ਨਿਊਜ਼ੀਲੈਂਡ ਨੇ ਇਸ ਤਕਨੀਕ ਨਾਲ ''ਕੋਰੋਨਾ'' ਨੂੰ ਕੀਤਾ ਕਾਬੂ, ਹਰ ਪਾਸੇ ਹੋ ਰਹੀ ਚਰਚਾ

Monday, Apr 05, 2021 - 06:01 PM (IST)

ਨਿਊਜ਼ੀਲੈਂਡ ਨੇ ਇਸ ਤਕਨੀਕ ਨਾਲ ''ਕੋਰੋਨਾ'' ਨੂੰ ਕੀਤਾ ਕਾਬੂ, ਹਰ ਪਾਸੇ ਹੋ ਰਹੀ ਚਰਚਾ

ਵੈਲਿੰਗਟਨ (ਬਿਊਰੋ): ਇਕ ਪਾਸੇ ਜਿੱਥੇ ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਪ੍ਰਕੋਪ ਜਾਰੀ ਹੈ ਉੱਥੇ ਦੂਜੇ ਪਾਸੇ ਨਿਊਜ਼ੀਲੈਂਡ ਨੇ ਇਸ 'ਤੇ ਕਾਬੂ ਪਾ ਕੇ ਦੁਨੀਆ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ। ਇਕ ਸਾਲ ਬੀਤ ਜਾਣ ਦੇ ਬਾਅਦ ਵੀ ਪੂਰੀ ਦੁਨੀਆ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕਈ ਦੇਸ਼ਾਂ ਵਿਚ ਤਾਂ ਕੋਰੋਨਾ ਦੀ ਦੂਜੀ, ਤੀਜੀ ਜਾਂ ਚੌਥੀ ਲਹਿਰ ਆਉਣ ਨਾਲ ਲੋਕ ਅਤੇ ਸਰਕਾਰਾਂ ਚਿੰਤਤ ਹਨ। ਭਾਰਤ ਦੀ ਗੱਲ ਕਰੀਏ ਤਾਂ ਬੀਤੇ ਇਕ ਸਾਲ ਵਿਚ ਪਹਿਲੀ ਵਾਰ ਦੇਸ਼ ਵਿਚ ਇ ਲੱਖ ਤੋਂ ਵਧੇਰੇ ਲੋਕ ਕੋਰੋਨਾ ਪੀੜਤ ਹੋਏ ਹਨ। ਜੇਕਰ ਨਿਊਜ਼ੀਲੈਂਡ ਦੀ ਗੱਲ ਕਰੀਏ ਤਾਂ ਉੱਥੇ ਹੁਣ ਤੱਕ ਕੋਰੋਨਾ ਦੇ ਕੁੱਲ 2507 ਮਾਮਲੇ ਰਿਪੋਰਟ ਹੋਏ ਹਨ ਅਤੇ ਤਕਰੀਬਨ ਇੰਨੇ ਹੀ ਮਰੀਜ਼ ਠੀਕ ਹੋਏ ਹਨ। 

ਦੁਨੀਆ ਲਈ ਬਣਿਆ ਮਿਸਾਲ
ਨਿਊਜ਼ੀਲੈਂਡ ਵਿਚ ਕੋਰੋਨਾ ਇਨਫੈਕਸ਼ਨ ਕਾਰਨ ਹੁਣ ਤੱਕ ਸਿਰਫ 26 ਮਰੀਜ਼ਾਂ ਦੀ ਹੀ ਮੌਤ ਹੋਈ ਹੈ ਜੋ ਕਿ ਚੰਗੀ ਗੱਲ ਹੈ। ਹੁਣ ਸਵਾਲ ਇਹ ਬਣਦਾ ਹੈ ਕਿ ਆਖਿਰ ਇਸ ਮਹਾਮਾਰੀ 'ਤੇ ਨਿਊਜ਼ੀਲੈਂਡ ਨੇ ਲਗਾਮ ਲਗਾਉਣ ਵਿਚ ਕਿਵੇਂ ਸਫਲਤਾ ਹਾਸਲ ਕੀਤੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਸਾਲ ਵੀ ਜਦੋਂ ਕੋਰੋਨਾ ਭਿਆਨਕ ਰੂਪ ਧਾਰ ਰਿਹਾ ਸੀ ਉਦੋਂ ਨਿਊਜ਼ੀਲੈਂਡ ਵੀ ਇਸ ਨਾਲ ਸਬੰਧਤ ਮਾਮਲਿਆਂ ਵਿਚ ਭਾਰੀ ਗਿਰਾਵਟ ਦੇਖੀ ਗਈ ਸੀ। ਸਭ ਤੋਂ ਪਹਿਲਾਂ ਨਿਊਜ਼ੀਲੈਂਡ ਨੇ ਹੀ ਇਸ ਦੇ ਖਤਰੇ ਨੂੰ ਦੇਖਦੇ ਹੋਏ ਆਪਣੀ ਸਰਹੱਦਾਂ ਨੂੰ ਸੀਲ ਵੀ ਕੀਤਾ ਸੀ। ਪੀੜਤ ਵਿਅਕਤੀ ਲਈ ਕੁਆਰੰਟੀਨ ਵਿਚ ਰਹਿਣ ਦਾ ਨਿਯਮ ਵੀ ਨਿਊਜ਼ੀਲੈਂਡ ਨੇ ਚੰਗੇ ਢੰਗ ਨਾਲ ਲਾਗੂ ਕੀਤਾ ਸੀ। ਇੰਨਾ ਹੀ ਨਹੀਂ ਨਿਊਜ਼ੀਲੈਂਡ ਅਜਿਹਾ ਪਹਿਲੀ ਦੇਸ਼ ਸੀ ਜਿਸ ਨੇ ਆਪਣੇ ਦੇਸ਼ ਵਿਚ ਤਾਲਾਬੰਦੀ ਹਟਾ ਕੇ ਸਾਰੇ ਦਫਤਰਾਂ ਅਤੇ ਸ਼ਾਪਿੰਗ ਮਾਲਜ਼ ਨੂੰ ਖੋਲ੍ਹਿਆ ਸੀ। ਹੁਣ ਵੀ ਉਸ ਨੇ ਅਜਿਹਾ ਹੀ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਕੋਰੋਨਾ ਦਾ ਕਹਿਰ, ਪੀੜਤਾਂ ਦੀ ਗਿਣਤੀ 1 ਮਿਲੀਅਨ ਤੋਂ ਪਾਰ 

