ਨਿਊਜ਼ੀਲੈਂਡ 'ਚ ਵੀਰਵਾਰ ਨੂੰ ਲਾਕਡਾਊਨ ਤੋਂ ਮਿਲੇਗੀ ਰਾਹਤ

05/11/2020 1:38:43 PM

ਆਕਲੈਂਡ, (ਜੁਗਰਾਜ ਮਾਨ)- ਨਿਊਜ਼ੀਲੈਂਡ 'ਚ ਵੀਰਵਾਰ ਨੂੰ ਲਾਕਡਾਊਨ ਲੈਵਲ 3 ਤੋਂ ਰਾਹਤ ਮਿਲੇਗੀ ਅਤੇ ਸੋਮਵਾਰ ਤੋਂ ਸਕੂਲ ਵੀ ਖੋਲ੍ਹੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਵੀਰਵਾਰ ਨੂੰ, ਪ੍ਰਚੂਨ, ਮਾਲ, ਕੈਫੇ, ਰੈਸਟੋਰੈਂਟ, ਸਿਨੇਮਾ ਅਤੇ ਹੋਰ ਜਨਤਕ ਥਾਵਾਂ ਦੁਬਾਰਾ ਖੁੱਲ੍ਹਣਗੀਆਂ ਪਰ ਸਭ ਨੂੰ ਸਰੀਰਕ ਦੂਰੀ ਦੀ ਲੋੜ ਹੈ, ਸਿਹਤ ਸੇਵਾਵਾਂ ਵੀ ਮੁੜ ਚਾਲੂ ਹੋਣਗੀਆਂ।

ਸਕੂਲਾਂ ਬਾਰੇ ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਨਿਸ਼ਚਿਤ ਹੋ ਕੇ ਬੱਚਿਆਂ ਨੂੰ ਸਕੂਲ ਵਿਚ ਭੇਜਣਾ ਚਾਹੀਦਾ ਹੈ, ਉਨ੍ਹਾਂ ਦੇ ਬੱਚੇ ਸੁਰੱਖਿਅਤ ਅਤੇ ਮਹਿਫੂਜ਼ ਰਹਿਣਗੇ। ਉਨ੍ਹਾਂ ਇਸ ਬਾਰੇ ਬੋਲਦਿਆਂ ਕਿਹਾ ਕਿ ਹਾਲਾਂਕਿ ਇਸ ਲਈ ਹਾਲੇ 10 ਦਿਨ ਦੀ ਹੋਰ ਉਡੀਕ ਕਰਨੀ ਪੈ ਸਕਦੀ ਹੈ ਪਰ ਰੈਸਟੋਰੈਂਟ ਵਾਲੇ ਸ਼ਰਾਬ ਵੇਚ ਸਕਣਗੇ। ਉਨ੍ਹਾਂ ਕਿਹਾ ਕਿ ਬਾਰ ਖੋਲ੍ਹਣਾ ਹਾਲੇ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਦੱਖਣੀ ਕੋਰੀਆ ਵੱਲੋਂ ਵੀ ਅਜਿਹਾ ਕੀਤਾ ਗਿਆ ਸੀ ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਵੀ ਬਾਰ ਬੰਦ ਕਰਵਾ ਦਿੱਤੇ ਸਨ। ਉਨ੍ਹਾਂ ਕਿਹਾ ਸਮਾਜਿਕ ਇਕੱਠ ਕਰਨ ਤੋਂ ਹਾਲੇ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਸਮਾਗਮ ਵਿਚ 10 ਤੋਂ ਵੱਧ ਵਿਅਕਤੀਆਂ ਨੂੰ ਇਕੱਠੇ ਹੋਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਲੈਵਲ 2 ਵਿਚ ਸਾਰਾ ਕੁੱਝ ਠੀਕ ਰਹਿੰਦਾ ਹੈ ਤਾਂ ਵੱਡੇ ਇਕੱਠਾਂ ਦੀ ਵੀ ਆਗਿਆ ਦਿੱਤੀ ਜਾ ਸਕਦੀ ਹੈ।


Lalita Mam

Content Editor

Related News