਲ ਕਰਨ ਲਈ ਰਣਨੀਤੀ ਹੋਵੇ।


author

Khushdeep Jassi

Content Editor

Related News