ਨੀਰਵ ਮੋਦੀ ਨੇ ਬਰਤਾਨੀਆ ’ਚ ਹਵਾਲਗੀ ਦਾ ਮੁੱਕਦਮਾ ਦੁਬਾਰਾ ਖੋਲ੍ਹਣ ਲਈ ਪੁੱਛਗਿੱਛ ਨੂੰ ਆਧਾਰ ਬਣਾਇਆ

Saturday, Oct 04, 2025 - 10:39 PM (IST)

ਨੀਰਵ ਮੋਦੀ ਨੇ ਬਰਤਾਨੀਆ ’ਚ ਹਵਾਲਗੀ ਦਾ ਮੁੱਕਦਮਾ ਦੁਬਾਰਾ ਖੋਲ੍ਹਣ ਲਈ ਪੁੱਛਗਿੱਛ ਨੂੰ ਆਧਾਰ ਬਣਾਇਆ

ਲੰਡਨ, (ਭਾਸ਼ਾ)- ਲੰਡਨ ਦੀ ਇਕ ਅਦਾਲਤ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਪਟੀਸ਼ਨ ’ਤੇ 23 ਨਵੰਬਰ ਨੂੰ ਸੁਣਵਾਈ ਕਰੇਗੀ। ਇਸ ’ਚ ਉਸ ਨੇ ਹਵਾਲਗੀ ਦੇ ਕੇਸ ਨੂੰ ਦੁਬਾਰਾ ਖੋਲ੍ਹਣ ਦੀ ਬੇਨਤੀ ਕੀਤੀ ਹੈ।

ਨੀਰਵ ਮੋਦੀ ਨੇ ਇਸ ਆਧਾਰ ’ਤੇ ਪਟੀਸ਼ਨ ਦਾਇਰ ਕੀਤੀ ਹੈ ਕਿ ਜੇ ਉਸ ਨੂੰ ਭਾਰਤ ਵਾਪਸ ਭੇਜਿਆ ਜਾਂਦਾ ਹੈ ਤਾਂ ਉਸ ਤੋਂ ਵੱਖ-ਵੱਖ ਏਜੰਸੀਆਂ ਪੁੱਛਗਿੱਛ ਕਰ ਸਕਦੀਆਂ ਹਨ। ਏਜੰਸੀਆਂ ਉਸ ਦੇ ਦਾਅਵੇ ਨੂੰ ਇਹ ਭਰੋਸਾ ਦੇ ਕੇ ਰੱਦ ਕਰ ਸਕਦੀਆਂ ਹਨ ਕਿ ਉਸ ਕੋਲੋਂ ਪੁੱਛਗਿੱਛ ਨਹੀਂ ਕੀਤੀ ਜਾਵੇਗੀ।

ਇਸ ਘਟਨਾਚੱਕਰ ਤੋਂ ਜਾਣੂ ਅਧਿਕਾਰੀਆਂ ਨੇ ਕਿਹਾ ਕਿ ਮੋਦੀ ਨੇ ਸੁਪਰੀਮ ਕੋਰਟ ਤੱਕ ਉਸ ਕੋਲ ਉਪਲਬਧ ਸਾਰੀਆਂ ਕਾਨੂੰਨੀ ਅਪੀਲਾਂ ਨੂੰ ਖਤਮ ਕਰ ਦਿੱਤਾ ਹੈ । ਇਸ ਵਾਰ ਉਸ ਨੇ ਆਪਣੇ ਹਵਾਲਗੀ ਕੇਸ ਨੂੰ ਦੁਬਾਰਾ ਖੋਲ੍ਹਣ ਲਈ ਵੈਸਟਮਿੰਸਟਰ ਕੋਰਟ ਤੱਕ ਪਹੁੰਚ ਕੀਤੀ ਹੈ।

ਸਮਝਿਆ ਜਾਂਦਾ ਹੈ ਕਿ ਉਸ ਨੇ ਦਲੀਲ ਦਿੱਤੀ ਹੈ ਕਿ ਜੇ ਉਸ ਦੀ ਭਾਰਤ ਲਈ ਹਵਾਲਗੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਵੱਖ-ਵੱਖ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੇ ਨਤੀਜੇ ਵਜੋਂ ਤਸ਼ੱਦਦ ਹੋ ਸਕਦਾ ਹੈ। ਮਾਮਲੇ ਦੀ ਜਾਂਚ ਕਰ ਰਹੀ ਏਜੰਸੀ ਅਦਾਲਤ ਦੇ ਸਾਹਮਣੇ ਆਪਣੇ ਪਹਿਲਾਂ ਦੇ ਭਰੋਸੇ ਨੂੰ ਦੁਹਰਾ ਸਕਦੀ ਹੈ ਕਿ ਜੇ ਹਵਾਲਗੀ ਕੀਤੀ ਜਾਂਦੀ ਹੈ ਤਾਂ ਮੋਦੀ ’ਤੇ ਭਾਰਤੀ ਕਾਨੂੰਨਾਂ ਅਨੁਸਾਰ ਮੁਕੱਦਮਾ ਚਲਾਇਆ ਜਾਵੇਗਾ ਤੇ ਉਸ ਤੋਂ ਪੁੱਛਗਿੱਛ ਨਹੀਂ ਹੋਵੇਗੀ।


author

Rakesh

Content Editor

Related News