ਬ੍ਰਿਟੇਨ ਦੀ ਅਦਾਲਤ ''ਚ ਅੱਜ ਪੇਸ਼ ਹੋਵੇਗਾ ਨੀਰਵ ਮੋਦੀ

Thursday, May 30, 2019 - 01:12 AM (IST)

ਲੰਡਨ—ਪੀ.ਐੱਨ.ਬੀ. ਘੋਟਾਲੇ ਦੇ ਭਗੋੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਹਵਾਲੇ ਕਰਨ ਦੇ ਮਾਮਲੇ 'ਚ ਅੱਜ ਬ੍ਰਿਟੇਨ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਨੀਰਵ ਆਪਣੀ ਹਵਾਲਗੀ ਦਾ ਵਿਰੋਧ ਕਰ ਰਿਹਾ ਹੈ। 48 ਸਾਲਾਂ ਨੀਰਵ ਮੋਦੀ  ਨੂੰ ਦੱਖਣੀ-ਪੱਛਮੀ ਲੰਡਨ ਦੀ ਵੈਂਡਸਵਰਥ ਜੇਲ 'ਚ ਰੱਖਿਆ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਪਿਛਲੀ ਸੁਣਵਾਈ ਦੌਰਾਨ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਦੀ ਜੱਜ ਐਮਾ ਆਰਬਥਨਾਟ ਨੇ ਨੀਰਵ ਦੀ ਤੀਸਰੀ ਜਮਾਨਤ ਪਟੀਸ਼ਨ ਵੀ ਖਾਰਿਜ ਕਰ ਦਿੱਤੀ ਸੀ। ਦੱਸਣਯੋਗ ਹੈ ਕਿ ਨੀਰਵ ਮੋਦੀ ਨੂੰ 19 ਮਾਰਚ ਨੂੰ ਸਕਾਟਲੈਂਡ ਯਾਰਡ ਪੁਲਸ ਅਧਿਕਾਰੀਆਂ ਨੇ ਹਵਾਲਗੀ ਵਾਰੰਟ 'ਤੇ ਉਸ ਵੇਲੇ ਗ੍ਰਿਫਤਾਰ ਕੀਤਾ ਸੀ ਜਦ ਉਹ ਮੈਟਰੋ ਬੈਂਕ ਬ੍ਰਾਂਚ 'ਚ ਇਕ ਨਵਾਂ ਬੈਂਕ ਖਾਤਾ ਖੁਲਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਗ੍ਰਿਫਤਾਰੀ ਦੇ ਬਾਅਦ ਤੋਂ ਹੀ ਨੀਰਵ ਮੋਦੀ ਜੇਲ 'ਚ ਬੰਦ ਹੈ।

ਦੱਸ ਦੇਈਏ ਕਿ ਇਕ ਸਾਲ ਪਹਿਲਾਂ ਨੀਰਵ ਮੋਦੀ ਨੇ ਸਰਕਾਰੀ ਖੇਤਰ ਦੀ ਬੈਂਕ ਪੀ.ਐੱਨ.ਬੀ. ਨੂੰ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਇਆ ਸੀ। ਇਸ ਦਾ ਖੁਲਾਸਾ ਹੋਣ ਤੋਂ ਪਹਿਲਾਂ ਹੀ ਉਹ ਭਾਰਤ ਛੱਡ ਕੇ ਚੱਲਾ ਗਿਆ ਸੀ। ਉਸ ਤੋਂ ਬਾਅਦ ਕਦੇ ਭਾਰਤ ਵਾਪਸ ਨਹੀਂ ਆਇਆ ਹੈ। ਪਿਛਲੇ ਸਾਲ 2018 'ਚ ਪੀ.ਐੱਨ.ਬੀ. ਨੇ ਖੁਲਾਸਾ ਕੀਤਾ ਸੀ ਕਿ ਨੀਰਵ ਮੋਦੀ ਅਤੇ ਉਸ ਦੇ ਸਹਿਯੋਗੀਆਂ ਨੇ ਬੈਂਕ ਦੇ ਅਧਿਕਾਰੀਆਂ ਨਾਲ ਮਿਲ ਕੇ ਫਰਜ਼ੀ ਭੁਗਤਾਨ ਪੱਤਰ ਬਣਵਾਏੇ ਅਤੇ ਧੋਖਾਧੜੀ ਕੀਤੀ। ਅਜੇ ਤਕ ਅਨੁਮਾਨ ਪੀ.ਐੱਨ.ਬੀ. ਨੂੰ ਕਰੀਬ 13 ਹਜ਼ਾਰ ਕਰੋੜ ਰੁਪਏ ਦਾ ਚੂਨਾ ਲਗਾਇਆ ਹੈ। ਬੈਂਕ ਇਤਿਹਾਸ ਦੇ ਇਸ ਵੱਡੇ ਘੋਟਾਲੇ ਦੀ ਖਬਰ ਬਾਹਰ ਆਉਣ ਤੋਂ ਬਾਅਦ ਹੀ ਸੀ.ਬੀ.ਆਈ. ਅਤੇ ਇਨਫੋਰਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।


Karan Kumar

Content Editor

Related News