ਦੁਬਈ ਤੋਂ ਨਿਊਜ਼ੀਲੈਂਡ ਪਹੁੰਚੇ ਤਿੰਨ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਜਾਣੋ ਤਾਜ਼ਾ ਸਥਿਤੀ

09/15/2020 6:27:20 PM

ਵੈਲਿੰਗਟਨ (ਭਾਸ਼ਾ): ਪਿਛਲੇ ਦਿਨੀਂ ਭਾਵੇਂ ਨਿਊਜ਼ੀਲੈਂਡ ਵਿਚ ਕੋਰੋਨਾ 'ਤੇ ਕੰਟਰੋਲ ਕਰ ਲਿਆ ਗਿਆ ਹੋਵੇ ਪਰ ਇੱਥੇ ਮੁੜ ਕੋਰੋਨਾ ਦਾ ਪ੍ਰਸਾਰ ਵੱਧ ਰਿਹਾ ਹੈ। ਹੁਣ ਦੁਬਾਈ ਤੋਂ ਨਿਊਜ਼ੀਲੈਂਡ ਪਹੁੰਚੇ 3 ਲੋਕਾਂ ਵਿਚ ਕੋਰੋਨਾ ਇਨਫੈਕਸ਼ਨ ਪਾਇਆ ਗਿਆ ਹੈ।ਰਿਪੋਰਟ ਮੁਤਾਬਕ, ਇਹਨਾਂ ਤਿੰਨ ਲੋਕਾਂ ਵਿਚ ਦੋ ਬੱਚੇ ਅਤੇ ਇਕ 30 ਸਾਲਾ ਵਿਅਕਤੀ ਸ਼ਾਮਲ ਹੈ। ਆਈ.ਏ.ਐੱਨ.ਐੱਸ. ਨਿਊਜ਼ ਏਜੰਸੀ ਨੂੰ ਸ਼ਿਨਹੂਆ ਏਜੰਸੀ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਤਿੰਨ ਲੋਕ 9 ਸਤੰਬਰ ਨੂੰ ਦੁਬਈ ਤੋਂ ਨਿਊਜ਼ੀਲੈਂਡ ਪਹੁੰਚੇ ਸਨ। ਫਿਲਹਾਲ ਇਹਨਾਂ ਸਾਰਿਆਂ ਨੂੰ ਰੋਟੋਰੂਆ ਦੇ ਇਬਿਸ ਹੋਟਲ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ। 

ਅਧਿਕਾਰੀਆਂ ਦੇ ਮੁਤਾਬਕ, ਮੰਗਲਵਾਰ ਨੂੰ ਦੇਸ਼ ਵਿਚ ਫਿਲਹਾਲ ਹੁਣ ਕੋਈ ਵੀ ਕਮਿਊਨਿਟੀ ਟ੍ਰਾਂਸਮਿਸ਼ਨ ਮਾਮਲਾ ਦਰਜ ਨਹੀਂ ਕੀਤਾ ਗਿਆ। ਹਾਲੇ 56 ਲੋਕ ਜੋ ਕਮਿਊਨਿਟੀ ਪ੍ਰਕੋਪ ਨਾਲ ਸਬੰਧਤ ਹਨ, ਉਹਨਾਂ ਨੂੰ ਆਕਲੈਂਡ ਇਕਾਂਤਵਾਸ ਸੈਂਟਰ ਵਿਚ ਰੱਖਿਆ ਗਿਆ ਹੈ। ਮੌਜੂਦਾ ਸਮੇਂ ਵਿਚ ਇੱਥੇ ਚਾਰ ਲੋਕ ਕੋਵਿਡ-19 ਹਸਪਤਾਲ ਵਿਚ ਹਨ ਉੱਥੇ ਦੋ ਹੋਰ ਆਈ.ਸੀ.ਯੂ. ਵਿਚ ਹਨ। ਮੰਗਲਵਾਰ ਨੂੰ ਸਾਹਮਣੇ ਆਏ ਤਿੰਨ ਮਾਮਲਿਆਂ ਦੇ ਨਾਲ ਹੀ 16 ਮਰੀਜ਼ ਠੀਕ ਵੀ ਹੋਏ ਹਨ। ਨਿਊਜ਼ੀਲੈਂਡ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 83 ਹੈ। ਇਹਨਾਂ ਵਿਚੋਂ 28 ਹੋਰ ਆਯਤਿਤ ਮਾਮਲੇ ਹਨ ਅਤੇ 56 ਕਮਿਊਨਿਟੀ ਮਾਮਲੇ ਹਨ। ਹੁਣ ਦੇਸ਼ ਵਿਚ ਪੀੜਤਾਂ ਦਾ ਕੁੱਲ ਅੰਕੜਾ 1,450 ਤੱਕ ਪਹੁੰਚ ਗਿਆ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ 24 ਹੈ।

ਪੜ੍ਹੋ ਇਹ ਅਹਿਮ ਖਬਰ- ਬਲਾਤਕਾਰੀ ਨੂੰ ਸਾਰਿਆਂ ਸਾਹਮਣੇ ਦਿੱਤੀ ਜਾਵੇ ਫਾਂਸੀ ਜਾਂ ਬਣਾ ਦਿੱਤਾ ਜਾਵੇ ਨਪੁੰਸਕ : ਇਮਰਾਨ ਖਾਨ

ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਸੋਮਵਾਰ ਨੂੰ ਕਿਹਾ,''ਨਿਊਜ਼ੀਲੈਂਡ ਆਪਣੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਨੂੰ ਛੱਡ ਕੇ ਅਗਲੇ ਸੋਮਵਾਰ, 21 ਸਤੰਬਰ ਨੂੰ ਅਲਰਟ ਪੱਧਰ 1 'ਤੇ ਜਾ ਕੇ ਆਪਣੀ ਕੋਵਿਡ-19 ਪਾਬੰਦੀਆਂ ਨੂੰ ਹਟਾ ਦੇਵੇਗਾ।'' ਇਸ ਦੌਰਾਨ, ਸਰਕਾਰ ਨੇ ਜਨਤਕ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਢਿੱਲ ਦੇਣ ਦਾ ਐਲਾਨ ਵੀ ਕੀਤਾ। ਏਅਰ ਨਿਊਜ਼ੀਲੈਂਡ ਨੇ ਕੈਬਨਿਟ ਦੀ ਘੋਸ਼ਣਾ ਤੋਂ ਬਾਅਦ ਸੋਮਵਾਰ ਨੂੰ ਛੇ ਘੰਟਿਆਂ ਵਿਚ ਲਗਭਗ 70,000 ਟਿਕਟਾਂ ਵੇਚੀਆਂ ਹਨ।


Vandana

Content Editor

Related News