ਨਿਊਜ਼ੀਲੈਂਡ ਦੇ ਵਿਗਿਆਨੀ ''ਪੌਦਿਆਂ ਵਾਂਗ'' ਉਗਾ ਰਹੇ ਹਨ ਕੋਰੋਨਾਵਾਇਰਸ

Monday, Jun 01, 2020 - 06:07 PM (IST)

ਨਿਊਜ਼ੀਲੈਂਡ ਦੇ ਵਿਗਿਆਨੀ ''ਪੌਦਿਆਂ ਵਾਂਗ'' ਉਗਾ ਰਹੇ ਹਨ ਕੋਰੋਨਾਵਾਇਰਸ

ਵੈਲਿੰਗਟਨ (ਬਿਊਰੋ): ਦੁਨੀਆ ਭਰ ਦੇ ਵਿਗਿਆਨੀ ਕੋਵਿਡ-19 ਮਹਾਮਾਰੀ ਦਾ ਇਲਾਜ ਲੱਭਣ ਵਿਚ ਲੱਗੇ ਹੋਏ ਹਨ। ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਹਾਲੇ ਤੱਕ ਸਫਲਤਾ ਨਹੀਂ ਮਿਲ ਸਕੀ ਹੈ।ਇਸ ਦੌਰਾਨ ਨਿਊਜ਼ੀਲੈਂਡ ਦੇ ਵਿਗਿਆਨੀ ਕਈ ਲੈਬਾਂ ਵਿਚ ਕੋਰੋਨਾਵਾਇਰਸ ਨੂੰ ''ਪੌਦਿਆਂ ਵਾਂਗ' ਉਗਾ ਰਹੇ ਹਨ। ਕੋਰੋਨਾਵਾਇਰਸ ਮਰੀਜ਼ਾਂ ਤੋਂ ਸੈਂਪਲ ਲੈ ਕੇ ਲੈਬ ਵਿਚ ਅਧਿਐਨ ਕੀਤਾ ਜਾ ਰਿਹਾ ਹੈ ਪਰ ਅਧਿਐਨ ਨੂੰ ਵਿਆਪਕ ਰੂਪ ਦੇਣ ਲਈ ਵਿਗਿਆਨੀ SARS-CoV-2 ਵਾਇਰਸ ਨੂੰ ਇਕ ਖਾਸ ਤਕਨੀਕ ਨਾਲ ਉਗਾ ਰਹੇ ਹਨ। 

ਵਾਇਰਲ ਕਲਚਰ ਤਕਨੀਕ ਦੇ ਜ਼ਰੀਏ ਵਿਗਿਆਨੀ SARS-CoV-2 ਦਾ ਅਧਿਐਨ ਕਰ ਰਹੇ ਹਨ। ਅਧਿਐਨ ਦੌਰਾਨ ਵਿਗਿਆਨੀਆਂ ਨੂੰ ਮਿਲਣ ਵਾਲੀ ਜਾਣਕਾਰੀ ਨਾਲ ਵੈਕਸੀਨ ਨਿਰਮਾਣ ਅਤੇ ਇਲਾਜ ਵਿਚ ਮਦਦ ਮਿਲ ਸਕਦੀ ਹੈ। ਨਿਊਜ਼ੀਲੈਂਡ ਦੇ ਇਨਵਾਇਰਮੈਂਟਲ ਸਾਈਂਸ ਐਂਡ ਰਿਸਰਚ ਲਿਮੀਟਿਡ  (ESR) ਵੱਲੋਂ ਇਹ ਅਧਿਐਨ ਕੀਤਾ ਜਾ ਰਿਹਾ ਹੈ। ਓਟਾਗੋ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਗੁਏਲ ਕਿਊ ਮਤੇਊ ਨੇ ਕਿਹਾ ਕਿ ਹੋਰ ਲੈਬਾਂ ਵਿਚ ਵੀ ਇਨਐਕਟੀਵੇਟਿਡ ਵਾਇਰਲ ਕਲਚਰ ਦੀ ਕਾਫੀ ਮੰਗ ਹੁੰਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਵਿਸ਼ਵ 'ਚ ਕੋਰੋਨਾ ਪੀੜਤਾਂ ਦੀ ਗਿਣਤੀ 62 ਲੱਖ ਦੇ ਪਾਰ, ਅਮਰੀਕਾ 'ਚ 24 ਘੰਟੇ ਦੌਰਾਨ 598 ਮੌਤਾਂ

