ਭੂਚਾਲ ਦੌਰਾਨ ਵੀ ਟੀ.ਵੀ. ਚੈਨਲ ਨੂੰ ਇੰਟਰਵਿਊ ਦਿੰਦੀ ਰਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਦੇਖੋ ਵੀਡੀਓ

Monday, May 25, 2020 - 04:52 PM (IST)

ਭੂਚਾਲ ਦੌਰਾਨ ਵੀ ਟੀ.ਵੀ. ਚੈਨਲ ਨੂੰ ਇੰਟਰਵਿਊ ਦਿੰਦੀ ਰਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ, ਦੇਖੋ ਵੀਡੀਓ

ਵੈਲਿੰਗਟਨ (ਭਾਸ਼ਾ) : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ ਸੋਮਵਾਰ ਸਵੇਰੇ ਇਕ ਟੈਲੀਵਿਜ਼ਨ ਚੈਨਲ ਨੂੰ ਲਾਈਵ ਇੰਟਰਵਿਊ ਦੇ ਰਹੀ ਸੀ ਕਿ ਉਦੋਂ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਉਨ੍ਹਾਂ ਨੇ ਇੰਟਰਵਿਊ ਜਾਰੀ ਰੱਖਿਆ। ਆਰਡਰਨ ਨੇ ਇੰਟਰਵਿਊ ਲੈ ਰਹੇ ਰਿਆਨ ਬ੍ਰਿਜ ਨੂੰ ਵਿਚਾਲੇ ਹੀ ਰੋਕ ਕੇ ਦੱਸਿਆ ਕਿ ਰਾਜਧਾਨੀ ਵੈਲਿੰਗਟਨ ਵਿਚ ਸੰਸਦ ਕੰਪਲੈਕਸ ਵਿਚ ਕੀ ਹੋ ਰਿਹਾ ਹੈ। ਆਰਡਰਨ ਨੇ ਕਿਹਾ ਰਿਆਨ ਇੱਥੇ ਭੂਚਾਲ ਆਇਆ ਹੈ, ਸਾਨੂੰ ਝਟਕਾ ਮਹਿਸੂਸ ਹੋਇਆ ਹੈ। ਉਨ੍ਹਾਂ ਨੇ ਕਮਰੇ ਵਿਚ ਸੱਜੇ-ਖੱਬੇ ਦੇਖਦੇ ਹੋਏ ਕਿਹਾ, ਤੁਸੀਂ ਮੇਰੇ ਪਿੱਛੇ ਚੀਜਾਂ ਨੂੰ ਹਿੱਲਦੇ ਹੋਏ ਦੇਖ ਸਕਦੇ ਹੋ।

 


ਨਿਊਜ਼ੀਲੈਂਡ ਪ੍ਰਸ਼ਾਂਤ ਮਹਾਸਾਗਰ ਦੇ 'ਰਿੰਗ ਆਫ ਫਾਇਰ ਖੇਤਰ ਵਿਚ ਪੈਂਦਾ ਹੈ ਅਤੇ ਇੱਥੇ ਅਕਸਰ ਭੂਚਾਲ ਆਉਣ ਕਾਰਨ ਇਸ ਨੂੰ ਕਈ ਵਾਰ ਅਸਥਿਰ ਟਾਪੂ ਵੀ ਕਿਹਾ ਜਾਂਦਾ ਹੈ। ਅਮਰੀਕੀ ਭੂ-ਗਰਭ ਸਰਵੇਖਣ ਮੁਤਾਬਕ ਸੋਮਵਾਰ ਨੂੰ ਆਏ ਭੂਚਾਲ ਦੀ ਤੀਬਰਤਾ 5.6 ਸੀ ਅਤੇ ਇਸ ਦਾ ਕੇਂਦਰ ਉੱਤਰੀ-ਪੂਰਬ ਵੈਲਿੰਗਟਨ ਤੋਂ 100 ਕਿਲੋਮੀਟਰ ਦੂਰ ਸਮੁੰਦਰ ਦੀ ਡੂੰਘਾਈ ਵਿਚ ਸੀ। ਹਾਲਾਂਕਿ ਜਾਨ-ਮਾਲ ਨੂੰ ਕਿਸੇ ਵੀ ਤਰ੍ਹਾਂ ਦੇ ਵੱਡੇ ਨੁਕਸਾਨ ਦੀ ਖਬਰ ਨਹੀਂ ਹੈ। ਆਰਡਰਨ ਨੇ ਇੰਟਰਵਿਊ ਜਾਰੀ ਰੱਖਿਆ ਅਤੇ ਇੰਟਰਵਿਊ ਲੈਣ ਵਾਲੇ ਨੂੰ ਦੱਸਿਆ ਕਿ ਭੂਚਾਲ ਰੁੱਕ ਗਿਆ ਹੈ। ਉਨ੍ਹਾਂ ਕਿਹਾ ਅਸੀਂ ਠੀਕ ਹਾਂ ਰਿਆਨ। ਮੇਰੇ ਉੱਤੇ ਲਾਈਟਾਂ ਨੇ ਹਿੱਲਣਾ ਬੰਦ ਕਰ ਦਿੱਤਾ ਹੈ, ਮੈਨੂੰ ਲੱਗਦਾ ਹੈ ਕਿ ਮੈਂ ਹੁਣ ਇਕ ਠੋਸ ਢਾਂਚੇ ਦੇ ਹੇਠਾਂ ਬੈਠੀ ਹੋਈ ਹਾਂ।

 

ਇਹ ਵੀ ਪੜ੍ਹੋ : ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਬ੍ਰਾਜ਼ੀਲ ਨੂੰ ਦੇਵੇਗਾ 1,000 ਵੈਂਟੀਲੇਟਰ


author

cherry

Content Editor

Related News