ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੋਇਆ ਨਿਊਜ਼ੀਲੈਂਡ, ਜੈਸਿੰਡਾ ਨੇ ਦੱਸਿਆ ''ਸ਼ਾਨਦਾਰ ਉਪਲਬਧੀ''

Monday, Dec 14, 2020 - 05:56 PM (IST)

ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੋਇਆ ਨਿਊਜ਼ੀਲੈਂਡ, ਜੈਸਿੰਡਾ ਨੇ ਦੱਸਿਆ ''ਸ਼ਾਨਦਾਰ ਉਪਲਬਧੀ''

ਵੈਲਿੰਗਟਨ (ਬਿਊਰੋ): ਗਲੋਬਲ ਪੱਧਰ 'ਤੇ ਜਿੱਥੇ ਦੁਨੀਆ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਨਾਲ ਜੂਝ ਰਹੀ ਹੈ, ਉੱਥੇ ਨਿਊਜ਼ੀਲੈਂਡ ਹੁਣ ਪੂਰੀ ਤਰ੍ਹਾਂ ਕੋਰੋਨਾਵਾਇਰਸ ਤੋਂ ਮੁਕਤ ਹੋ ਗਿਆ ਹੈ। ਨਿਊਜ਼ੀਲੈਂਡ ਸਰਕਾਰ ਨੇ ਕੋਰੋਨਾਵਾਇਰਸ ਦਾ ਇਕ ਵੀ ਐਕਟਿਵ ਕੇਸ ਨਾ ਹੋਣ 'ਤੇ ਸਾਰੀਆਂ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾ ਲਿਆ ਹੈ। ਨਿਊਜ਼ੀਲੈਂਡ ਹੁਣ ਸਾਵਧਾਨੀ  ਦੇ ਪੱਧਰ-1 ਵਿਚ ਪਹੁੰਚ ਗਿਆ ਹੈ ਜੋ ਦੇਸ਼ ਦੇ ਐਲਰਟ ਸਿਸਟਮ ਵਿਚ ਸਭ ਤੋਂ ਹੇਠਲਾ ਪੱਧਰ ਹੈ। 

ਹਾਲੇ ਬੰਦ ਰਹਿਣਗੀਆਂ ਸਰਹੱਦਾਂ
ਨਵੇਂ ਨਿਯਮਾਂ ਦੇ ਮੁਤਾਬਕ, ਹੁਣ ਨਿਊਜ਼ੀਲੈਂਡ ਵਿਚ ਲੋਕਾਂ ਦੇ ਇਕੱਠੇ ਹੋਣ ਅਤੇ ਸਮਾਜਿਕ ਦੂਰੀ ਦੀ ਕੋਈ ਲੋੜ ਨਹੀਂ ਹੈ। ਭਾਵੇਂਕਿ ਦੇਸ਼ ਦੀਆਂ ਸਰਹੱਦਾਂ ਹਾਲੇ ਵਿਦੇਸ਼ੀਆਂ ਲਈ ਬੰਦ ਰਹਿਣਗੀਆਂ। ਨਿਊਜ਼ੀਲੈਂਡ ਵਿਚ ਪਿਛਲੇ ਦੋ ਹਫਤੇ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਅਦ ਕੋਰੋਨਾਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਦੇਸ਼ ਕੋਰੋਨਾ ਨਾਲ ਪੂਰੀ ਤਰ੍ਹਾਂ ਮੁਕਤ ਹੋ ਚੁੱਕਾ ਹੈ ਉਦੋਂ ਉਹ ਖੁਸ਼ੀ ਨਾਲ ਨੱਚ ਉਠੀ।

ਜੈਸਿੰਡਾ ਨੇ ਕਹੀ ਇਹ ਗੱਲ
ਜੈਸਿੰਡਾ ਨੇ ਕਿਹਾ,''ਅਸੀਂ ਇਕ ਸੁਰੱਖਿਅਤ ਅਤੇ ਮਜ਼ਬੂਤ ਸਥਿਤੀ ਵਿਚ ਹਾਂ। ਭਾਵੇਂਕਿ ਹਾਲੇ ਕੋਰੋਨਾਵਾਇਰਸ ਤੋਂ ਪਹਿਲਾਂ ਦੀ ਸਥਿਤੀ ਵਿਚ ਪਰਤਣਾ ਆਸਾਨ ਨਹੀਂ ਹੈ ਪਰ ਹੁਣ ਸਾਡੀ ਵਚਨਬੱਧਤਾ ਅਤੇ ਪੂਰਾ ਫੋਕਸ ਸਿਹਤ ਪ੍ਰਣਾਲੀ ਦੀ ਬਜਾਏ ਦੇਸ਼ ਦੇ ਆਰਥਿਕ ਵਿਕਾਸ 'ਤੇ ਹੋਵੇਗਾ।'' ਉਹਨਾਂ ਨੇ ਕਿਹਾ,''ਹਾਲੇ ਸਾਡਾ ਕੰਮ ਖਤਮ ਨਹੀਂ ਹੋਇਆ ਹੈ ਪਰ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਇਹ ਇਕ ਸ਼ਾਨਦਾਰ ਉਪਲਬਧੀ ਹੈ।'' ਉਹਨਾਂ ਨੇ ਜਨਤਾ ਨੂੰ ਧੰਨਵਾਦ ਕਿਹਾ। ਨਿਊਜ਼ੀਲੈਂਡ ਵਿਚ 25 ਮਾਰਚ ਨੂੰ ਤਾਲਾਬੰਦੀ ਲੱਗੀ ਸੀ ਪਰ ਹੁਣ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ।

