ਇਸ ਏਅਰਪੋਰਟ 'ਤੇ ਲਾਗੂ ਹੋਇਆ ਸਖ਼ਤ ਨਿਯਮ, ਵਿਦਾਈ ਮੌਕੇ ਸਿਰਫ਼ 3 ਮਿੰਟ ਮਿਲ ਸਕੋਗੇ ਗਲੇ

Thursday, Oct 24, 2024 - 01:53 PM (IST)

ਇੰਟਰਨੈਸ਼ਨਲ ਡੈਸਕ- ਟ੍ਰੈਫਿਕ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਨਿਊਜ਼ੀਲੈਂਡ ਦੇ ਇਕ ਏਅਰਪੋਰਟ ਨੇ ਨਿਯਮ ਲਾਗੂ ਕੀਤਾ ਹੈ, ਜਿਸ ਤਹਿਤ ਡਰਾਪ-ਆਫ ਜ਼ੋਨ ਵਿਚ ਵਿਦਾਈ ਮੌਕੇ ਗਲੇ ਮਿਲਣ ਦਾ ਸਮਾਂ 3 ਮਿੰਟ ਤੈਅ ਕੀਤਾ ਗਿਆ ਹੈ। ਆਪਣੇ ਰਿਸ਼ਤੇਦਾਰਾਂ ਨੂੰ 3 ਮਿੰਟ ਤੋਂ ਜ਼ਿਆਦਾ ਦੇਰ ਤੱਕ ਗਲੇ ਲਗਾਉਣਾ ਤੁਹਾਨੂੰ ਮੁਸੀਬਤ ਵਿਚ ਪਾ ਸਕਦਾ ਹੈ। ਇਹ ਨਿਯਮ ਨਿਊਜ਼ੀਲੈਂਡ ਦੇ ਡੁਨੇਡਿਨ ਏਅਰਪੋਰਟ 'ਤੇ ਲਾਗੂ ਕੀਤਾ ਗਿਆ ਹੈ। ਏਅਰਪੋਰਟ ਭਾਵੇਂ ਹੀ ਛੋਟਾ ਹੈ ਪਰ ਇਹ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ 135,000 ਤੋਂ ਵੱਧ ਨਿਵਾਸੀਆਂ ਨੂੰ ਸੇਵਾ ਦਿੰਦਾ ਹੈ। ਇਸ ਨਿਯਮ ਦਾ ਉਦੇਸ਼ ਏਅਰਪੋਰਟ 'ਤੇ ਸੁਰੱਖਿਆ ਨੂੰ ਬਣਾਈ ਰੱਖਣਾ ਅਤੇ ਭੀੜ ਨੂੰ ਘੱਟ ਕਰਨਾ ਹੈ। 

ਇਹ ਵੀ ਪੜ੍ਹੋ: ਅਮਰੀਕਾ ਹੋਵੇ ਜਾਂ ਚੀਨ, ਕੋਈ ਵੀ ਦੇਸ਼ ਭਾਰਤ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ: ਸੀਤਾਰਮਨ

PunjabKesari

ਏਅਰਪੋਰਟ ਦੇ ਸੀ.ਈ.ਓ. ਡੈਨ ਡੀ ਬੋਨੋ ਦਾ ਕਹਿਣਾ ਹੈ ਕਿ ਇਹ ਚੇਤਾਵਨੀ ਸੰਦੇਸ਼ ਆਮ ਤੌਰ 'ਤੇ ਏਅਰਪੋਰਟ ਡਰਾਪ-ਆਫ ਖੇਤਰਾਂ ਵਿੱਚ ਦਿੱਤੇ ਜਾਂਦੇ ਹਨ। ਇਸ ਦੇ ਲਈ ਜੁਰਮਾਨੇ ਦੀ ਵਿਵਸਥਾ ਵੀ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਟ੍ਰੈਫ਼ਿਕ ਤੋਂ ਬਚਣ ਲਈ ਲਿਆ ਗਿਆ, ਕਿਉਂਕਿ ਵਿਦਾਈ ਲਈ ਲੰਬਾ ਸਮਾਂ ਲੱਗਦਾ ਹੈ। ਡਰਾਪ-ਆਫ ਖੇਤਰ ਵਿਚ ਇਕ ਸਾਈਨ ਬੋਰਡ ਲਗਾਇਆ ਗਿਆ ਹੈ, ਜਿਸ 'ਤੇ ਗਲੇ ਮਿਲਣ ਦਾ ਸਮਾਂ 3 ਮਿੰਟ ਲਿਖਿਆ ਹੋਇਆ ਹੈ। 

ਇਹ ਵੀ ਪੜ੍ਹੋ: ਬ੍ਰਿਟੇਨ ਦੇ ਸਿਹਤ ਮੰਤਰੀ ਦਾ ਅਹਿਮ ਬਿਆਨ, ਭਾਰਤੀਆਂ ਨੂੰ ਲੈ ਕੇ ਆਖੀ ਵੱਡੀ ਗੱਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News