ਵਾਇਰਲ ਕਲਚਰ ਤਕਨੀਕ 'ਤੇ ਕੰਮ ਕਰਨ ਲਈ ਹਾਈ ਸੁਰੱਖਿਆ ਵਾਲੇ ਲੈਬ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਲੈਬ ਤੋਂ ਬਾਹਰ ਵਾਇਰਸ ਫੈਲਣ ਦਾ ਖਤਰਾ ਨਾ ਰਹੇ। ESR ਵਿਚ ਵਾਇਰੋਲੌਜੀ ਟੀਮ ਦੀ ਪ੍ਰਮੁੱਖ ਲਾਰੇਨ ਜੇਲੀ ਨੇ ਕਿਹਾ ਕਿ ਵਾਇਰਲ ਕਲਚਰ 'ਤੇ ਕੰਮ ਕਰਨਾ ਚੁਣੌਤੀਪੂਰਨ ਹੈ। ਉਹਨਾਂ ਨੇ ਕਿਹਾ ਕਿ ਅਸੀਂ ਖੁਸ਼ਕਿਸਮਤ ਹਾਂ ਕਿ ਹੋਰ ਦੇਸ਼ਾਂ 'ਤੇ ਵਾਇਰਸ 'ਤੇ ਜੋ ਕੰਮ ਹੋਇਆ ਹੈ ਉਸ ਨਾਲ ਅਸੀਂ ਕਾਫੀ ਕੁਝ ਸਿੱਖਿਆ ਹੈ। ਲਾਰੇਨ ਜੇਲੀ ਨੇ ਕਿਹਾ,''ਵਾਇਰਲ ਕਲਚਕ ਬਾਗਵਾਨੀ ਕਰਨ ਜਿਹਾ ਹੈ । ਜੇਕਰ ਤੁਸੀਂ ਪੌਦੇ ਚੰਗੇ ਢੰਗ ਨਾਲ ਉਗਾ ਸਕਦੇ ਹੋ ਤਾਂ ਵਧੀਆ ਤਰੀਕੇ ਨਾਲ ਸੈੱਲਾਂ ਨੂੰ ਕਲਚਰ ਕਰ ਸਕਦੇ ਹੋ ਜਿਸ ਦੇ ਜ਼ਰੀਏ ਵਾਇਰਸ ਨੂੰ ਆਈਸੋਲੇਟ ਕੀਤਾ ਜਾ ਸਕਦਾ ਹੈ।'' ਜੇਲੀ ਨੇ ਕਿਹਾ ਕਿ ਅਸੀਂ ਇਹ ਦੇਖਣਾ ਹੁੰਦਾ ਹੈ ਕਿ ਸੈੱਲਾਂ ਦਾ ਵਿਕਾਸ ਕਿਵੇ ਹੋ ਰਿਹਾ ਹੈ ਅਤੇ ਕਿਵੇਂ ਉਹਨਾਂ ਨੂੰ ਸਿਹਤਮੰਦ ਅਤੇ ਚੰਗੀ ਸਥਿਤੀ ਵਿਚ ਰੱਖ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਵਿਚ ਵਾਇਰਸ 'ਤੇ ਹੋ ਰਹੀ ਰਿਸਰਚ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਸਾਂਝਾ ਕੀਤਾ ਜਾ ਸਕਦਾ ਹੈ।


author

Vandana

Content Editor

Related News