ਨਿਊਜ਼ੀਲੈਂਡ ਕਥਿਤ IS ਅੱਤਵਾਦੀ ਬੀਬੀ ਸਮੇਤ 2 ਬੱਚੇ ਸਵੀਕਾਰ ਕਰਨ ਲਈ ਤਿਆਰ

Monday, Jul 26, 2021 - 03:33 PM (IST)

ਨਿਊਜ਼ੀਲੈਂਡ ਕਥਿਤ IS ਅੱਤਵਾਦੀ ਬੀਬੀ ਸਮੇਤ 2 ਬੱਚੇ ਸਵੀਕਾਰ ਕਰਨ ਲਈ ਤਿਆਰ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਨੇ ਸੋਮਵਾਰ ਨੂੰ ਕਥਿਤ ਇਸਲਾਮਿਕ ਸਟੇਟ ਅੱਤਵਾਦੀ ਬੀਬੀ ਅਤੇ ਉਸ ਦੇ ਦੋ ਬੱਚਿਆਂ ਦੀ ਹਵਾਲਗੀ ਮਾਮਲੇ ਵਿਚ ਸਹਿਮਤੀ ਪ੍ਰਗਟ ਕੀਤੀ। ਇਹ ਸਾਰੇ ਫਰਵਰੀ ਤੋਂ ਤੁਰਕੀ ਦੀ ਹਿਰਾਸਤ ਵਿਚ ਹਨ। ਇਸ ਫ਼ੈਸਲੇ ਨਾਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਕਾਰ ਤਣਾਅ ਸ਼ੁਰੂ ਹੋ ਗਿਆ ਹੈ ਕਿਉਂਕਿ ਬੀਬੀ ਦੋਹਾਂ ਦੇਸ਼ਾਂ ਦੀ ਨਾਗਰਿਕ ਸੀ। ਬਾਅਦ ਵਿਚ ਆਸਟ੍ਰੇਲੀਆ ਨੇ ਆਪਣੇ ਅੱਤਵਾਦ ਵਿਰੋਧੀ ਕਾਨੂੰਨ ਦੇ ਤਹਿਤ ਇਸ ਨੂੰ ਰੱਦ ਕਰ ਦਿੱਤਾ ਸੀ।

ਬੀਬੀ ਅਤੇ ਉਸ ਦੇ ਬੱਚਿਆਂ ਨੂੰ ਸੀਰੀਆ ਵਿਚ ਗੈਰ ਕਾਨੂੰਨੀ ਢੰਗ ਨਾਲ ਤੁਰਕੀ ਵਿਚ ਦਾਖਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਨਿਊਜ਼ੀਲੈਂਡ ਮੀਡੀਆ ਵਿਚ ਉਸ ਦਾ ਨਾਮ ਸੁਹਾਏਰਾ ਆਡੇਨ ਦੱਸਿਆ ਗਿਆ ਸੀ। ਇਹ ਜਾਣਕਾਰੀ ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦਿੱਤੀ। ਤੁਰਕੀ ਨੇ ਉਸ ਦੀ ਪਛਾਣ ਸਿਰਫ ਨਾਮ ਦੇ ਸ਼ੁਰੂਆਤੀ ਅੱਖਰਾਂ  S.A. ਨਾਲ ਕੀਤੀ ਸੀ। ਗ੍ਰਿਫ਼ਤਾਰੀ ਸਮੇਂ ਉਹ 26 ਸਾਲ ਦੀ ਸੀ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਮਾਮਲੇ 'ਤੇ ਕਿਹਾ ਕਿ ਨਿਊਜ਼ੀਲੈਂਡ ਨੇ ਆਪਣੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਦੇਖਦੇ ਹੋਏ ਇਸ ਮਾਮਲੇ ਵਿਚ ਦਖਲ ਅੰਦਾਜ਼ੀ ਕੀਤੀ ਹੈ ਅਤੇ ਕਿਹਾ ਕਿ ਕਿਸੇ ਤੋਂ ਨਾਗਰਿਕਤਾ ਐਵੇਂ ਨਹੀਂ ਖੋਹੀ ਜਾ ਸਕਦੀ। 

