ਨਿਊਜੀਲੈਂਡ ''ਚ ਭਾਰਤੀ ਮੂਲ ਦੇ ਸਾਂਸਦ ਨੇ ਸੰਸਕ੍ਰਿਤ ''ਚ ਸਹੁੰ ਚੁੱਕ ਕੇ ਰਚਿਆ ਇਤਿਹਾਸ (ਵੀਡੀਓ)

Wednesday, Nov 25, 2020 - 06:01 PM (IST)

ਮੈਲਬੌਰਨ (ਭਾਸ਼ਾ): ਨਿਊਜ਼ੀਲੈਂਡ ਵਿਚ ਨਵੇਂ ਚੁਣੇ ਗਏ ਨੌਜਵਾਨ ਸਾਂਸਦਾਂ ਵਿਚੋਂ ਇਕ ਡਾਕਟਰ ਗੌਰਵ ਸ਼ਰਮਾ ਨੇ ਦੇਸ਼ ਦੀ ਸੰਸਦ ਵਿਚ ਬੁੱਧਵਾਰ ਨੂੰ ਸੰਸਕ੍ਰਿਤ ਵਿਚ ਸਹੁੰ ਚੁੱਕੀ। ਡਾਕਟਰ ਸ਼ਰਮਾ (33) ਦਾ ਸੰਬੰਧ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਨਾਲ ਹੈ। ਹਾਲ ਹੀ ਵਿਚ ਉਹ ਨਿਊਜ਼ੀਲੈਡ ਦੇ ਹੈਮਿਲਟਨ ਵੈਸਟ ਤੋਂ ਲੇਬਰ ਪਾਰਟੀ ਦੇ ਸਾਂਸਦੇ ਚੁਣੇ ਗਏ ਹਨ।

PunjabKesari

ਨਿਊਜ਼ੀਲੈਂਡ ਅਤੇ ਸਮੋਆ ਵਿਚ ਭਾਰਤ ਦੇ ਹਾਈ ਕਮਿਸ਼ਨਰ ਮੁਕਤੇਸ਼ ਪਰਦੇਸ਼ੀ ਨੇ ਟਵਿੱਟਰ 'ਤੇ ਕਿਹਾ ਕਿ ਸ਼ਰਮਾ ਨੇ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਸੱਭਿਆਚਾਰਕ ਪੰਰਪਰਾਵਾਂ ਦੇ ਪ੍ਰਤੀ ਡੂੰਘਾ ਸਨਮਾਨ ਜ਼ਾਹਰ ਕਰਦਿਆਂ ਪਹਿਲੇ ਨਿਊਜ਼ੀਲੈਂਡ ਦੀ ਭਾਸ਼ਾ ਮਾਓਰੀ ਵਿਚ ਸਹੁੰ ਚੁੱਕੀ ਅਤੇ ਉਸ ਦੇ ਬਾਅਦ ਉਹਨਾਂ ਨੇ ਭਾਰਤ ਦੀ ਭਾਸ਼ਾ ਸੰਸਕ੍ਰਿਤ ਵਿਚ ਸਹੁੰ ਚੁੱਕੀ।

 

ਸ਼ਰਮਾ ਨੇ ਆਕਲੈਂਡ ਤੋਂ ਐੱਮ.ਬੀ.ਬੀ.ਐੱਸ. ਕੀਤੀ ਹੈ ਅਤੇ ਵਾਸ਼ਿੰਗਟਨ ਤੋਂ ਐੱਮ.ਬੀ.ਏ. ਦੀ ਡਿਗਰੀ ਹਾਸਲ ਕੀਤੀ ਹੈ। ਉਹ ਹੈਮਿਲਟਨ ਦੇ ਨੌਟਨ ਵਿਚ ਜਨਰਲ ਪ੍ਰੈਕਟੀਸ਼ਨਰ ਦੇ ਤੌਰ 'ਤੇ ਕੰਮ ਕਰਦੇ ਹਨ। ਉਹਨਾਂ ਨੇ ਨਿਊਜ਼ੀਲੈਂਡ, ਸਪੇਨ, ਅਮਰੀਕਾ, ਨੇਪਾਲ, ਵੀਅਤਨਾਮ, ਮੰਗੋਲੀਆ, ਸਵਿਟਜ਼ਰਲੈਂਡ ਅਤੇ ਭਾਰਤ ਵਿਚ ਲੋਕ ਸਿਹਤ ਅਤੇ ਨੀਤੀ ਨਿਰਧਾਰਨ ਦੇ ਖੇਤਰ ਵਿਚ ਕੰਮ ਕੀਤਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਦੁਬਈ ਸਮੇਤ ਵਿਦੇਸ਼ ਜਾਣ ਵਾਲਿਆਂ ਲਈ ਬੇਹੱਦ ਖਾਸ ਖ਼ਬਰ

ਟਵਿੱਟਰ 'ਤੇ ਇਕ ਵਿਅਕਤੀ ਨੇ ਸ਼ਰਮਾ ਤੋਂ ਪੁੱਛਿਆ ਕਿ ਉਹਨਾਂ ਨੇ ਹਿੰਦੀ ਵਿਚ ਸਹੁੰ ਕਿਉਂ ਨਹੀਂ ਚੁੱਕੀ। ਇਸ 'ਤੇ ਸ਼ਰਮਾ ਨੇ ਕਿਹਾ ਕਿ ਸਾਰਿਆਂ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ, ਇਸ ਲਈ ਉਹਨਾਂ ਨੇ ਸੰਸਕ੍ਰਿਤ ਵਿਚ ਸਹੁੰ ਚੁੱਕਣਾ ਸਹੀ ਸਮਝਿਆ, ਜਿਸ ਨਾਲ ਸਾਰੀਆਂ ਭਾਰਤੀ ਭਾਸ਼ਾਵਾਂ ਨੂੰ ਸਨਮਾਨ ਮਿਲਿਆ। ਉਹਨਾਂ ਨੇ ਟਵੀਟ ਕੀਤਾ,''ਈਮਾਨਦਾਰੀ ਨਾਲ ਕਹਾਂ ਤਾਂ ਮੈਂ ਇਸ 'ਤੇ ਵਿਚਾਰ ਕੀਤਾ ਸੀ ਪਰ ਮੇਰੀ ਪਹਿਲੀ ਭਾਸ਼ਾ ਪਹਾੜੀ ਜਾਂ ਪੰਜਾਬੀ ਵਿਚ ਸਹੁੰ ਲੈਣ ਨਾਲ ਸਬੰਧਤ ਸਵਾਲ ਪੈਦਾ ਹੋਇਆ ਸੀ। ਸਾਰਿਆਂ ਨੂੰ ਖੁਸ਼ ਰੱਖਣਾ ਮੁਸ਼ਕਲ ਹੈ। ਸੰਸਕ੍ਰਿਤ ਵਿਚ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਹੁੰਦਾ ਹੈ। ਇਸ ਲਈ ਮੈਂ ਇਸ ਵਿਚ ਸਹੁੰ ਚੁੱਕਣਾ ਸਹੀ ਸਮਝਿਆ।'' ਸ਼ਰਮਾ ਨੂੰ 2017 ਦੀਆਂ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਸਾਲ ਉਹਨਾਂ ਨੇ ਨੈਸਨਲ ਪਾਰਟੀ ਦੇ ਟਿਮ ਮਸਿੰਡੋ ਨੂੰ ਹਰਾਇਆ।


Vandana

Content Editor

Related News