ਨੀਰਵ ਮੋਦੀ ਨੇ ਬੀਮਾਰੀਆਂ ਦਾ ਹਵਾਲਾ ਦੇ ਕੇ 5ਵੀਂ ਵਾਰ ਦਿੱਤੀ ਜ਼ਮਾਨਤ ਲਈ ਅਰਜ਼ੀ
Wednesday, Oct 30, 2019 - 02:45 PM (IST)
ਮੁੰਬਈ — ਪੰਜਾਬ ਨੈਸ਼ਨਲ ਬੈਂਖ ਧੋਖਾਧੜੀ ਮਾਮਲੇ ਦੇ ਮੁੱਖ ਦੋਸ਼ੀ ਅਤੇ ਦੇਸ਼ ਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੇ ਬੀਮਾਰੀਆਂ ਦਾ ਬਹਾਨਾ ਬਣਾ ਕੇ ਲੰਡਨ ਕੋਰਟ 'ਚ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਹੈ। ਨੀਰਵ ਮੋਦੀ ਨੇ ਲੰਡਨ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਹੈ ਕਿ ਉਹ ਡਿਪਰੈਸ਼ਨ ਅਤੇ ਬੇਚੈਨੀ ਦਾ ਸ਼ਿਕਾਰ ਹੋ ਗਿਆ ਹੈ। ਇਸ ਲਈ ਕੋਰਟ ਉਸਨੂੰ ਜ਼ਮਾਨਤ 'ਤੇ ਰਿਹਾਅ ਕਰੇ। ਨੀਰਵ ਮੋਦੀ ਹੁਣ ਖੁਦ ਨੂੰ ਕੋਰਟ ਤੋਂ ਪੀੜਤ ਦੱਸ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨੀਰਵ ਮੋਦੀ ਦੀ 4 ਵਾਰ ਜ਼ਮਾਨਤ ਪਟੀਸ਼ਨ ਰੱਦ ਹੋ ਚੁੱਕੀ ਹੈ। ਭਾਰਤੀ ਏਜੰਸੀਆਂ ਨੇ ਕਰਾਊਨ ਪ੍ਰਾਸੀਕਿਊਸ਼ਨ ਸਰਵਿਸ ਨੂੰ ਕਿਹਾ ਸੀ ਕਿ ਜੇਕਰ ਨੀਰਵ ਮੋਦੀ ਨੂੰ ਜ਼ਮਾਨਤ ਮਿਲੀ ਤਾਂ ਉਹ ਲੰਡਨ ਤੋਂ ਫਰਾਰ ਹੋ ਸਕਦਾ ਹੈ ਅਤੇ ਆਪਣੇ ਖਿਲਾਫ ਸਬੂਤ ਮਿਟਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।