ਪਾਕਿ ਸੰਸਦ ''ਚ PM ਇਮਰਾਨ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਪੇਸ਼
Tuesday, Mar 29, 2022 - 01:24 PM (IST)
ਇਸਲਾਮਾਬਾਦ- ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਨੇਤਾ ਪ੍ਰਤੀਪੱਖ ਅਤੇ PML-N ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ। ਇਸ ਦੇ ਨਾਲ ਹੀ ਕ੍ਰਿਕਟ ਤੋਂ ਰਾਜਨੀਤੀ 'ਚ ਆਏ ਖਾਨ ਨੂੰ ਅਹੁਦੇ ਤੋਂ ਹਟਾਉਣ ਦੇ ਪ੍ਰਤੀਕਿਰਿਆ ਸੰਸਦ ਦੇ ਹੇਠਲੇ ਸਦਨ 'ਚ ਸ਼ੁਰੂ ਹੋ ਗਈ ਹੈ। ਇਮਰਾਨ ਖਾਨ ਸਾਲ 2018 'ਚ ਸੱਤਾ 'ਚ ਆਉਣ ਤੋਂ ਬਾਅਦ ਸਭ ਤੋਂ ਮੁਸ਼ਕਿਲ ਦੌਰ 'ਚੋਂ ਲੰਘ ਰਹੇ ਹਨ।
ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕਾਦਿਰ ਦੀ ਗੈਰ-ਹਾਜ਼ਰੀ 'ਚ ਕਾਰਵਾਈ ਦਾ ਸੰਚਾਲਨ ਕਰ ਰਹੇ ਸੂਰੀ ਨੇ ਅਵਿਸ਼ਵਾਸ ਪ੍ਰਸਤਾਵ ਪੇਸ਼ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਸ਼ਰੀਫ ਨੇ ਰਸਮੀ ਰੂਪ ਨਾਲ ਸਦਨ 'ਚ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਜੋ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੀ ਸੰਵਿਧਾਨਿਕ ਪ੍ਰਤੀਕਿਰਿਆ ਦਾ ਪਹਿਲਾ ਪੜਾਅ ਹੈ। ਕਿਉਂਕਿ ਪ੍ਰਸਤਾਵ 'ਤੇ ਵੋਟਾਂ ਤਿੰਨ ਤੋਂ ਸੱਤ ਦਿਨ ਦੇ ਅੰਦਰ ਹੋਣੀਆਂ ਚਾਹੀਦੀਆਂ, ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਦੀ ਗੈਰ-ਹਾਜ਼ਰੀ 'ਚ ਪ੍ਰਧਾਨਤਾ ਕਰ ਰਹੇ ਉਪ ਪ੍ਰਧਾਨ ਸੂਰੀ ਨੇ ਕਾਰਵਾਈ 31 ਮਾਰਚ ਸ਼ਾਮ ਚਾਰ ਵਜੇ ਤੱਕ ਦੇ ਲਈ ਮੁਅੱਤਲ ਕਰ ਦਿੱਤੀ। ਉਸ ਦਿਨ ਜਦੋਂ ਸਦਨ ਦੀ ਬੈਠਕ ਦੁਬਾਰਾ ਸ਼ੁਰੂ ਹੋਵੇਗੀ ਤਾਂ ਚਰਚਾ ਅਤੇ ਵੋਟਾਂ ਹੋਣਗੀਆਂ।
ਇਮਰਾਨ ਸਰਕਾਰ ਨੂੰ ਇਸ ਪ੍ਰਸਤਾਵ ਨੂੰ ਅਸਫ਼ਲ ਕਰਨ ਦੇ ਲਈ 342 ਮੈਂਬਰੀ ਨੈਸ਼ਨਲ ਅਸੈਂਬਲੀ 'ਚ 172 ਵੋਟਿੰਗ ਦੀ ਲੋੜ ਹੋਵੇਗੀ। ਹਾਲਾਂਕਿ ਖਾਨ ਦੇ ਗਠਬੰਧਨ ਦੇ 23 ਮੈਂਬਰਾਂ ਨੇ ਹੁਣ ਤੱਕ ਉਨ੍ਹਾਂ ਦਾ ਸਮਰਥਨ ਕਰਨ ਦੀ ਪ੍ਰਤੀਬੱਧਤਾ ਨਹੀਂ ਜਤਾਈ ਹੈ ਅਤੇ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਦੇ ਕਰੀਬ 2 ਦਰਜ਼ਨ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਹੈ। ਅਜਿਹੇ 'ਚ ਉਨ੍ਹਾਂ ਦੇ ਲਈ ਹੁਣ ਵੀ ਮੁਸ਼ਕਿਲ ਸਥਿਤੀ ਹੈ। ਪਾਕਿਸਤਾਨ 'ਚ ਅੱਠ ਮਾਰਚ ਤੋਂ ਹੀ ਅਨਿਸ਼ਚਿਤਤਾ ਦਾ ਦੌਰ ਚੱਲ ਰਿਹਾ ਹੈ। ਸੰਯੁਕਤ ਵਿਰੋਧੀ ਨੇ ਨੈਸ਼ਨਲ ਅਸੈਂਬਲੀ ਨੂੰ ਪ੍ਰਸਤਾਵ ਸੌਂਪਣ ਦੇ ਨਾਲ ਸਪੀਕਰ ਨੂੰ 14 ਦਿਨ ਦੇ ਅੰਦਰ ਸੰਸਦ ਦਾ ਸੈਸ਼ਨ ਬੁਲਾਉਣ ਦੀ ਮੰਗ ਕੀਤੀ। ਜੇਕਰ ਸੈਸ਼ਨ ਸਮੇਂ-ਸੀਮਾ ਦੇ ਤਿੰਨ ਦਿਨ ਬਾਅਦ 25 ਮਾਰਚ ਨੂੰ ਬੁਲਾਇਆ ਗਿਆ ਪਰ ਸਪੀਕਰ ਨੇ ਪ੍ਰਸਤਾਵ ਪੇਸ਼ ਕਰਨ ਦੀ ਆਗਿਆ ਦੇਣ ਤੋਂ ਮਨ੍ਹਾ ਕਰ ਦਿੱਤਾ।