ਅਪਨਾਈ ਇਹ ਤਕਨੀਕ
ਨਿਊਜ਼ੀਲੈਂਡ ਨੇ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਜੀਨੋਮ ਸਿਕਵੇਂਸਿੰਗ ਅਤੇ ਐਪੀਡੇਮੀਓਲੌਜੀ ਦੀ ਮਦਦ ਲਈ। ਅੱਜ ਇਸੇ ਤਕਨੀਕ ਦੀ ਮਦਦ ਨਾਲ ਨਿਊਜ਼ੀਲੈਂਡ ਦੁਨੀਆ ਦੀ ਪ੍ਰਯੋਗਸ਼ਾਲਾ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਇਆ ਹੈ। ਕੋਰੋਨਾ ਦੀ ਗਤੀ 'ਤੇ ਕੰਟਰੋਲ ਕਰਨ ਲਈ ਨਿਊਜ਼ੀਲੈਂਡ ਦੀ ਸਰਕਾਰ ਨੇ ਨਾ ਸਿਰਫ ਇਸ ਦੇ ਪੀੜਤਾਂ ਦਾ ਪਤਾ ਲਗਾਇਆ ਸਗੋਂ ਉਹਨਾਂ ਲੋਕਾਂ ਦਾ ਵੀ ਪਤਾ ਲਗਾਇਆ ਜੋ ਉਹਨਾਂ ਦੇ ਸੰਪਰਕ ਵਿਚ ਸਨ। ਇਸ ਦੇ ਬਾਅਦ ਜੀਨੋਮ ਸਿਕਵੇਂਸਿੰਗ ਦੇ ਜ਼ਰੀਏ ਮਾਹਰ ਇਸ ਗੱਲ ਦੀ ਜਾਣਕਾਰੀ ਹਾਸਲ ਕਰਨ ਵਿਚ ਸਫਲ ਰਹੇ ਕਿ ਕਿਸ ਜਗ੍ਹਾ 'ਤੇ ਕੋਰੋਨਾ ਦਾ ਤੇਜ਼ੀ ਨਾਲ ਪ੍ਰਸਾਰ ਹੋਇਆ ਹੈ। ਉਹਨਾਂ ਨੂੰ ਕੁਆਰੰਟੀਨ ਕਰਕੇ ਇਲਾਜ ਕੀਤਾ ਗਿਆ। ਇਨਫੈਕਸ਼ਨ ਵਾਲੇ ਇਲਾਕਿਆਂ ਵਿਚ ਸਿਲਸਿਲੇਵਾਰ ਢੰਗ ਨਾਲ ਤਾਲਾਬੰਦੀ ਲਗਾਈ ਗਈ।ਸਥਿਤੀ ਨੂੰ ਦੇਖਦੇ ਹੋਏ ਮਾਹਰਾਂ ਦੀ ਮਦਦ ਅਤੇ ਸਲਾਹ ਨਾਲ ਸਰਕਾਰ ਨੇ ਅੱਗੇ ਦੀ ਰਣਨੀਤੀ ਬਣਾਈ ਅਤੇ ਇਸ ਦੇ ਭਾਈਚਾਰਕ ਇਨਫੈਕਸ਼ਨ ਦੀ ਨੌਬਤ ਆਉਣ ਤੋਂ ਪਹਿਲਾਂ ਹੀ ਇਸ 'ਤੇ ਕਾਬੂ ਪਾ ਲਿਆ ਗਿਆ। ਇੱਥੇ ਦੱਸ ਦਈਏ ਕਿ ਨਿਊਜ਼ੀਲੈਂਡ ਵਿਚ ਪਿਛਲੇ ਕੁਝ ਦਿਨਾਂ ਤੋਂ ਇਨਫੈਕਸ਼ਨ ਦਾ ਕਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਦੱਸਣਯੋਗ ਹੈ ਕਿ ਜੀਨੋਮ ਸੀਕਵੇਂਸਿੰਗ ਅਮਰੀਕਾ ਅਤੇ ਬ੍ਰਿਟੇਨ ਵਿਚ  ਵੀ ਕੀਤੀ ਗਈ ਸੀ ਪਰ ਅਜਿਹਾ ਹਰ ਮਾਮਲੇ ਵਿਚ ਨਹੀਂ ਕੀਤਾ ਗਿਆ, ਇਸ ਲਈ ਇੱਥੇ ਹਾਲੇ ਵੀ ਮਾਮਲੇ ਵੱਧ ਰਹੇ ਹਨ। ਭਾਰਤ ਦੀ ਗੱਲ ਕਰੀਏ ਤਾਂ ਇੱਥੇ ਸਿਰਫ ਇਕ ਫੀਸਦ ਮਾਮਲਿਆਂ ਵਿਚ ਹੀ ਜੀਨੋਮ ਸੀਕਵੇਂਸਿੰਗ ਦਾ ਸਹਾਰਾ ਲਿਆ ਗਿਆ ਹੈ। ਜੀਨੋਮ ਸੀਕਵੇਂਸਿੰਗ ਨਾਲ ਜੁੜੀ ਵਿਗਿਆਨੀ ਡਾਕਟਰ ਜੇਮਾ ਜਿਓਗੇਗੇਨ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਵਿਚ ਕਰੀਬ 30 ਹਜ਼ਾਰ ਜੀਨੋਮ ਹੁੰਦੇ ਹਨ। ਜਦੋਂ ਵੀ ਇਸ ਨਾਲ ਇਨਫੈਕਟਿਡ ਹੁੰਦਾ ਹੈ ਤਾਂ ਵਾਇਰਸ ਦੀ ਪ੍ਰਕਿਤੀ ਵਿਚ ਵੀ ਤਬਦੀਲੀ ਹੁੰਦੀ ਹੈ। 

