ਚੀਨ 'ਚ ਸਕੂਲ ਦੇ ਜਿੰਮ ਦੀ ਛੱਤ ਡਿੱਗਣ ਕਾਰਨ 9 ਲੋਕਾਂ ਦੀ ਮੌਤ

Monday, Jul 24, 2023 - 11:35 AM (IST)

ਚੀਨ 'ਚ ਸਕੂਲ ਦੇ ਜਿੰਮ ਦੀ ਛੱਤ ਡਿੱਗਣ ਕਾਰਨ 9 ਲੋਕਾਂ ਦੀ ਮੌਤ

ਬੀਜਿੰਗ/ਹਾਰਬਿਨ (ਭਾਸ਼ਾ)- ਚੀਨ ਦੇ ਹੀਲੋਂਗਜਿਆਂਗ ਸੂਬੇ ਦੇ ਕਿਕੀਹਾਰ ਸ਼ਹਿਰ ਵਿੱਚ ਇੱਕ ਸਕੂਲ ਦੇ ਜਿੰਮ (gymnasium) ਦੀ ਛੱਤ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਲੌਂਗਸ਼ਾ ਜ਼ਿਲ੍ਹੇ ਦੇ ਨੰਬਰ 34 ਮਿਡਲ ਸਕੂਲ 'ਚ ਕਰੀਬ 1,200 ਵਰਗ ਮੀਟਰ ਦੇ ਖੇਤਰ 'ਚ ਬਣੇ ਜਿੰਮ ਦੀ ਛੱਤ ਐਤਵਾਰ ਨੂੰ ਜਦੋਂ ਡਿੱਗੀ, ਉਸ ਸਮੇਂ ਉਸ ਵਿਚ 19 ਲੋਕ ਮੌਜੂਦ ਸਨ। ਮਿਊਂਸੀਪਲ ਕਾਰਪੋਰੇਸ਼ਨ ਸਰਚ ਐਂਡ ਰੈਸਕਿਊ ਹੈੱਡਕੁਆਰਟਰ ਨੇ ਦੱਸਿਆ ਕਿ ਹਾਦਸੇ 'ਚ 4 ਲੋਕ ਵਾਲ-ਵਾਲ ਬਚ ਗਏ, ਪਰ 15 ਲੋਕ ਫਸ ਗਏ।

ਇਹ ਵੀ ਪੜ੍ਹੋ: ਕੈਨੇਡਾ 'ਚ ਕਾਰ ਚੋਰ ਗਿਰੋਹ ਨੇ 24 ਸਾਲਾ ਪੰਜਾਬੀ ਗੱਭਰੂ 'ਤੇ ਕੀਤਾ ਹਮਲਾ, ਮੌਤ

PunjabKesari

ਇਕ ਸਰਕਾਰੀ ਸਮਾਚਾਰ ਏਜੰਸੀ ਨੇ ਸੋਮਵਾਰ ਨੂੰ ਦੱਸਿਆ ਕਿ ਹੁਣ ਤੱਕ 13 ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿਚੋਂ 3 ਮ੍ਰਿਤਕ ਪਾਏ ਗਏ ਅਤੇ 6 ਹੋਰਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਬਚਾਅ ਕਾਰਜ ਅਜੇ ਵੀ ਜਾਰੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨੇੜੇ ਹੀ ਇਕ ਹੋਰ ਵਿਦਿਅਕ ਇਮਾਰਤ ਦੀ ਉਸਾਰੀ ਕਰ ਰਹੇ ਕਾਮਿਆਂ ਨੇ ਜਿੰਮ ਦੀ ਛੱਤ 'ਤੇ ਗੈਰ-ਕਾਨੂੰਨੀ ਤੌਰ 'ਤੇ ਪਰਲਾਈਟ (ਨਿਰਮਾਣ ਵਿਚ ਵਰਤੀ ਜਾਣ ਵਾਲੀ ਸਮੱਗਰੀ) ਰੱਖੀ ਹੋਈ ਸੀ ਅਤੇ ਮੀਂਹ ਦੌਰਾਨ ਪਾਣੀ ਸੋਖਣ ਕਾਰਨ ਇਸ ਦਾ ਭਾਰ ਵਧ ਗਿਆ ਸੀ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਏਜੰਸੀ ਨੇ ਦੱਸਿਆ ਕਿ ਨਿਰਮਾਣ ਕੰਪਨੀ ਦੇ ਇੰਚਾਰਜ ਨੂੰ ਪੁਲਸ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ: ਪੁੱਤਰ ਦੀ ਲਾਸ਼ ਦਫਨਾਉਣ 'ਤੇ ਭੜਕਿਆ ਫ਼ੌਜੀ, ਪਤਨੀ ਸਮੇਤ 13 ਲੋਕਾਂ ਦਾ ਕੀਤਾ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News