ਫੋਬਰਸ 2020 : ''ਸ਼ਕਤੀਸ਼ਾਲੀ 100 ਬੀਬੀਆਂ ''ਚ ਨਿਰਮਲਾ ਸੀਤਾਰਮਣ ਤੇ ਕਿਰਣ ਮਜੂਮਦਾਰ''

12/09/2020 2:10:00 AM

ਨਿਊਯਾਰਕ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ, ਬਾਇਓਕਾਨ ਦੀ ਸੰਸਥਾਪਕ ਕਿਰਣ ਮਜੂਮਦਾਰ ਸ਼ਾ ਅਤੇ ਐੱਚ. ਸੀ. ਐੱਲ. ਇੰਟਰਪ੍ਰਾਈਜ ਦੀ ਸੀ. ਈ. ਓ. ਰੋਸ਼ਨੀ ਨਡਾਰ ਮਲਹੋਤਰਾ ਦੁਨੀਆ ਦੀਆਂ 100 ਸ਼ਕਤੀਸ਼ਾਲੀ ਬੀਬੀਆਂ ਦੀ ਫੋਬਰਸ ਦੀ ਲਿਸਟ 'ਚ ਸ਼ੁਮਾਰ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ -ਸਾਲ 2021 'ਚ ਛੁੱਟੀਆਂ ਦੀ ਭਰਮਾਰ, ਦੇਖੋ ਕਲੰਡਰ

ਇਸ ਲਿਸਟ 'ਚ ਲਗਾਤਾਰ 10ਵੇਂ ਸਾਲ ਜਰਮਨੀ ਦੀ ਚਾਂਸਲਰ ਏਜੰਲਾ ਮਰਕੇਲ ਟਾਪ 'ਤੇ ਹੈ। ਫੋਬਰਸ ਨੇ ਕਿਹਾ, ''ਮਰਕੇਲ ਯੂਰਪ ਦੀ ਪ੍ਰਮੁੱਖ ਨੇਤਾ ਹੈ ਅਤੇ ਜਰਮਨੀ ਨੂੰ ਵਿੱਤੀ ਸੰਕਟ ਤੋਂ ਉਭਾਰ ਕੇ ਖੇਤਰ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਦੀ ਅਗਵਾਈ ਕਰ ਰਹੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਲਿਸਟ ਵਿਚ ਦੂਜੇ ਨੰਬਰ 'ਤੇ ਹੈ ਜਿਨ੍ਹਾਂ ਨੇ ਸਖਤ ਲਾਕਡਾਊਨ ਅਤੇ ਇਕਾਂਤਵਾਸ ਨਿਯਮਾਂ ਨੂੰ ਲਾਗੂ ਕਰ ਆਪਣੇ ਦੇਸ਼ ਨੂੰ ਕੋਰੋਨਾ ਵਾਇਰਸ ਦੀ ਪਹਿਲੀ ਅਤੇ ਦੂਜੀ ਲਹਿਰ ਤੋਂ ਬਚਾਇਆ।

ਇਹ ਵੀ ਪੜ੍ਹੋ -ਟੋਰਾਂਟੋ ਬਣੇਗਾ ਖਾਲਿਸਤਾਨ, ਸੋਸ਼ਲ ਮੀਡੀਆ 'ਤੇ #TorontoWillBeKhalistan ਕਰ ਰਿਹਾ ਟਰੈਂਡ (ਵੀਡੀਓ)

17ਵੀਂ ਸਾਲਾਨਾ 'ਫੋਬਰਸ ਪਾਵਰ ਲਿਸਟ' ਵਿਚ 30 ਦੇਸ਼ਾਂ ਦੀਆਂ ਬੀਬੀਆਂ ਸ਼ਾਮਲ ਹਨ। ਫੋਬਰਸ ਨੇ ਕਿਹਾ, ''ਇਸ 'ਚ 10 ਦੇਸ਼ਾਂ ਦੀ ਪ੍ਰਮੁੱਖ, 38 ਸੀ. ਈ. ਓ. ਅਤੇ 5 ਮਨੋਰੰਜਨ ਖੇਤਰ ਨਾਲ ਜੁੜੀਆਂ ਔਰਤਾਂ ਹਨ। ਭਾਂਵੇ ਹੀ ਉਹ ਉਮਰ, ਕੌਮੀਅਤ ਅਤੇ ਵੱਖ-ਵੱਖ ਪੇਸ਼ੇ ਤੋਂ ਹੋਣ ਪਰ 2020 ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਉਨ੍ਹਾਂ ਨੇ ਆਪਣੇ ਮੰਚਾਂ ਦਾ ਇਸਤੇਮਾਲ ਇਕ ਤਰੀਕੇ ਨਾਲ ਕੀਤਾ।'' ਸੀਤਾਰਮਣ ਲਿਸਟ 'ਚ 41ਵੇਂ ਨੰਬਰ 'ਤੇ ਹੈ, ਨਡਾਰ ਮਲਹੋਤਰਾ 55ਵੇਂ ਨੰਬਰ 'ਤੇ ਹੈ ਅਤੇ ਮਜੂਮਦਾਰ ਸ਼ਾ 68ਵੇਂ ਨੰਬਰ 'ਤੇ ਹੈ। ਲੈਂਡਮਾਰਕ ਸਮੂਹ ਦੀ ਪ੍ਰਮੁੱਖ ਰੇਣੂਕਾ ਜਗਤਿਯਾਨੀ ਨੂੰ ਲਿਸਟ ਵਿਚ 98ਵਾਂ ਨੰਬਰ ਦਿੱਤਾ ਗਿਆ ਹੈ।


Karan Kumar

Content Editor

Related News