ਨਿਊਜ਼ੀਲੈਂਡ ਚੋਣਾਂ : ਨਾਗਰਿਕਾਂ ਨੂੰ ਵੋਟ ਪਾਉਣ ਦੀ ਕੀਤੀ ਗਈ ਅਪੀਲ

Friday, Oct 16, 2020 - 06:02 PM (IST)

ਨਿਊਜ਼ੀਲੈਂਡ ਚੋਣਾਂ : ਨਾਗਰਿਕਾਂ ਨੂੰ ਵੋਟ ਪਾਉਣ ਦੀ ਕੀਤੀ ਗਈ ਅਪੀਲ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਸ਼ਨੀਵਾਰ ਨੂੰ ਆਮ ਚੋਣਾਂ ਹੋਣ ਜਾ ਰਹੀਆਂ ਹਨ। ਆਮ ਚੋਣਾਂ ਤੋਂ ਇੱਕ ਦਿਨ ਪਹਿਲਾਂ ਨਿਊਜ਼ੀਲੈਂਡ ਦੇ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਦੇਸ਼ ਦੇ ਹਰ ਨਿਵਾਸੀ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਚੋਣ ਕਮਿਸ਼ਨ ਦੇ ਇਕ ਬਿਆਨ ਮੁਤਾਬਕ, ਸ਼ਨੀਵਾਰ ਨੂੰ ਚੋਣਾਂ ਦਾ ਦਿਨ ਹੈ ਅਤੇ 2020 ਦੀਆਂ ਆਮ ਚੋਣਾਂ ਅਤੇ ਜਨਮਤ ਸੰਗ੍ਰਹਿ ਵਿਚ ਵੋਟ ਪਾਉਣ ਦਾ ਆਖ਼ਰੀ ਮੌਕਾ ਹੈ।

ਸਮਾਚਾਰ ਏਜੰਸੀ ਸ਼ਿਨਹੂਆ ਖ਼ਬਰ ਮੁਤਾਬਕ, ਮੁੱਖ ਚੋਣ ਅਧਿਕਾਰੀ ਐਲੀਸਿਆ ਰਾਈਟ ਨੇ ਬਿਆਨ ਵਿਚ ਕਿਹਾ ਹੈ ਕਿ “2,567 ਵੋਟਿੰਗ ਸਥਾਨ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤਕ ਖੁੱਲ੍ਹੇ ਰਹਿਣਗੇ। ਇਸ ਲਈ ਜਿਸ ਕਿਸੇ ਨੇ ਅਜੇ ਵੋਟ ਨਹੀਂ ਪਾਈ ਹੈ ਉਸ ਨੂੰ ਕੱਲ੍ਹ ਬਹੁਤ ਜ਼ਿਆਦਾ ਮੌਕਾ ਮਿਲੇਗਾ।” ਬੁੱਧਵਾਰ ਦੇ ਅਖੀਰ ਤੱਕ, 1.5 ਮਿਲੀਅਨ ਤੋਂ ਵੱਧ ਲੋਕਾਂ ਨੇ ਐਂਡਵਾਂਸ ਵੋਟਿੰਗ ਕੀਤੀ ਸੀ, ਜੋ ਕਿ 1.2 ਮਿਲੀਅਨ ਤੋਂ ਅੱਗੇ ਹੈ ਜਿਹਨਾਂ ਨੇ ਦੇਸ਼ ਦੀਆਂ ਪਿਛਲੀਆਂ ਆਮ ਚੋਣਾਂ ਦੌਰਾਨ 2017 ਦੇ ਸ਼ੁਰੂ ਵਿਚ ਆਪਣੀ ਵੋਟ ਪਾਈ।

