ਨਿਊਜ਼ੀਲੈਂਡ ਨੇ ਨਵੀਂ ''ਇਮੀਗ੍ਰੇਸ਼ਨ ਵੀਜ਼ਾ ਸ਼੍ਰੇਣੀ'' ਕੀਤੀ ਲਾਂਚ, ਸਤੰਬਰ ਤੋਂ ਹੋਵੇਗੀ ਸ਼ੁਰੂ
Thursday, Jul 21, 2022 - 06:30 PM (IST)

ਵੈਲਿੰਗਟਨ (ਬਿਊਰੋ) ਨਿਊਜ਼ੀਲੈਂਡ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਘਰੇਲੂ ਕਾਰੋਬਾਰਾਂ ਵਿੱਚ ਨਿਵੇਸ਼ ਕਰਨ ਲਈ ਤਜਰਬੇਕਾਰ, ਉੱਚ-ਮੁੱਲ ਵਾਲੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਨਵਾਂ ਨਿਵੇਸ਼ਕ ਪ੍ਰਵਾਸੀ ਵੀਜ਼ਾ ਬਣਾਇਆ ਹੈ। ਨਵੀਂ ਐਕਟਿਵ ਇਨਵੈਸਟਰ ਪਲਸ ਵੀਜ਼ਾ ਕੈਟੇਗਰੀ ਮੌਜੂਦਾ ਨਿਵੇਸ਼ਕ 1 ਅਤੇ ਨਿਵੇਸ਼ਕ 2 ਵੀਜ਼ਾ ਸ਼੍ਰੇਣੀ ਦੀ ਜਗ੍ਹਾ ਲਵੇਗਾ। ਨਿਊਜ਼ੀਲੈਂਡ ਦੀ
ਆਰਥਿਕ ਅਤੇ ਖੇਤਰੀ ਵਿਕਾਸ ਮੰਤਰੀ ਸਟੂਅਰਟ ਨੈਸ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਵਾਂ ਐਕਟਿਵ ਇਨਵੈਸਟਰ ਪਲਸ ਵੀਜ਼ਾ ਪੁਰਾਣੇ ਨਿਵੇਸ਼ ਵੀਜ਼ਾ ਸ਼੍ਰੇਣੀਆਂ ਦੀ ਥਾਂ ਲਵੇਗਾ ਅਤੇ ਪ੍ਰਵਾਸੀਆਂ ਨੂੰ ਨਿਊਜ਼ੀਲੈਂਡ ਦੇ ਕਾਰੋਬਾਰਾਂ ਵਿਚ ਨਿਵੇਸ਼ ਕਰਨ ਦੀ ਲੋੜ ਹੋਵੇਗੀ।ਉਹਨਾਂ ਨੇ ਕਿਹਾ ਕਿ ਪੁਰਾਣੇ ਵੀਜ਼ਿਆਂ ਦੇ ਨਤੀਜੇ ਵਜੋਂ ਅਕਸਰ ਪ੍ਰਵਾਸੀਆਂ ਨੇ ਨਿਊਜ਼ੀਲੈਂਡ ਦੀਆਂ ਕੰਪਨੀਆਂ ਵਿੱਚ ਸਿੱਧੇ ਤੌਰ 'ਤੇ ਨਿਵੇਸ਼ ਕਰਨ ਦੀ ਬਜਾਏ ਸ਼ੇਅਰਾਂ ਅਤੇ ਬਾਂਡਾਂ ਵਿੱਚ ਨਿਵੇਸ਼ ਕੀਤਾ ਸੀ। ਨੈਸ਼ ਨੇ ਕਿਹਾ ਕਿ ਅਸੀਂ ਨਿਊਜ਼ੀਲੈਂਡ ਵਿੱਚ ਐਕਟਿਵ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਾਂ, ਜੋ ਪੈਸਿਵ ਨਿਵੇਸ਼ ਦੀ ਤੁਲਨਾ ਵਿੱਚ ਵਧੇਰੇ ਉੱਚ-ਕੁਸ਼ਲ ਨੌਕਰੀਆਂ ਅਤੇ ਆਰਥਿਕ ਵਿਕਾਸ ਪੈਦਾ ਕਰਦਾ ਹੈ। ਨਵੇਂ ਵੀਜ਼ੇ ਲਈ ਯੋਗਤਾ ਦੇ ਮਾਪਦੰਡ ਵਿੱਚ ਘੱਟੋ ਘੱਟ 5 ਮਿਲੀਅਨ ਨਿਊਜ਼ੀਲੈਂਡ ਡਾਲਰ (3.1 ਮਿਲੀਅਨ ਡਾਲਰ) ਨਿਵੇਸ਼ ਸ਼ਾਮਲ ਹੈ ਅਤੇ ਇਸ ਵਿੱਚੋਂ ਸਿਰਫ 50% ਸੂਚੀਬੱਧ ਇਕੁਇਟੀ ਵਿੱਚ ਨਿਵੇਸ਼ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਸੈਨੇਟ ਦੀ ਕਮੇਟੀ ਵੱਲੋਂ ਭਾਰਤ ਨਾਲ 'ਰੱਖਿਆ ਸਾਂਝੇਦਾਰੀ' ਮਜ਼ਬੂਤ ਕਰਨ ਦੀ ਮੰਗ
ਨਵੀਂ ਵੀਜ਼ਾ ਸ਼੍ਰੇਣੀ 19 ਸਤੰਬਰ, 2022 ਨੂੰ ਖੁੱਲ੍ਹੇਗੀ। ਨਿਵੇਸ਼ਕ 1 ਅਤੇ ਨਿਵੇਸ਼ਕ 2 ਵੀਜ਼ਾ ਦੇ ਤਹਿਤ ਅਰਜ਼ੀਆਂ ਹੁਣ 27 ਜੁਲਾਈ, 2022 ਦੇ ਬਾਅਦ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਇਹਨਾਂ ਕਾਰੋਬਾਰਾਂ ਅਤੇ ਆਰਥਿਕ ਸਫਲ ਗਲੋਬਲ ਬ੍ਰਾਂਡਾਂ ਵਿਚ ਵਿਕਸਿਤ ਕਰਨ ਲਈ ਸਮਰਥਨ ਦੇਣਾ ਹੈ। ਉਹਨਾਂ ਨੇ ਕਿਹਾ ਕਿ ਨਿਵੇਸ਼ਕ ਵੀਜ਼ਾ ਸੈਟਿੰਗਸ ਨੂੰ ਅਪਡੇਟ ਕਰਨਾ ਹਾਈ ਵੈਲਿਊ ਵਾਲੇ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਦੀ ਸਾਡੀ ਰਣਨੀਤੀ ਦਾ ਮਹੱਤਵਪੂਰਨ ਹਿੱਸਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।