ਨਿਊਜ਼ੀਲੈਂਡ ਦੀ ਤਰੱਕੀ ’ਚ ਸਿੱਖ ਭਾਈਚਾਰੇ ਦਾ ਯੋਗਦਾਨ ਸ਼ਲਾਘਾਯੋਗ: ਜੈਸਿੰਡਾ

Monday, Mar 22, 2021 - 10:53 AM (IST)

ਨਿਊਜ਼ੀਲੈਂਡ ਦੀ ਤਰੱਕੀ ’ਚ ਸਿੱਖ ਭਾਈਚਾਰੇ ਦਾ ਯੋਗਦਾਨ ਸ਼ਲਾਘਾਯੋਗ: ਜੈਸਿੰਡਾ

ਰਮਨਦੀਪ ਸਿੰਘ ਸੋਢੀ ਤੇ ਹਰਮੀਕ ਸਿੰਘ ਦੀ ਵਿਸ਼ੇਸ਼ ਰਿਪੋਰਟ: ਨਿਊਜ਼ੀਲੈਂਡ ਦੇ ਪਹਿਲੇ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨ ਸਮਾਗਮ ਐਤਵਾਰ ਨੂੰ ਸੰਪੰਨ ਹੋ ਗਏ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬਹੁਮੰਤਵੀ ਖੇਡ ਮੈਦਾਨ ਨੂੰ ਲੋਕ ਅਰਪਿਤ ਕੀਤਾ। ਆਪਣੇ ਸਮੇਂ ਮੁਤਾਬਕ ਪੀ.ਐਮ. ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ, ਟਾਕਾਨੀਨੀ ਵਿਖੇ ਨਤਮਸਤਕ ਹੋਏ, ਜਿਸ ਤੋਂ ਬਾਅਦ ਉਹਨਾਂ ਖੇਡ ਸਮਾਗਮਾਂ ’ਚ ਆਪਣੀ ਹਾਜ਼ਰੀ ਭਰੀ। ਜੈਸਿੰਡਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਬੇਸ਼ੱਕ ਸਾਡੇ ਮੁਲਕ ’ਚ ਸਿੱਖ ਭਾਈਚਾਰੇ ਦੀ ਗਿਣਤੀ ਬੇਹੱਦ ਘੱਟ ਹੈ ਪਰ ਇਸਦੇ ਬਾਵਜੂਦ ਇਨ੍ਹਾਂ ਵੱਲੋਂ ਕਮਿਊਨਟੀ ਲਈ ਕੀਤੇ ਜਾ ਰਹੇ ਵੱਡੇ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪੀ.ਐਮ. ਨੇ ਕਰੋਨਾ ਕਾਲ ਦੌਰਾਨ ਸਿੱਖ ਸੁਪਰੀਮ ਸੁਸਾਇਟੀ ਵੱਲੋਂ ਕੀਤੇ ਗਏ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਸਿੱਖਾਂ ਦੇ ਹਰ ਸਮਾਗਮ ’ਚ ਸ਼ਾਮਲ ਹੋਣ ਲਈ ਤਤਪਰ ਹਨ। ਉਨ੍ਹਾਂ ਸੁਸਾਇਟੀ ਨੂੰ ਕੁਝ ਲੋਕਲ ਬੋਰਡਾਂ ਅਤੇ ਕਮੇਟੀਆਂ ਵਿੱਚ ਸ਼ਾਮਲ ਕਰਨ ਦਾ ਵੀ ਐਲਾਨ ਕੀਤਾ। ਜੈਸਿੰਡਾ ਜੋ ਡੇਢ ਘੰਟੇ ਲਈ ਸਮਾਗਮ ’ਚ ਆਏ ਸਨ ਪਰ ਨਜ਼ਾਰਾ ਵੇਖ ਕੇ ਉਹ ਕਰੀਬ 3 ਘੰਟਿਆਂ ਤੱਕ ਸ਼ਾਮਲ ਰਹੇ।

PunjabKesari

ਇਸ ਦੌਰਾਨ ਸਿੱਖ ਸੁਪਰੀਮ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ, ਨੇ ਦੱਸਿਆ ਕਿ ਸੁਸਾਇਟੀ ਦੇ ਨੁਮਾਇੰਦਿਆਾਂ ਵੱਲੋਂ ਪ੍ਰਧਾਨ ਮੰਤਰੀ ਕੋਲ ਪੰਜ ਕਕਾਰਾਂ ਦਾ ਮੁੱਦਾ ਚੁੱਕਦਿਆਂ ਮੰਗ ਕੀਤੀ ਗਈ ਕਿ ਸਿੱਖਾਂ ਨੂੰ ਜਨਤਕ ਥਾਵਾਂ ’ਤੇ ਪਹਿਨਣ ਲਈ ਕਾਨੂੰਨੀ ਹੱਕ ਦਿੱਤਾ ਜਾਵੇ। ਇਸ ਮਸਲੇ ਬਾਬਤ ਚਾਰਾਂ ਪਾਰਟੀਆਂ ਦੇ ਲੀਡਰਾਂ ਨੇ ਹਾਂ-ਪੱਖੀ ਹਾਮੀ ਭਰੀ ਹੈ।

