ਨੀਰਵ ਦਾ ਭਰਾ ਨਿਹਾਲ ਮੋਦੀ ਵੀ ਇਸ ਜ਼ੋਰ-ਜ਼ਬਰਦਸਤੀ 'ਚ ਸ਼ਾਮਿਲ
Thursday, May 14, 2020 - 08:02 PM (IST)
ਲੰਡਨ (ਭਾਸ਼ਾ)— ਧੋਖਾਧੜੀ ਤੇ ਮਨੀ ਲਾਂਡ੍ਰਰਿੰਗ ਦੇ ਦੋਸ਼ਾਂ ਨਾਲ ਘਿਰੇ ਹੀਰਾ ਵਪਾਰੀ ਨੀਰਵ ਮੋਦੀ ਵਿਰੁੱਧ ਅਦਾਲਤ ਮਾਮਲੇ ਦੀ ਸੁਣਵਾਈ ਕਰ ਰਹੀ ਬ੍ਰਿਟੇਨ ਦੀ ਅਦਾਲਤ ਨੇ ਇਕ ਵੀਡੀਓ ਚਲਾਇਆ, ਜਿਸ 'ਚ ਨੀਰਵ ਦੀਆਂ ਕੰਪਨੀਆਂ ਨਾਲ ਜੁੜੇ ਸਿਰਫ ਨਾਂ ਦੇ ਨਿਰਦੇਸ਼ਕ ਨੇ ਕੈਮਰੇ ਦੇ ਸਾਹਮਣੇ ਦੋਸ਼ ਲਗਾਇਆ ਹੈ ਕਿ ਉਸ ਨੂੰ ਚੋਰੀ ਦੇ ਦੋਸ਼ਾਂ 'ਚ ਫਸਾਉਣ ਤੇ ਜਾਨ ਨਾਲ ਮਾਰਨ ਤਕ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਸੀ. ਬੀ. ਆਈ. ਨੇ ਸਿਰਫ ਨਾਂ ਦੇ ਇਨ੍ਹਾਂ ਨਿਰਦੇਸ਼ਕ ਦਾ ਵੀਡੀਓ ਬ੍ਰਿਟੇਨ ਦੀ ਅਦਾਲਤ ਨੂੰ ਸੌਂਪਿਆ ਸੀ। ਇਸ ਹਫਤੇ ਸੁਮਵਾਈ ਦੇ ਦੌਰਾਨ ਲੰਡਨ 'ਚ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ 'ਚ ਦਿਖਾਏ ਗਏ ਇਸ ਵੀਡੀਓ 'ਚ 6 ਭਾਰਤੀਆਂ ਨੂੰ ਸੁਣਾਇਆ ਜਾ ਸਕਦਾ ਹੈ। ਉਨ੍ਹਾਂ 'ਤ ਹਰੇਕ ਨੇ ਦੁਬਈ ਛੱਡਣ ਤੇ ਮਿਸਰ ਦੇ ਕਾਹਿਰਾ ਜਾਣ ਦੇ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ। ਉਨ੍ਹਾਂ ਦੇ ਅਨੁਸਾਰ ਉੱਥੇ ਉਨ੍ਹਾ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਹਨ ਤੇ ਨੀਰਵ ਦੇ ਭਰਾ ਨਿਹਾਲ ਮੋਦੀ ਨੇ ਸ਼ੱਕੀ ਕਾਗਜ਼ਾਂ 'ਤੇ ਦਸਤਖਤ ਕਰਵਾਏ। ਸੀ. ਬੀ. ਆਈ. ਵਲੋਂ ਪੇਸ਼ ਇਹ ਗਵਾਹ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਸ ਖੁਲਾਸੇ ਨਾਲ ਜੁੜੇ ਹਨ ਕਿ ਹਾਂਗਕਾਂਗ ਤੇ ਦੁਬਈ ਸਥਿਤ ਕਈ ਕੰਪਨੀਆਂ 'ਚ ਸਿਰਫ ਨਾਂ ਦੇ ਨਿਰਦੇਸ਼ਕ, ਮਾਲਿਕ ਤੇ ਪ੍ਰਬੰਧਕ ਨਿਯੁਕਤ ਕੀਤੇ ਗਏ ਹਨ ਪਰ ਇਨ੍ਹਾਂ ਕੰਪਨੀਆਂ 'ਤੇ ਨੀਰਵ ਮੋਦੀ ਦਾ ਸਿੱਧਾ ਕੰਟਰੋਲ ਹੈ। ਸੀ. ਬੀ. ਆਈ. ਦੇ ਗਵਾਹਾਂ 'ਚ ਰੁਸ਼ਭ ਜੇਠਵਾ, ਸੋਨੂੰ ਮਹਿਤਾ, ਸ਼੍ਰੀਧਰ ਮੱਕੜ, ਨੀਲੇਸ਼ ਕੁਮਾਰ ਬਲਵੰਤਰਾਏ ਮਿਸਤਰੀ ਸ਼ਾਮਿਲ ਹਨ। ਜੇਠਵਾ ਸ਼ਾਹਜਾਹ ਦੀ ਐਂਪਾਇਰ ਜੇਮਸ ਐਫ. ਜੇ. ਡੀ. ਈ., ਮਹਿਤਾ ਹਾਂਗਕਾਂਗ ਦੀ ਓਰਗੇਮ ਕੰਪਨੀ ਲਿਮਟਿਡਸ ਮਾਈਕਰ ਅਜਮਾਨ 'ਚ ਯੂਨੀਖ ਡਾਇਮਡ ਐਂਡ ਜੂਲਰੀ ਤੇ ਮਿਸਤਰੀ ਦੁਬਈ ਦੀ ਹੈਮਿਲਟਰ ਪ੍ਰੀਸ਼ਿਅਸ ਟ੍ਰੇਡਰਸ ਲਿਮਿਟੇਡ ਦੇ ਸਿਰਫ ਨਾਂ ਦੇ ਨਿਰਦੇਸ਼ਕ ਹਨ।
ਮੈਨੂੰ ਮਾਰਨ ਦੀ ਧਮਕੀ ਦਿੱਤੀ : ਲਾਡ
ਜੂਨ 2018 ਨੂੰ ਰਿਕਾਰਡ ਬੀ ਨਾਂ ਦਾ ਮਾਲਿਕ ਹਾਂ। ਨੀਰਵ ਮੋਦੀ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਿਹਾ ਕਿ ਉਹ ਮੈਨੂੰ ਚੋਰੀ ਦੇ ਮਾਮਲੇ 'ਚ ਫਸਾ ਦੇਣਗੇ। ਉਸ ਨੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਕੀਤੀ। ਮੈਨੂੰ ਦੱਸਿਆ ਕਿ ਉਹ ਮੈਨੂੰ ਮਾਰ ਦੇਵੇਗਾ।
ਪਾਸਪੋਰਟ ਦੇ ਲਈ ਦਸਤਖਤ ਕੀਤੇ : ਜੇਠਵਾ
ਵੀਡੀਓ 'ਤ ਉਸ ਨੂੰ ਹਿੰਦੀ ਤੇ ਗੁਜਰਾਤੀ 'ਚ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਉਹ ਇਸ ਲਈ ਆਪਣੀ ਗੱਲ ਰਿਕਾਰਡ ਕਰ ਰਹੇ ਹਨ ਕਿਉਂਕਿ ਉਸ ਨੂੰ ਆਪਣੀ ਸੁਰੱਖਿਆ ਦਾ ਖਤਰਾ ਹੈ ਤੇ ਉਹ ਭਾਰਤ ਵਾਪਸ ਜਾਣਾ ਚਾਹੁੰਦੇ ਹਨ ਪਰ ਉਸ ਨੂੰ ਉਸਦੀ ਇੱਛਾ ਦੇ ਵਿਰੁੱਧ ਰੋਕ ਕੇ ਰੱਖਿਆ ਗਿਆ ਹੈ। ਜੇਠਵਾ ਨੇ ਕਿਹਾ ਕਿ ਅਸੀਂ ਦਸਤਾਵੇਜ਼ 'ਤੇ ਇਸ ਲਈ ਦਸਤਖਤ ਕੀਤੇ ਕਿਉਂਕਿ ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਉਹ ਸਾਡੇ ਪਾਸਪੋਰਟ ਵਾਪਸ ਨਹੀਂ ਕਰਦੇ।