ਵਿਗਿਆਨੀ ਇਸ ਦੀਆ ਕਿਸਮਾਂ ਦੀ ਮਦਦ ਨਾਲ ਵਾਇਰਸ ਦਾ ਇਕ ਫੈਮਿਲੀ ਟ੍ਰੀ ਬਣਾਉਂਦੇ ਹਨ। ਇਸ ਨਾਲ ਵਾਇਰਸ ਵਿਚ ਹੋਣ ਵਾਲੇ ਛੋਟੇ ਮਿਊਟੇਸ਼ਨ ਦਾ ਵੀ ਪਤਾ ਚੱਲ ਜਾਂਦਾ ਹੈ। ਜਿਸ ਨਾਲ ਇਹ ਪਤਾ ਲੱਗਦਾ ਹੈ ਕਿ ਵਾਇਰਸ ਦਾ ਇਨਫੈਕਸ਼ਨ ਕਿਸ ਤਰ੍ਹਾਂ ਫੈਲ ਰਿਹਾ ਹੈ। ਇਕ ਵਾਰ ਵਾਇਰਸ ਦੇ ਮਿਊਟੇਸ਼ਨ ਦੇ ਬਾਰੇ ਵਿਚ ਪਤਾ ਚੱਲਦਾ ਹੈ ਤਾਂ ਇਸ ਦੇ ਆਧਾਰ 'ਤੇ ਵੈਕਸੀਨ ਵਿਚ ਤਬਦੀਲੀ ਕੀਤੀ ਜਾਂਦੀ ਹੈ, ਜਿਸ ਦਾ ਅਸਰ ਸਾਫ ਤੌਰ 'ਤੇ ਨਿਊਜ਼ੀਲੈਂਡ ਵਿਚ ਦੇਖਿਆ ਜਾ ਰਿਹਾ ਹੈ।

ਨੋਟ- ਕੋਰੋਨਾ ਮਹਾਮਾਰੀ 'ਤੇ ਕਾਬੂ ਪਾ ਕੇ ਦੁਨੀਆ ਲਈ ਮਿਸਾਲ ਬਣਿਆ ਨਿਊਜ਼ੀਲੈਂਡ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News