ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸਿਡਨੀ 'ਚ ਆਸਟ੍ਰੇਲੀਆਈ ਹਮਰੁਤਬਾ ਨਾਲ ਕਰੇਗੀ ਮੁਲਾਕਾਤ

Tuesday, Jun 07, 2022 - 04:29 PM (IST)

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਸਿਡਨੀ 'ਚ ਆਸਟ੍ਰੇਲੀਆਈ ਹਮਰੁਤਬਾ ਨਾਲ ਕਰੇਗੀ ਮੁਲਾਕਾਤ

ਕੈਨਬਰਾ (ਭਾਸ਼ਾ)- ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਆਪਣੇ ਦੋ ਹਫ਼ਤਿਆਂ ਦੇ ਰੁਝੇਵਿਆਂ ਭਰੇ ਕਾਰਜਕਾਲ ਦੌਰਾਨ ਅਮਰੀਕਾ, ਭਾਰਤ, ਜਾਪਾਨ ਅਤੇ ਇੰਡੋਨੇਸ਼ੀਆ ਦੇ ਨੇਤਾਵਾਂ ਨਾਲ ਆਹਮੋ-ਸਾਹਮਣੇ ਮੀਟਿੰਗਾਂ ਕੀਤੀਆਂ ਹਨ। ਹੁਣ ਉਹ ਪਹਿਲੀ ਵਾਰ ਵਿਸ਼ਵ ਨੇਤਾ ਨੂੰ ਮਿਲਣਗੇ, ਜਦੋਂ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਵੀਰਵਾਰ ਨੂੰ ਸਿਡਨੀ ਦਾ ਦੌਰਾ ਕਰੇਗੀ।ਇਹ ਮੁਲਾਕਾਤ ਦੋਵਾਂ ਨੇਤਾਵਾਂ ਲਈ ਮਹੱਤਵਪੂਰਨ ਹੋਵੇਗੀ।

ਅਰਡਰਨ ਨੇ ਨੇੜਲੇ-ਗੁਆਂਢੀ ਦੇਸ਼ਾਂ ਜੋ ਕਦੇ ਇਕ ਹੀ ਬ੍ਰਿਟਿਸ਼ ਬਸਤੀ ਸਨ, ਦੇ ਵਿਚਕਾਰ ਦੁਵੱਲੇ ਸਬੰਧਾਂ ਦਾ ਇਕ "ਪਰਿਵਾਰ ਵਾਂਗ" ਵਰਣਨ ਕੀਤਾ ਹੈ। ਅਰਡਰਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਹ ਉਚਿਤ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵਜੋਂ, ਮੈਂ ਪ੍ਰਧਾਨ ਮੰਤਰੀ ਅਲਬਾਨੀਜ਼ ਦੇ ਅਹੁਦਾ ਸੰਭਾਲਣ ਤੋਂ ਬਾਅਦ ਉਹਨਾਂ ਨਾਲ ਮੁਲਾਕਾਤ ਕਰਨ ਵਾਲੀ ਪਹਿਲੀ ਵਿਦੇਸ਼ੀ ਸਰਕਾਰ ਮੁਖੀ ਹੋਵਾਂਗੀ। ਅਰਡਰਨ ਨਿਊਜ਼ੀਲੈਂਡ ਲੇਬਰ ਪਾਰਟੀ ਦੀ ਅਗਵਾਈ ਕਰਦੀ ਹੈ, ਜੋ ਕਿ ਲਗਭਗ ਇੱਕ ਦਹਾਕੇ ਤੱਕ ਸ਼ਾਸਨ ਕਰਨ ਵਾਲੇ ਆਸਟ੍ਰੇਲੀਆ ਦੇ ਰੂੜੀਵਾਦੀ ਗੱਠਜੋੜ ਦੇ ਮੁਕਾਬਲੇ ਅਲਬਾਨੀਜ਼ ਦੀ ਖੱਬੇ-ਪੱਖੀ ਆਸਟ੍ਰੇਲੀਅਨ ਲੇਬਰ ਪਾਰਟੀ ਨਾਲ ਵਧੇਰੇ ਨੇੜਿਓਂ ਜੁੜੀ ਹੋਈ ਹੈ।

ਪੜ੍ਹੋ ਇਹ ਅਹਿਮ ਖ਼ਬਰ -ਨਿਊਜ਼ੀਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, 10 ਹਜ਼ਾਰ ਤੋਂ ਵਧੇਰੇ ਮਾਮਲੇ ਆਏ ਸਾਹਮਣੇ
 
ਜਦੋਂ ਅਰਡਰਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਅਲਬਾਨੀਜ਼ ਦੇ ਜੱਦੀ ਸ਼ਹਿਰ ਦਾ ਦੌਰਾ ਕਰੇਗੀ ਤਾਂ ਚਰਚਾ ਦੇ ਮੁੱਦਿਆਂ ਵਿੱਚ ਉਹਨਾਂ ਦੇ ਪ੍ਰਸ਼ਾਸਨ ਅਤੇ ਪ੍ਰਸ਼ਾਂਤ ਟਾਪੂ ਦੇਸ਼ਾਂ ਲਈ ਸਮਰਥਨ ਦੇ ਤਹਿਤ ਆਸਟ੍ਰੇਲੀਆ ਦੇ ਵਧੇਰੇ ਅਭਿਲਾਸ਼ੀ ਗ੍ਰੀਨਹਾਉਸ ਗੈਸ ਨਿਕਾਸ ਦੇ ਟੀਚੇ ਹੋਣਗੇ।ਅਲਬਾਨੀਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ ਸਿੰਗਲ ਆਰਥਿਕ ਬਾਜ਼ਾਰ, ਸਾਡੇ ਲੋਕਾਂ ਦੇ ਸਬੰਧਾਂ ਅਤੇ ਦੁਨੀਆ ਭਰ ਵਿੱਚ ਸਾਡੇ ਸਾਂਝੇ ਹਿੱਤਾਂ ਦੇ ਜ਼ਰੀਏ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਇੱਕਠੇ ਖੜੇ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਵਾਂ ਨੇ ਚੀਨ ਅਤੇ ਸੋਲੋਮਨ ਟਾਪੂ ਵਿਚਕਾਰ ਇੱਕ ਨਵੇਂ ਸੁਰੱਖਿਆ ਸਮਝੌਤੇ ਦੀ ਸੰਭਾਵਨਾ ਦੇ ਖ਼ਿਲਾਫ਼ ਚੇਤਾਵਨੀ ਦਿੱਤੀ ਹੈ। ਉੱਧਰ ਚੀਨ ਅਤੇ ਸੋਲੋਮਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇੱਥੇ ਕੋਈ ਫ਼ੌਜੀ ਬੇਸ ਹੋਵੇਗਾ।


author

Vandana

Content Editor

Related News