ਨਿਊਜ਼ੀਲੈਂਡ ਦੀ ਪੀ.ਐੱਮ ਨੇ ਲੋਕਾਂ ਦੀ ਮਦਦ ਲਈ ਕਟਵਾਈ 20 ਫੀਸਦੀ ਤਨਖਾਹ

Thursday, Apr 16, 2020 - 06:00 PM (IST)

ਨਿਊਜ਼ੀਲੈਂਡ ਦੀ ਪੀ.ਐੱਮ ਨੇ ਲੋਕਾਂ ਦੀ ਮਦਦ ਲਈ ਕਟਵਾਈ 20 ਫੀਸਦੀ ਤਨਖਾਹ

ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕੋਵਿਡ-19 ਕਾਰਨ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਬੁੱਧਵਾਰ ਨੂੰ ਇਕ ਐਲਾਨ ਕੀਤਾ। ਐਲਾਨ ਮੁਤਾਬਕ ਉਹ ਕੋਰੋਨਾਵਇਰਸ ਮਹਾਮਾਰੀ ਦੌਰਾਨ ਆਰਥਿਕ ਰੂਪ ਨਾਲ ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ ਇਕਜੁਟਤਾ ਦਿਖਾਉਣ ਲਈ ਪ੍ਰਤੀਕ ਦੇ ਤੌਰ 'ਤੇ 20 ਫੀਸਦੀ ਘੱਟ ਤਨਖਾਹ ਲਵੇਗੀ। ਜੈਸਿੰਡਾ ਨੇ ਕਿਹਾ ਕਿ ਉਹਨਾਂ ਦੀ ਨਿੱਜੀ ਤਨਖਾਹ, ਉਹਨਾਂ ਦੇ ਸਾਥੀ ਮੰਤਰੀਆਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੀ 6 ਮਹੀਨੇ ਦੀ ਤਨਖਾਰ ਵਿਚ 20 ਫੀਸਦੀ ਦੀ ਕਟੌਤੀ ਕੀਤੀ ਜਾਵੇਗੀ। ਇਸ ਕਦਮ ਨਾਲ ਅਰਡਰਨ ਦੀ ਸਲਾਨਾ ਤਨਖਾਹ 4 ਲੱਖ 70 ਹਜ਼ਾਰ ਨਿਊਜ਼ੀਲੈਂਡ ਡਾਲਰ ਤੋਂ ਘੱਟ ਕੇ 3 ਲੱਖ 76 ਹਜ਼ਾਰ ਡਾਲਰ ਰਹਿ ਜਾਵੇਗੀ। ਲਿਹਾਜਾ 6 ਮਹੀਨੇ ਦੀ ਮਿਆਦ ਵਿਚ ਉਹਨਾਂ ਨੂੰ 47,000 ਡਾਲਰ ਦਾ ਨੁਕਸਾਨ ਹੋਵੇਗਾ। 

ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ,''ਇਹ ਆਪਣੇ ਆਪ ਵਿਚ ਸਰਕਾਰ ਦੀ ਸਮੁੱਚੀ ਵਿੱਤੀ ਸਥਿਤੀ ਨੂੰ ਟਰਾਂਸਫਰ ਨਹੀਂ ਕਰੇਗਾ। ਇਹ ਅਗਵਾਈ ਦੇ ਬਾਰੇ ਵਿਚ ਹੈ।'' ਉਹਨਾਂ ਨੇ ਕਿਹਾ ਕਿ ਕਟੌਤੀ ਨੂੰ ਜਨਤਕ ਸੇਵਾ ਵਿਚ ਲਾਗੂ ਨਹੀਂ ਕੀਤਾ ਜਾਵੇਗਾ। ਸਾਡੇ ਜਨਤਕ ਖੇਤਰ ਦੇ ਕਈ ਲੋਕ ਪਹਿਲੀ ਕਤਾਰ ਵਿਚ ਖੜ੍ਹੇ ਲੋੜੀਂਦੇ ਕਾਰਕੁੰਨ ਹਨ ਜਿਹਨਾਂ ਵਿਚ ਨਰਸ, ਪੁਲਸ, ਸਿਹਤ ਸੇਵਾ ਦੇ ਪੇਸ਼ੇਵਰ ਸ਼ਾਮਲ ਹਨ। ਅਸੀਂ ਇੱਥੇ ਤਨਖਾਹ ਕਟੌਤੀ ਦਾ ਸੁਝਾਅ ਨਹੀਂ ਦੇ ਰਹੇ ਹਾਂ, ਨਾ ਹੀ ਨਿਊਜ਼ੀਲੈਂਡ ਦੇ ਲੋਕ ਇਸ ਨੂੰ ਸਹੀ ਪਾਉਣਗੇ। ਇੱਥੇ ਦੱਸ ਦਈਏ ਕਿ ਦੇਸ਼ ਵਿਚ 4 ਹਫਤੇ ਦਾ ਲਾਕਡਾਊਨ ਕਰ ਦਿੱਤਾ ਗਿਆ ਹੈ। ਕੋਵਿਡ-19 ਮਹਾਮਾਰੀ ਕਾਰਨ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹੋ ਗਏ ਹਨ ਅਤੇ ਇਸ ਕਾਰਨ ਅਰਥਵਿਵਸਥਾ ਕਮਜੋਰ ਹੋ ਗਈ ਹੈ ਜਿਸ ਨਾਲ ਹਜ਼ਾਰਾਂ ਨੌਕਰੀਆਂ ਨੂੰ ਪਹਿਲਾਂ ਹੀ ਨੁਕਸਾਨ ਹੋ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਾਰਨ ਮਰਨ ਕੰਢੇ ਸੀ ਮਹਿਲਾ, ਡਾਕਟਰ ਦੇ ਇਕ ਪ੍ਰਯੋਗ ਨਾਲ ਬਣੀ ਆਸ

ਇਸ ਹਫਤੇ ਖਜ਼ਾਨਾ ਵਿਭਾਗ ਵੱਲੋਂ ਜਾਰੀ ਆਰਥਿਕ ਮਾਡਲਿੰਗ ਨੇ ਬੇਰੋਜ਼ਗਾਰੀ ਦੀ ਭਵਿੱਖਬਾਣੀ ਕੀਤੀ। ਇਸ ਵਿਚ ਦੱਸਿਆ ਗਿਆ ਹੈ ਕਿ ਵਰਤਮਾਨ ਵਿਚ ਲੱਗਭਗ 4.0 ਫੀਸਦੀ ਲੋਕ ਬੇਰੋਜ਼ਗਾਰ ਹਨ ਪਰ ਸਭ ਤੋਂ ਖਰਾਬ ਸਥਿਤੀ ਵਿਚ ਬੇਰੋਜ਼ਗਾਰਾਂ ਦੀ ਗਿਣਤੀ ਲੱਗਭਗ 26 ਫੀਸਦੀ ਤੱਕ ਵੱਧ ਸਕਦੀ ਹੈ। ਗੌਰਤਲਬ ਹੈ ਕਿ ਦੇਸ਼ ਵਿਚ ਕੋਵਿਡ-19 ਨਾਲ 1,400 ਤੋਂ ਵਧੇਰੇ ਲੋਕ ਇਨਫੈਕਟਿਡ ਹਨ ਜਦਕਿ 9 ਲੋਕਾਂ ਦੀ ਮੌਤ ਹੋ ਚੁੱਕੀ ਹੈ।


author

Vandana

Content Editor

Related News