ਇੰਡੋਨੇਸ਼ੀਆ ''ਚ 9 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

Friday, Dec 17, 2021 - 11:13 PM (IST)

ਇੰਡੋਨੇਸ਼ੀਆ ''ਚ 9 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ

ਜਕਾਰਤਾ-ਇੰਡੋਨੇਸ਼ੀਆ 'ਚ ਨਾਰਥ ਸੁਮਾਤਰਾ ਸੂਬੇ ਦੇ ਦੋ ਸ਼ਹਿਰਾਂ ਤੋਂ ਪੁਲਸ ਦੇ ਅੱਤਵਾਦੀ ਵਿਰੋਧੀ ਦਸਤੇ ਨੇ 9 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਅੱਤਵਾਦੀ ਜਮਾਹ ਇਸਲਾਮੀਆ (ਜੇ.ਆਈ.) ਅੱਤਵਾਦੀ ਸਮੂਹ ਨਾਲ ਜੁੜੇ ਦੱਸੇ ਜਾ ਰਹੇ ਹਨ। ਸੀਨੀਅਰ ਪੁਲਸ ਕਮਿਸ਼ਨਰ ਅਹਿਮਦ ਰਾਮਾਧਨ ਨੇ ਕਿਹਾ ਕਿ ਮੇਦਾਨ ਤੋਂ ਸੱਤ ਅਤੇ ਤੰਜੁੰਗ ਬਲਾਈ ਤੋਂ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਰੂਸ ਨੇ ਸੁਰੱਖਿਆ ਸਮਝੌਤੇ ਦੇ ਮਸੌਦੇ 'ਚ ਅਮਰੀਕਾ-ਨਾਟੋ ਦੇ ਸਾਹਮਣੇ ਰੱਖੀਆਂ ਸਖ਼ਤ ਸ਼ਰਤਾਂ

ਰਾਮਾਧਾਨ ਨੇ ਦੱਸਿਆ ਕਿ ਸਾਰੇ ਸ਼ੱਕੀ ਅੱਤਵਾਦੀਆਂ ਨੂੰ ਨਾਰਥ ਸੁਮਾਤਰਾ ਪੁਲਸ ਹੈੱਡਕੁਆਰਟਰ 'ਚ ਹਿਰਾਸਤ 'ਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਪੁਲਸ ਨੇ 13 ਦਸੰਬਰ ਨੂੰ ਸਾਊਥ ਸੁਮਾਤਰਾ 'ਚ ਚਾਰ ਸ਼ੱਕੀ ਅੱਤਵਾਦੀਆਂ ਅਤੇ 15 ਦਸੰਬਰ ਨੂੰ ਲੈਮਪੁੰਗ 'ਚ ਇਕ ਸ਼ੱਕੀ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸਾਰੇ ਜੇ.ਆਈ. ਸਮੂਹ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਸਾਲ ਦੇ ਆਖਿਰ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆਉਣ ਕਾਰਨ ਪੁਲਸ ਹੋਰ ਜ਼ਿਆਦਾ ਸਾਵਧਾਨ ਹੋ ਗਈ, ਨਾਲ ਹੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ। ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਕੁਝ ਵੀ ਸ਼ੱਕ ਲੱਗਣ 'ਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ।

ਇਹ ਵੀ ਪੜ੍ਹੋ : ਵਿਦੇਸ਼ ਤੋਂ ਆਏ 28 ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ : ਐੱਮ ਸੁਬ੍ਰਾਮਣੀਅਮ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News