ਨਾਈਜੀਰੀਆ 'ਚ ਚਰਚ 'ਤੇ ਹਮਲਾ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ
Sunday, Jun 05, 2022 - 08:59 PM (IST)

ਅਬੂਜਾ-ਦੱਖਣੀ ਪੱਛਮੀ ਨਾਈਜੀਰੀਆ ਦੇ ਇਕ ਕੈਥੋਲਿਕ ਚਰਚ 'ਚ ਲੋਕਾਂ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਅਤੇ ਧਮਾਕਾ ਵੀ ਕੀਤਾ। ਸੂਬੇ ਦੇ ਇਕ ਜਨ-ਪ੍ਰਤੀਨਿਧੀ ਨੇ ਹਮਲੇ 'ਚ ਬੱਚਿਆਂ ਸਮੇਤ ਕਈ ਲੋਕਾਂ ਦੇ ਮਾਰੇ ਜਾਨ ਦਾ ਖ਼ਦਸ਼ਾ ਜਤਾਇਆ ਹੈ। ਓਗੁਨਮੋਲਾਯੁਸੀ ਓਲੇਵੋਲੇ ਨੇ ਕਿਹਾ ਕਿ ਹਮਲਾਵਰਾਂ ਨੇ ਆਨਦੋ ਸੂਬੇ ਦੇ ਸੈਂਟ ਫ੍ਰਾਂਸਿਸ ਕੈਥੋਲਿਕ ਚਰਚ ਨੂੰ ਨਿਸ਼ਾਨਾ ਬਣਾਇਆ ਅਤੇ ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦ ਸ਼ਰਧਾਲੂ ਈਸਾਈ ਧਰਮ ਦੇ ਤਿਉਹਾਰ 'ਪੈਂਟੇਕੋਟਸ ਸੰਡੇ' ਦੇ ਮੌਕੇ ਉਥੇ ਇਕੱਠੇ ਹੋਏ ਹੀ ਸਨ।
ਇਹ ਵੀ ਪੜ੍ਹੋ : ਵੱਡੀ ਖਬਰ : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਲਮਾਨ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)
ਓਲੇਵੋਲੇ ਨੇ ਕਿਹਾ ਕਿ ਮ੍ਰਿਤਕਾਂ 'ਚ ਕਈ ਬੱਚੇ ਸ਼ਾਮਲ ਹਨ। ਉਹ ਮੌਕੇ 'ਤੇ ਹਸਪਤਾਲ ਵੀ ਗਏ ਜਿਥੇ ਜ਼ਖਮੀਆਂ ਦਾ ਇਲਾਜ ਚਲ ਰਿਹਾ ਹੈ। ਨਾਈਜੀਰੀਆ ਦਾ ਇਕ ਵੱਡਾ ਹਿੱਸਾ ਇਸਲਾਮੀ ਕਟੱੜਪੰਥ ਦਾ ਸਾਹਮਣਾ ਕਰ ਰਿਹਾ ਹੈ ਜਦਕਿ ਆਨਦੋ ਨੂੰ ਨਾਈਜੀਰੀਆ ਦਾ ਸਭ ਤੋਂ ਸ਼ਾਂਤ ਸੂਬਾ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਸਕਾਟਲੈਂਡ : ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਵੇਂ ਪਾਤਸ਼ਾਹ ਨੂੰ ਸਮਰਪਿਤ ਛਬੀਲ ਲਗਾਈ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