ਪੜ੍ਹੋ ਇਹ ਅਹਿਮ ਖਬਰ- ਭਾਰਤ ਨੇ ਆਪਣੇ 4 ਨਾਗਰਿਕਾਂ ਦੀ ਰਿਹਾਈ ਲਈ ਪਾਕਿਸਤਾਨ ਨੂੰ ਕੀਤੀ ਮੰਗ

ਰਾਈਟ ਨੇ ਕਿਹਾ, "ਇਹ ਸ਼ਾਨਦਾਰ ਹੈ ਕਿ ਬਹੁਤ ਸਾਰੇ ਲੋਕ ਵੋਟ ਪਾਉਣ ਲਈ ਬਾਹਰ ਨਿਕਲੇ ਹਨ ਪਰ ਅਜੇ ਵੀ ਬਹੁਤ ਸਾਰੇ ਅਜਿਹੇ ਹਨ ਜਿੰਨਾ ਨੇ ਹਾਲੇ ਵੋਟਿੰਗ ਨਹੀਂ ਕੀਤੀ ਹੈ।" ਉਹਨਾਂ ਨੇ ਕਿਹਾ, ਇਸ ਸਾਲ ਲੋਕ ਵੋਟ ਪਾਉਣ ਵਾਲੇ ਸਥਾਨ ਤੇ ਵੋਟ ਪਾਉਣ ਤੋਂ ਪਹਿਲਾਂ ਚੋਣ ਵਾਲੇ ਦਿਨ ਆਪਣੇ ਪਤੇ ਦੇ ਵੇਰਵਿਆਂ ਨੂੰ ਦਰਜ ਕਰ ਸਕਦੇ ਹਨ ਜਾਂ ਅਪਡੇਟ ਕਰ ਸਕਦੇ ਹਨ। 

ਆਮ ਚੋਣਾਂ ਦੇ ਮੁੱਢਲੇ ਨਤੀਜੇ ਸਵੇਰੇ 7 ਵਜੇ ਵੋਟਿੰਗ ਬੰਦ ਹੋਣ ਤੋਂ ਬਾਅਦ ਜਾਰੀ ਕੀਤੇ ਜਾਣਗੇ। ਚੋਣ ਕਮਿਸ਼ਨ ਦੇ ਮੁਤਾਬਕ, ਚੋਣ-ਨਤੀਜੇ govt.nz 'ਤੇ ਉਪਲਬਧ ਹੋਣਗੇ। ਮੁੱਢਲੇ ਜਨਮਤ ਸੰਗ੍ਰਹਿ ਦੇ ਨਤੀਜੇ 30 ਅਕਤੂਬਰ ਨੂੰ ਜਾਰੀ ਕੀਤੇ ਜਾਣਗੇ ਅਤੇ ਚੋਣਾਂ ਅਤੇ ਜਨਮਤ ਸੰਗਠਨ ਦੇ ਅਧਿਕਾਰਤ ਨਤੀਜੇ 6 ਨਵੰਬਰ ਨੂੰ ਜਾਰੀ ਕੀਤੇ ਜਾਣਗੇ। ਆਗਾਮੀ ਚੋਣ ਸ਼ੁਰੂਆਤ ਵਿਚ 19 ਸਤੰਬਰ ਨੂੰ ਤੈਅ ਕੀਤੀ ਗਈ ਸੀ ਪਰ ਦੂਜੇ ਕੋਵਿਡ-19 ਦੇ ਪ੍ਰਕੋਪ ਕਾਰਨ ਮੁਲਤਵੀ ਕਰ ਦਿੱਤੀ ਗਈ। ਪਿਛਲੀ ਸੰਸਦ ਦੀ ਚੋਣ 23 ਸਤੰਬਰ, 2017 ਨੂੰ ਕੀਤੀ ਗਈ ਸੀ ਅਤੇ ਅਧਿਕਾਰਤ ਤੌਰ 'ਤੇ 6 ਸਤੰਬਰ ਨੂੰ ਭੰਗ ਕਰ ਦਿੱਤੀ ਗਈ ਸੀ।
 


author

Vandana

Content Editor

Related News