ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਨਿਊਜ਼ੀਲੈਂਡ ਦਾ ਅਹਿਮ ਫ਼ੈਸਲਾ, 18 ਜਨਵਰੀ ਤੋਂ ਲਾਗੂ ਹੋਣਗੇ ਨਵੇਂ ਨਿਯਮ

01/12/2021 6:01:29 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਸਰਕਾਰ ਕੋਵਿਡ-19 ਦੇ ਪ੍ਰਸਾਰ 'ਤੇ ਰੋਕ ਲਗਾਉਣ ਲਈ ਯਤਨਸ਼ੀਲ ਹੈ ਜਿਸ ਵਿਚ ਵਾਇਰਸ ਦੇ ਨਵੇਂ ਉੱਭਰ ਰਹੇ ਰੂਪਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇੱਕ ਮੰਤਰੀ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਕੋਵਿਡ-19 ਜਵਾਬ ਮੰਤਰੀ ਕ੍ਰਿਸ ਹਿਪਕਿਨਸ ਨੇ ਘੋਸ਼ਣਾ ਕੀਤੀ ਹੈ ਕਿ ਨਿਊਜ਼ੀਲੈਂਡ ਪਹੁੰਚਣ 'ਤੇ ਆਸਟ੍ਰੇਲੀਆ, ਅੰਟਾਰਕਟਿਕਾ ਅਤੇ ਕੁਝ ਪੈਸੀਫਿਕ ਆਈਲੈਂਡ ਦੇਸ਼ਾਂ ਨੂੰ ਛੱਡ ਕੇ ਹੋਰ ਦੇਸ਼ਾਂ ਦੇ ਯਾਤਰੀਆਂ ਨੂੰ 0/1 ਦਿਨ ਦੀ ਟੈਸਟ ਪ੍ਰਕਿਰਿਆ ਵਿਚੋਂ ਲੰਘਣਾ ਹੋਵੇਗਾ। ਨਿਊਜ਼ੀਲੈਂਡ ਯੂਕੇ ਅਤੇ ਯੂਐਸ ਤੋਂ ਯਾਤਰੀਆਂ ਲਈ ਪਹਿਲਾਂ ਤੋਂ ਲਾਗੂ ਉਪਾਵਾਂ ਦਾ ਵਿਸਥਾਰ ਕਰੇਗਾ।

ਹਿਪਕਿਨਜ਼ ਨੇ ਇੱਕ ਬਿਆਨ ਵਿਚ ਕਿਹਾ, ਇਸ ਪ੍ਰਕਿਰਿਆ ਨੂੰ 18 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਦੇ ਮੈਨੇਜਡ ਆਈਸੋਲੇਸ਼ਨ ਐਂਡ ਕੁਆਰੰਟੀਨ (MIQ) ਸਹੂਲਤਾਂ ਨਾਲ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਰੁਟੀਨ ਡੇਅ 3 ਅਤੇ ਡੇਅ 12 ਟੈਸਟ ਜਾਰੀ ਰਹਿਣਗੇ। ਉਹਨਾਂ ਮੁਤਾਬਕ,“ਇਸ ਵੇਲੇ ਨਿਊਜ਼ੀਲੈਂਡ ਬਹੁਤ ਹੀ ਚੰਗੀ ਸਥਿਤੀ ਵਿਚ ਹੈ ਜਿੱਥੇ ਕੋਈ ਕਮਿਊਨਿਟੀ ਕੇਸ ਨਹੀਂ ਹੈ।'' ਮੰਤਰੀ ਨੇ ਕਿਹਾ,"ਇਸੇ ਲਈ ਅਸੀਂ ਹਵਾਈ ਸਰਹੱਦ 'ਤੇ ਆਪਣੀ ਪ੍ਰਤੀਕ੍ਰਿਆ ਨੂੰ ਹੋਰ ਮਜ਼ਬੂਤ ਕਰਨ ਲਈ ਬਹੁਤ ਹੀ ਖਾਸ ਕਦਮ ਚੁੱਕ ਰਹੇ ਹਾਂ।" ਮੰਗਲਵਾਰ ਨੂੰ  ਹਿਪਕਿਨਸ ਨੇ ਏਅਰ ਬਾਰਡਰ ਵਿਚ ਹੋਰ ਸੋਧਾਂ ਤੇ ਦਸਤਖ਼ਤ ਕੀਤੇ।

ਪੜ੍ਹੋ ਇਹ ਅਹਿਮ ਖਬਰ- ਤੁਰਕੀ ਦੇ ਮੁਸਲਿਮ ਧਾਰਮਿਕ ਆਗੂ ਨੂੰ ਹੋਈ 1075 ਸਾਲ ਦੀ ਸਜ਼ਾ

11.59 ਵਜੇ ਤੋਂ ਸ਼ੁੱਕਰਵਾਰ ਨੂੰ, ਯੂਕੇ ਅਤੇ ਯੂਐਸ ਤੋਂ ਸਾਰੀਆਂ ਉਡਾਣਾਂ ਜ਼ਰੀਏ ਪਹੁੰਚਣ ਵਾਲੇ ਯਾਤਰੀਆਂ ਨੂੰ ਆਪਣੀ ਰਵਾਨਗੀ ਤੋਂ 72 ਘੰਟੇ ਪਹਿਲਾਂ ਨਕਾਰਾਤਮਕ ਕੋਵਿਡ ਟੈਸਟ ਦਾ ਨਤੀਜਾ ਲਿਆ ਹੋਣਾ ਚਾਹੀਦਾ ਹੈ। ਹਿਪਕਿਨਸ ਨੇ ਕਿਹਾ ਕਿ ਸਰਕਾਰ ਛੇਤੀ ਹੀ ਆਸਟ੍ਰੇਲੀਆ, ਅੰਟਾਰਕਟਿਕਾ ਅਤੇ ਕੁਝ ਪੈਸੀਫਿਕ ਆਈਲੈਂਡ ਦੇ ਦੇਸ਼ਾਂ ਨੂੰ ਛੱਡ ਕੇ ਸਾਰੇ ਦੇਸ਼ਾਂ ਅਤੇ ਇਲਾਕਿਆਂ ਵਿਚ ਪ੍ਰੀ-ਰਵਾਨਗੀ ਟੈਸਟ ਦੀ ਜ਼ਰੂਰਤ ਦਾ ਵਿਸਥਾਰ ਕਰੇਗੀ। ਉਨ੍ਹਾਂ ਨੇ ਕਿਹਾ ਕਿ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪ੍ਰੀ-ਰਵਾਨਗੀ ਟੈਸਟਿੰਗ ਤੋਂ ਛੋਟ ਮਿਲੇਗੀ ਅਤੇ ਨਿਊਜ਼ੀਲੈਂਡ ਲਈ ਰਵਾਨਾ ਹੋਣ ਤੋਂ 96 ਪਹਿਲਾਂ ਘੰਟੇ ਤੋਂ ਜ਼ਿਆਦਾ ਸਮੇਂ ਲਈ ਯੂਕੇ ਅਤੇ ਅਮਰੀਕਾ ਦੇ ਰਸਤੇ ਆਉਣ ਵਾਲੇ ਯਾਤਰੀਆਂ ਨੂੰ ਹੁਣ ਪ੍ਰੀ-ਰਵਾਨਗੀ ਟੈਸਟ ਤੋਂ ਛੋਟ ਨਹੀਂ ਮਿਲੇਗੀ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News