ਬੁੱਧੀਜੀਵੀ ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਦਾ ਅਮਰੀਕਾ ''ਚ ਦਿਹਾਂਤ
Tuesday, Mar 02, 2021 - 06:08 PM (IST)
ਵਾਸ਼ਿੰਗਟਨ,ਡੀ.ਸੀ (ਰਾਜ ਗੋਗਨਾ): ਬੀਤੇ ਦਿਨ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਬਤੌਰ ਪੰਜਾਬ ਵਿਭਾਗ ਦੇ ਮੁੱਖੀ ਰਹੇ ਪ੍ਰੋਫੈਸਰ ਸ: ਨਿਰੰਜਨ ਸਿੰਘ ਢੇਸੀ ਦਾ ਜੋ ਇਸ ਵਕਤ ਅਮਰੀਕਾ ਵਿੱਚ ਰਹਿ ਰਹੇ ਸਨ, ਦਾ ਦਿਹਾਂਤ ਹੋ ਗਿਆ ਹੈ।ਪ੍ਰੋਫੈਸਰ ਨਿਰੰਜਨ ਸਿੰਘ ਢੇਸੀ ਇਸ ਵਕਤ ਅਮਰੀਕਾ ਵਿਚ ਰਹਿ ਰਹੇ ਸਨ ਅਤੇ ਉਹ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਇੰਡੀਅਨ ਐਪਲਿਸ ਅਮਰੀਕਾ ਦੇ ਗੁਰੂ ਘਰ ਦੇ ਸਕੱਤਰ ਸਨ।
ਸਵ: ਪ੍ਰੋਫੈਸਰ ਨਿਰੰਜਨ ਸਿੰਘ ਨੇ ਆਪਣੇ ਖੇਤਰ ਵਿਚ ਧਾਰਮਿਕ, ਸਿਆਸੀ ਅਤੇ ਸਮਾਜਿਕ ਪੱਖੋਂ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਸਨ। ਅਮਰੀਕਾ ਵਿਚ ਜੰਡਿਆਲਾ ਮੰਜਕੀ (ਜਲੰਧਰ) ਨਾਲ ਪਿਛੋਕੜ ਰੱਖਣ ਵਾਲੇ ਪੰਜਾਬੀ ਰਾਈਟਰ ਅਤੇ ਬਾਜ ਟੀ.ਵੀ ਦੇ ਸੰਪਾਦਕ ਹਰਵਿੰਦਰ ਰਿਆੜ, ਪੰਜਾਬੀ ਗਾਇਕ ਕੇ.ਐਸ. ਮੱਖਣ , ਸਰਬਜੀਤ ਚੀਮਾ ਮਲਕੀਤ ਸਿੰਘ ਤੂਤਕ ਤੂਤੀਆ ਵਾਲਾ ਗਾਇਕ ਸਵ: ਪ੍ਰੋਫੈਸਰ ਢੇਸੀ ਦੇ ਵਿਦਿਆਰਥੀ ਰਹਿ ਚੁੱਕੇ ਹਨ।