ਪੂਰਬੀ ਕਾਂਗੋ ਗਣਰਾਜ ''ਚ 9 ਲੋਕਾਂ ਦਾ ਕਤਲ

12/11/2018 7:21:55 PM

ਬੇਨੀ (ਡੀ.ਆਰ. ਕਾਂਗੋ)— ਕਾਂਗੋ ਗਣਰਾਜ ਦੇ ਸੰਕਟ ਪ੍ਰਭਾਵਿਤ ਪੂਰਬੀ ਖੇਤਰ 'ਚ ਸ਼ੱਕੀ ਮਿਲੀਸ਼ੀਆ ਦੇ ਹਮਲੇ 'ਚ 9 ਲੋਕ ਮਾਰੇ ਗਏ। ਸਰਕਾਰੀ ਅਧਿਕਾਰੀਆਂ ਤੇ ਫੌਜ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਬੇਨੀ ਖੇਤਰ 'ਚ ਸਥਾਨਕ ਪ੍ਰਸ਼ਾਸਕ ਡੋਨਟ ਕਿਬਵਾਨਾ ਨੇ ਦੱਸਿਆ ਕਿ ਕਤਲੇਆਮ ਦੀ ਇਹ ਘਟਨਾ ਓਇਚਾ ਸ਼ਹਿਰ 'ਚ ਦੇਰ ਰਾਤ ਹੋਈ।
ਹਮਲਾਵਰ ਸ਼ੱਕੀ ਅਲਾਇਡ ਡੈਮੋਕ੍ਰੇਟਿਕ ਫੋਰਸਿਸ ਦੇ ਮੈਂਬਰ ਸਨ। ਇਸ ਹਥਿਆਰਬੰਦ ਸਮੂਹ 'ਤੇ 2014 'ਚ ਸੈਂਕੜੇ ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਲੱਗਾ ਹੈ। ਕਿਬਵਾਨਾ ਨੇ ਕਿਹਾ, 'ਦੇਰ ਰਾਤ ਉਹ ਓਇਚਾ 'ਚ ਵੜ੍ਹੇ। ਉਹ ਉਨ੍ਹਾਂ ਦੇ ਪਸ਼ੂ ਵੀ ਚੋਰੀ ਕਰ ਲੈ ਗਏ। ਹਮਲੇ 'ਚ ਅਸੀਂ 9 ਲੋਕਾਂ ਨੂੰ ਖੋਹ ਦਿੱਤਾ।' ਫੌਜ ਬੁਲਾਰਾ ਮਕ ਹਾਜੁਕੇ ਨੇ ਵੀ ਵੱਖਰੀ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ, 'ਏ.ਡੀ.ਐੱਫ. ਸਾਡੇ ਟਿਕਾਣਿਆਂ 'ਚ ਵੜਿਆ ਤੇ ਪੂਰਬੀ ਓਇਚਾ 'ਚ ਉਨ੍ਹਾਂ ਨੇ ਆਪਣੀਆਂ ਨਾਪਾਕ ਹਰਕਤਾਂ ਨੂੰ ਅੰਜਾਮ ਦਿੱਤਾ।'


Inder Prajapati

Content Editor

Related News