ਨਿਊਜ਼ੀਲੈਂਡ ਦੇ ਇਸ ਪੰਜਾਬੀ ਕਿਸਾਨ ਦੇ ਜਾਪਾਨ ਤੱਕ ਚਰਚੇ, ਆਪਣੇ ਹੁਨਰ ਨਾਲ ਕਰਾਈ ਬੱਲੇ-ਬੱਲੇ (ਵੀਡੀਓ)
Tuesday, Dec 10, 2019 - 08:19 PM (IST)
ਵੈਲਿੰਗਟਨ (ਰਮਨਦੀਪ ਸਿੰਘ ਸੋਢੀ): ਨਿਊਜ਼ੀਲੈਂਡ ਤੇ ਪੂਰੀ ਦੁਨੀਆ ਵਿਚ ਪੰਜਾਬੀਆਂ ਨੇ ਆਪਣੇ ਹੁਨਰ ਸਦਕਾ ਆਪਣੀ ਵੱਖਰੀ ਪਛਾਣ ਬਣਾਈ ਹੈ ਤੇ ਭਾਰਤ ਤੇ ਪੰਜਾਬ ਦਾ ਨਾਂ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ। ਅੱਜ ਅਸੀਂ ਤੁਹਾਨੂੰ 'ਜਗ ਬਾਣੀ' 'ਤੇ ਮਿਲਾਉਣ ਜਾ ਰਹੇ ਹਾਂ ਅਜਿਹੇ ਪੰਜਾਬੀ ਨਾਲ, ਜਿਸ ਨੇ ਆਪਣੀ ਕੀਵੀ ਖੇਤੀ ਰਾਹੀਂ ਦੇਸ਼-ਵਿਦੇਸ਼ ਵਿਚ ਆਪਣੇ ਚਰਚੇ ਕਾਇਮ ਕੀਤੇ ਹਨ। ਇਸ ਪੰਜਾਬੀ ਕਿਸਾਨ ਦਾ ਨਾਂ ਹੈ ਗੁਰਪ੍ਰੀਤ ਸਿੰਘ।
ਗੁਰਪ੍ਰੀਤ ਸਿੰਘ ਨੇ ਇਸ ਦੌਰਾਨ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ 'ਰਮਨਦੀਪ ਸਿੰਘ ਸੋਢੀ' ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਕਿਵੇਂ ਨਿਊਜ਼ੀਲੈਂਡ ਆਏ ਤੇ ਉਹਨਾਂ ਨੇ ਆਪਣੀ ਕੀਵੀ ਦੀ ਖੇਤੀ ਦੀ ਸ਼ੁਰੂਆਤ ਕਿਵੇਂ ਕੀਤੀ। ਇਸ ਦੌਰਾਨ ਗੁਰਪ੍ਰੀਤ ਸਿੰਘ ਨੇ ਇਹ ਵੀ ਦੱਸਿਆ ਕਿ ਕਿਵੇਂ ਕੀਵੀ ਦੀ ਖੇਤੀ ਪੰਜਾਬ ਦੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਵਿਚ ਮਦਦ ਕਰ ਸਕਦੀ ਹੈ। ਆਓ ਦੇਖਦੇ ਹਾਂ 'ਜਗ ਬਾਣੀ' ਦੀ ਖਾਸ ਪੇਸ਼ਕਸ਼।