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਖੇਤੀ ਬਿੱਲਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ 

ਦੁਨੀਆ ਭਰ ਵਿਚ ਕੋਰੋਨਾ ਮਾਮਲੇ
ਗਲੋਬਲ ਪੱਧਰ 'ਤੇ ਕੋਰੋਨਾਵਾਇਰਸਸ ਮਾਮਲਿਆਂ ਦੀ ਕੁੱਲ ਗਿਣਤੀ 7.22 ਕਰੋੜ ਤੋਂ ਵਧੇਰੇ ਹੈ ਜਦਕਿ ਮੌਤਾਂ 16.1 ਲੱਖ ਤੋਂ ਵੱਧ ਹੋ ਚੁੱਕੀਆਂ ਹਨ। ਇਹ ਜਾਣਕਾਰੀ ਜੌਨਸ ਹਾਪਕਿਨਜ਼ ਯੂਨੀਵਰਸਿਟੀ ਨੇ ਸੋਮਵਾਰ ਨੂੰ ਦਿੱਤੀ। ਯੂਨੀਵਰਸਿਟੀ ਦੇ ਸੈਂਟਰ ਫੌਰ ਸਿਸਟਮ ਸਾਈਂਸ ਐਂਡ ਇੰਜੀਨੀਅਰਿੰਗ (ਸੀ.ਐੱਸ.ਐੱਸ.ਈ.) ਨੇ ਸੋਮਵਾਰ ਨੂੰ ਆਪਣੀ ਨਵੀਂ ਅਪਡੇਟ ਵਿਚ ਖੁਲਾਸਾ ਕੀਤਾ ਹੈ ਕਿ ਵਰਤਮਾਨ ਵਿਚ ਦੁਨੀਆ ਭਰ ਵਿਚ ਇਨਫੈਕਨਸ਼ਨ ਦੀ ਕੁੱਲ ਗਿਣਤੀ 72,201,716 ਅਤੇ ਮੌਤਾਂ ਦੀ ਗਿਣਤੀ 1,611,758 ਹੋ ਚੁੱਕੀ ਹੈ।

ਸੀ.ਐੱਸ.ਐੱਸ.ਈ. ਦੇ ਮੁਤਾਬਕ, ਅਮਰੀਕਾ ਦੁਨੀਆ ਭਰ ਵਿਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇੱਥੇ 16,246,771 ਮਾਮਲੇ ਅਤੇ 299,493 ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਨਫੈਕਸ਼ਨ ਦੇ ਮਾਮਲਿਆਂ ਦੇ ਹਿਸਾਬ ਨਾਲ ਭਾਰਤ 9,857,029 ਮਾਮਲਿਆਂ ਨਾਲ ਦੂਜੇ ਸਥਾਨ 'ਤੇ ਹੈ। ਜਦਕਿ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 143,019 ਹੈ। ਸੀ.ਐੱਸ.ਐੱਸ.ਈ. ਦੇ ਅੰਕੜਿਆਂ ਦੇ ਮੁਤਾਬਕ, 10 ਲੱਖ ਤੋਂ ਵੱਧ ਮਾਮਲਿਆਂ ਵਿਚ ਹੋਰ ਦੇਸ਼ ਬ੍ਰਾਜ਼ੀਲ (6,901,952), ਰੂਸ (2,629,699), ਫਰਾਂਸ (2,430,612), ਬ੍ਰਿਟੇਨ (1,854,490), ਇਟਲੀ (1,843,712), ਤੁਰਕੀ (1,836,728), ਸਪੇਨ (1,730,575), ਅਰਜਨਟੀਨਾ (1,498,160), ਕੋਲੰਬੀਆ (1,425,774), ਜਰਮਨੀ (1,338,491), ਮੈਕਸੀਕੋ (1,250,044), ਪੋਲੈਂਡ, (1,135,044) ਅਤੇ ਈਰਾਨ (1,108,269) ਹੈ।

ਨੋਟ- ਕੋਰੋਨਾਵਾਇਰਸ ਤੋਂ ਪੂਰੀ ਤਰ੍ਹਾਂ ਮੁਕਤ ਹੋਇਆ ਨਿਊਜ਼ੀਲੈਂਡ ਸੰਬੰਧੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News