ਨਿਊਜ਼ੀਲੈਂਡ 'ਚ ਸੰਸਦ ਮੈਂਬਰਾਂ ਨੂੰ TikTok ਦੀ ਵਰਤੋਂ ਸਬੰਧੀ ਚੇਤਾਵਨੀ ਜਾਰੀ, ਜਾਣੋ ਵਜ੍ਹਾ

Tuesday, Aug 02, 2022 - 02:55 PM (IST)

ਨਿਊਜ਼ੀਲੈਂਡ 'ਚ ਸੰਸਦ ਮੈਂਬਰਾਂ ਨੂੰ TikTok ਦੀ ਵਰਤੋਂ ਸਬੰਧੀ ਚੇਤਾਵਨੀ ਜਾਰੀ, ਜਾਣੋ ਵਜ੍ਹਾ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਨੂੰ ਟਿਕਟਾਕ ਦੀ ਵਰਤੋਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਅਸਲ ਵਿੱਚ ਉਨ੍ਹਾਂ ਦੀ ਚਿੰਤਾ ਇਹ ਹੈ ਕਿ ਚੀਨ ਦੀ ਸਰਕਾਰ ਉਨ੍ਹਾਂ ਦੇ ਡਾਟਾ ਤੱਕ ਪਹੁੰਚ ਕਰ ਸਕਦੀ ਹੈ। ਪਿਛਲੇ ਹਫ਼ਤੇ ਹਾਊਸ ਦੇ ਸਪੀਕਰ ਟ੍ਰੇਵਰ ਮੈਲਾਰਡ ਨੇ ਸਾਰੀਆਂ ਪਾਰਟੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਸੰਸਦ ਮੈਂਬਰਾਂ ਨੂੰ ਆਪਣੇ ਸੰਸਦੀ ਫੋਨਾਂ ਅਤੇ ਡਿਵਾਈਸਾਂ 'ਤੇ ਇਸ ਐਪ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਇੱਕ ਈਮੇਲ ਵਿੱਚ ਕਿਹਾ ਗਿਆ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਟਿਕਟਾਕ ਦੇ ਮਾਲਕ ਅਤੇ ਚੀਨੀ ਸਰਕਾਰ ਦੁਆਰਾ ਤੁਹਾਡੀ ਡਿਵਾਈਸ ਦਾ ਡਾਟਾ ਤੱਕ ਐਕਸੈਸ ਕੀਤਾ ਜਾ ਸਕਦਾ ਹੈ। ਸੰਸਦੀ ਸੇਵਾ ਦੇ ਸੰਦੇਸ਼ ਵਿੱਚ ਕਿਹਾ ਗਿਆ ਕਿ ਇਸ ਐਪ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਜੇਕਰ ਇਸਦੀ ਵਰਤੋਂ ਕੀਤੀ ਜਾ ਰਹੀ ਹੈ, ਤਾਂ ਉਪਭੋਗਤਾਵਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੋਏਗੀ ਕੀ ਉਹ ਉਸ ਐਪ 'ਤੇ ਦਿੱਤੀਆਂ ਗਈਆਂ ਸ਼ਰਤਾਂ ਨਾਲ ਸਹਿਜ ਹਨ ਅਤੇ ਇਸ ਦੇ ਨਾਲ ਹੀ ਇਹ ਦੇਖਣ ਲਈ ਸੈਟਿੰਗਾਂ ਦੀ ਵੀ ਜਾਂਚ ਕਰੋ ਕੀ ਤੁਸੀਂ ਆਪਣੀ ਲੋਕੇਸ਼ਨ ਸਰਵਿਸ ਤਾਂ ਚਾਲੂ ਨਹੀਂ ਕੀਤੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਕੋਰੋਨਾ ਦੇ ਨਵੇਂ ਕੇਸਾਂ ਅਤੇ ਮੰਕੀਪਾਕਸ ਦੇ ਤੀਜੇ ਮਾਮਲੇ ਦੀ ਪੁਸ਼ਟੀ

ਰਾਸ਼ਟਰਪਤੀ ਟਰੰਪ ਨੇ ਟਿਕਟਾਕ 'ਤੇ ਪਾਬੰਦੀ ਲਗਾਉਣ ਦਾ ਦਿੱਤਾ ਸੀ ਹੁਕਮ 

ਸਾਲ 2020 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੁਰੱਖਿਆ ਚਿੰਤਾਵਾਂ ਅਤੇ ਚੀਨੀ ਸਰਕਾਰ ਨਾਲ ਇਸ ਦੀ ਨੇੜਤਾ ਦਾ ਹਵਾਲਾ ਦਿੰਦੇ ਹੋਏ ਟਿਕਟਾਕ 'ਤੇ ਪਾਬੰਦੀ ਲਗਾਉਣ ਦਾ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ। ਪਰ ਜੋਅ ਬਾਈਡੇਨ ਨੇ ਘੋਸ਼ਣਾ ਕੀਤੀ ਕਿ ਉਹ 2021 ਵਿੱਚ ਉਨ੍ਹਾਂ ਆਦੇਸ਼ਾਂ ਨੂੰ ਰੱਦ ਕਰ ਦੇਵੇਗਾ। ਹਾਲਾਂਕਿ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਟਿਕਟਾਕ ਨੂੰ ਬੈਨ ਹੀ ਰਹਿਣ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ -ਇਟਲੀ 'ਚ ਰੁਜ਼ਗਾਰ ਦਰ 'ਚ ਵਾਧਾ, ਟੁੱਟਿਆ 45 ਸਾਲ ਦਾ ਰਿਕਾਰਡ

ਇਸ ਐਪ ਨੂੰ ਹਟਾਉਣ ਦੀ ਵੀ ਦਿੱਤੀ ਗਈ ਸੀ ਸਲਾਹ  

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਿਊਜ਼ੀਲੈਂਡ ਦੇ ਸੰਸਦ ਮੈਂਬਰਾਂ ਨੂੰ ਐਪ ਖ਼ਿਲਾਫ਼ ਚੇਤਾਵਨੀ ਦਿੱਤੀ ਗਈ ਹੈ। 2020 ਵਿੱਚ ਵੀ ਇਸ ਐਪ ਨੂੰ ਹਟਾਉਣ ਦੀ ਸਲਾਹ ਦਿੱਤੀ ਜਾ ਚੁੱਕੀ ਹੈ। ਨਿਊਜ਼ੀਲੈਂਡ ਦੇ ਪੁਲਸ ਕਰਮੀਆਂ 'ਤੇ ਇਸ ਐਪ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਗਈ ਸੀ।


author

Vandana

Content Editor

Related News