ਨਾਈਜੀਰੀਆਈ ਫੌਜ ਨੇ ਬੋਕੋ ਹਰਮ ਦੇ ਕਬਜ਼ੇ ''ਚੋਂ ਛੁਡਵਾਏ 54 ਬੰਧਕ

05/13/2019 8:14:40 PM

ਲਾਗੋਸ— ਨਾਈਜੀਰੀਆਈ ਫੌਜ ਨੇ ਉੱਤਰ-ਪੂਰਬੀ ਸੂਬੇ ਬੋਰਨੋ 'ਚ ਇਕ ਫੌਜੀ ਮੁਹਿੰਮ 'ਚ ਬੋਕੋ ਹਰਮ ਵਲੋਂ ਬੰਧਕ ਬਣਾਏ ਗਏ 54 ਲੋਕਾਂ ਨੂੰ ਛੁਡਾ ਲਿਆ ਹੈ। ਫੌਜ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਫੌਜ ਦੇ ਬੁਲਾਰੇ ਸਗੀਰ ਮੁਸਾ ਨੇ ਕਿਹਾ ਕਿ ਫੌਜੀਆਂ ਨੇ ਸ਼ਨੀਵਾਰ ਨੂੰ ਸੂਬੇ ਦੇ ਮਾਓਲਾਸੁਵਾ ਤੇ ਯਾਯਾ-ਮੁਨਯੇ ਪਿੰਡਾਂ ਤੋਂ ਬੋਕੋ ਹਰਮ ਦੇ ਸਫਾਏ ਲਈ ਮੁਹਿੰਮ ਸ਼ੁਰੂ ਕੀਤੀ ਸੀ।

ਮੁਸਾ ਨੇ ਕਿਹਾ ਕਿ ਅੱਤਵਾਦੀ ਖੇਤਰ 'ਚ ਫੌਜੀਆਂ ਦੇ ਹਮਲੇ ਤੋਂ ਬਾਅਦ ਉਨ੍ਹਾਂ ਨੇ ਪੀੜਤਾਂ ਨੂੰ ਛੱਡ ਦਿੱਤਾ। ਇਸ 'ਚ 29 ਔਰਤਾਂ ਤੇ 25 ਬੱਚੇ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਆਪ੍ਰੇਸ਼ਨ ਕਲੀਅਰੈਂਸ ਦੌਰਾਨ ਫੌਜੀਆਂ ਨੇ ਅੱਤਵਾਦੀਆਂ ਦੇ ਦੋ ਰਸਦ ਵਾਹਨਾਂ, ਮੋਬਰ ਤੇ ਦਮਸਾਕ ਖੇਤਰ 'ਚ ਸਥਿਤ ਅਸਥਾਈ ਕੈਂਪਾਂ ਨੂੰ ਨਸ਼ਟ ਕਰ ਦਿੱਤਾ।


Baljit Singh

Content Editor

Related News