PunjabKesari

ਜੈਸਿੰਡਾ ਨੇ ਕਿਹਾ ਕਿ ਮੈਂ ਆਸਟ੍ਰੇਲੀਆ ਨੂੰ ਕਿਹਾ ਹੈ ਕਿ ਬੀਬੀ ਨੂੰ ਵਾਪਸੀ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਉਸ ਦੀ ਉਮਰ 6 ਸਾਲ ਸੀ ਜਦੋਂ ਪਰਿਵਾਰ ਆਸਟ੍ਰੇਲੀਆ ਚਲਾ ਗਿਆ ਸੀ ਅਤੇ 2014 ਤੱਕ ਉੱਥੇ ਰਹੀ। ਇਸ ਮਗਰੋਂ ਉਹ ਆਸਟ੍ਰੇਲੀਆਈ ਪਾਸਪੋਰਟ 'ਤੇ ਸੀਰੀਆ ਚਲੀ ਗਈ।ਅਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਵਸਨੀਕਾਂ ਦੀ ਸੁਰੱਖਿਆ ਅਤੇ ਭਲਾਈ ਸਰਕਾਰ ਦੀ ਸਭ ਤੋਂ ਵੱਡੀ ਚਿੰਤਾ ਹੈ। ਉਹਨਾਂ ਨੇ ਕਿਹਾ ਕਿ ਪੁਲਸ ਅਤੇ ਹੋਰ ਏਜੰਸੀਆਂ ਨਾਲ ਵਿਆਪਕ ਯੋਜਨਾਬੰਦੀ ਕੀਤੀ ਗਈ ਸੀ।

ਪੜ੍ਹੋ ਇਹ ਅਹਿਮ ਖਬਰ -ਇੰਡੋਨੇਸ਼ੀਆ 'ਚ ਕੋਰੋਨਾ ਦਾ ਬੱਚਿਆਂ 'ਤੇ ਕਹਿਰ, ਇਕ ਹਫ਼ਤੇ 'ਚ 100 ਤੋਂ ਵੱਧ ਮਾਸੂਮਾਂ ਦੀ ਮੌਤ

ਅਰਡਰਨ ਨੇ ਕਿਹਾ, 'ਮੈਂ ਲੋਕਾਂ ਨੂੰ ਭਰੋਸਾ ਦਿਵਾ ਸਕਦੀ ਹਾਂ ਕਿ ਇਸ ਗੱਲ ਦਾ ਬਹੁਤ ਧਿਆਨ ਰੱਖਿਆ ਜਾ ਰਿਹਾ ਹੈ ਕਿ ਬੀਬੀ ਅਤੇ ਉਸ ਦੇ ਛੋਟੇ ਬੱਚਿਆਂ ਨੂੰ ਨਿਊਜ਼ੀਲੈਂਡ ਵਾਪਸ ਕਿਵੇਂ ਲਿਆਇਆ ਜਾਵੇ ਅਤੇ ਉਨ੍ਹਾਂ ਦਾ ਪ੍ਰਬੰਧਨ ਕਿਵੇਂ ਕੀਤਾ ਜਾਵੇਗਾ, ਜਿਸ ਨਾਲ ਨਿਊਜ਼ੀਲੈਂਡ ਵਾਲਿਆਂ ਲਈ ਕਿਸੇ ਵੀ ਜੋਖਮ ਨੂੰ ਘੱਟ ਕੀਤਾ ਜਾ ਸਕੇ।'' ਅਰਡਰਨ ਨੇ ਕਿਹਾ ਕਿ ਜੇਕਰ ਕਿਸੇ ਦੇ ਵੀ ਅੱਤਵਾਦੀ ਸਮੂਹ ਨਾਲ ਜੁੜੇ ਹੋਣ ਦਾ ਸ਼ੱਕ ਹੋਣ ਤਾਂ ਉਸ ਨੂੰ ਨਿਊਜ਼ੀਲੈਂਡ ਦੇ ਕਾਨੂੰਨਾਂ ਤਹਿਤ ਪੜਤਾਲ ਕੀਤੇ ਜਾਣ ਦੀ ਉਮੀਦ ਕਰਨੀ ਚਾਹੀਦੀ ਹੈ, ਹਾਲਾਂਕਿ ਇਹ ਕੇਸ ਪੁਲਸ ਲਈ ਹੀ ਬਣਿਆ ਰਿਹਾ।ਨਿਊਜ਼ੀਲੈਂਡ ਦੀ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਜਾਂਚ ਚੱਲ ਰਹੀ ਹੈ ਪਰ ਉਹਨਾਂ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕੀ ਉਸ ਨੂੰ ਕਿਸੇ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਜਾਂ ਨਹੀਂ।


author

Vandana

Content Editor

Related News