PunjabKesari

ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨਾਗਰਾ ਅਤੇ ਰਜਿੰਦਰ ਸਿੰਘ ਜਿੰਦੀ ਸਮੇਤ ਸਕੱਤਰ ਸਤਨਾਮ ਸਿੰਘ ਸੰਘਾ ਮੁਤਾਬਕ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ’ਤੇ ਪ੍ਰਧਾਨ ਮੰਤਰੀ ਕੋਲ ਭਾਰਤ ’ਚ ਕਰੋਨਾ ਕਾਲ ਦੌਰਾਨ ਫਸੇ ਲੋਕਾਂ ਸਮੇਤ ਭਾਰਤੀ ਮੂਲ ਦੇ ਲੋਕਾਂ ਦੀਆਂ ਵੀਜ਼ਾ ਸੰਬੰਧੀ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ, ਜਿਸ ’ਤੇ ਪੀ.ਐਮ. ਨੇ ਕਰੀਬ ਇੱਕ ਘੰਟਾ ਉਨ੍ਹਾਂ ਸਮੇਤ ਪੰਜ ਮੰਤਰੀਆਂ ਦੇ ਨਾਲ ਬੈਠਕ ਕੀਤੀ ਅਤੇ ਛੇਤੀ ਹੀ ਇਸ ਮਸਲੇ ਦਾ ਹੱਲ ਕਰਨ ਦਾ ਭਰੋਸਾ ਜਤਾਇਆ।

PunjabKesari

ਸੁਪਰੀਮ ਸਿੱਖ ਸੁਸਾਇਟੀ ਕਿਵੇਂ ਬਣੀ
ਕਰੀਬ 40 ਸਾਲ ਪਹਿਲਾਂ ਸੁਪਰੀਮ ਸਿੰਖ ਸੁਸਾਇਟੀ ਹੋਂਦ ਵਿਚ ਆਈ। ਕਰੀਬ 550 ਮੈਂਬਰਾਂ ਦੀ ਟੀਮ ਇਸ ਦਾ ਹਿੱਸਾ ਹੈ। ਇਨ੍ਹਾਂ ਮੈਂਬਰਾਂ ਵਿਚੋਂ ਹੀ ਐਗਜ਼ੈਗਟਿਵ ਕਮੇਟੀ ਬਣਦੀ ਹੈ, ਜੋ ਗੁਰਦੁਆਰਾ ਪ੍ਰਬੰਧਾਂ ਸਮੇਤ ਸਮਾਜ ਸੇਵਾ ਦੇ ਕਾਰਜਾਂ ਨੂੰ ਵੇਖਦੀ ਹੈ। ਇਹ ਕਮੇਟੀ 3 ਭਾਗਾਂ ਵਿਚ ਵੰਡੀ ਹੋਈ ਹੈ, ਜੋ ਖੇਡਾਂ, ਸਿੱਖਿਆ ਅਤੇ ਧਾਰਮਿਕ ਕਾਰਜਾਂ ਨੂੰ ਵੇਖਦੀ ਹੈ।

PunjabKesari

ਸਮਾਗਮ ਵਿਚ ਪਹੁੰਚੀ ਜੈਸਿੰਡਾ ਅਰਡਰਨ ਸਭ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਫਿਰ ਉਹ ਖੇਡ ਸਮਾਗਮਾਂ ਦਾ ਹਿੱਸਾ ਬਣੇ। ਇਸ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਪ੍ਰਧਾਨ ਮੰਤਰੀ ਕੋਲ ਕੋਰੋਨਾ ਕਾਰਨ ਭਾਰਤ ਵਿਚ ਫਸੇ ਨਿਊਜ਼ੀਲੈਂਡਰਜ਼ ਨੂੰ ਵਾਪਸ ਲਿਆਉਣ ਦਾ ਮੁੱਦਾ ਚੁੱਕਿਆ ਗਿਆ। ਜਿਸ ’ਤੇ ਪੀ.ਐਮ. ਨੇ ਇਕ ਹਫ਼ਤੇ ਦੇ ਅੰਦਰ ਫ਼ੈਸਲਾ ਲੈਣ ਦੀ ਗੱਲ ਕਹੀ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਵਾਪਸੀ ਹਾਲੇ ਅਕਤੂਬਰ ਤੱਕ ਨਹੀਂ ਹੋ ਸਕੇਗੀ ਪਰ ਫਿਰ ਵੀ ਉਹ ਕੋਈ ਢੁੱਕਵੀਂ ਵੀਜ਼ਾ ਯੋਜਨਾ ਜ਼ਰੂਰ ਬਣਾਉਣਗੇ।

PunjabKesari

ਸਿੱਖ ਭਾਈਚਾਰੇ ਬਾਰੇ ਬੋਲਦਿਆਂ ਜੈਸਿੰਡਾ ਨੇ ਕਿਹਾ ਕਿ ਬੇਸ਼ੱਕ ਪੰਜਾਬੀ ਭਾਈਚਾਰੇ ਦੀ ਗਿਣਤੀ ਸਾਡੇ ਮੁਲਕ ਵਿਚ ਬੇਹੱਦ ਘੱਟ ਹੈ ਪਰ ਸਮਾਜਕ ਤੌਰ ‘ਤੇ ਇਸ ਭਾਈਚਾਰੇ ਦੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਪੀ.ਐਮ. ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਸਿੱਖ ਭਾਈਚਾਰੇ ਵੱਲੋਂ ਕੀਤੀ ਗਈ ਸੇਵਾ ਦੀ ਵੀ ਸ਼ਲਾਘਾ ਕੀਤੀ ਗਈ, ਜਿਸ ਕਰਕੇ ਸੁਪਰੀਮ ਸਿੱਖ ਸੁਸਾਇਟੀ ਨੂੰ ਫੂਡ ਹੀਰੋ ਦਾ ਐਵਾਰਡ ਵੀ ਦਿੱਤਾ ਗਿਆ ਸੀ।

PunjabKesari

 


author

cherry

Content Editor

Related News