ਨਿਊਜ਼ੀਲੈਂਡ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀਆਂ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

Wednesday, Oct 12, 2022 - 12:13 PM (IST)

ਨਿਊਜ਼ੀਲੈਂਡ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀਆਂ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ

ਆਕਲੈਂਡ (ਬਿਊਰੋ):- ਨਿਊਜ਼ੀਲੈਂਡ ਸਰਕਾਰ ਵੱਲੋਂ ਇਕ ਅਹਿਮ ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ ਇਮੀਗ੍ਰੇਸ਼ਨ ਮੰਤਰੀ ਮਾਈਕਲ ਵੁੱਡ ਨੇ ਅੱਜ ਘੋਸ਼ਣਾ ਕੀਤੀ ਕਿ ਹੁਨਰਮੰਦ ਪ੍ਰਵਾਸੀ ਵੀਜ਼ਾ ਸ਼੍ਰੇਣੀ, ਜੋ ਕਿ ਕੋਵਿਡ-19 ਦੇ ਸਿਖਰ ਅਤੇ ਬਾਰਡਰ ਬੰਦ ਹੋਣ ਦੌਰਾਨ ਰੋਕੀ ਗਈ ਸੀ, ਨਵੰਬਰ ਦੇ ਅੱਧ ਤੋਂ ਮਾਤਾ-ਪਿਤਾ ਵਰਗ ਦੇ ਨਾਲ ਦੁਬਾਰਾ ਖੁੱਲ੍ਹ ਜਾਵੇਗੀ।ਮਾਈਕਲ ਵੁੱਡ ਨੇ ਇਕ ਵਿਸ਼ੇਸ਼ ਚਰਚਾ ਵਿਚ ਦੱਸਿਆ ਕਿ ਨਿਊਜ਼ੀਲੈਂਡ ਦੀ ਕਈ ਸਾਲਾਂ ਤੋਂ ਬੰਦ ਚੱਲ ਰਹੀ ਮਾਪਿਆਂ ਦੇ ਪੱਕੇ ਬੁਲਾਉਣ ਵਾਲੀ ਇਮੀਗ੍ਰੇਸ਼ਨ ਨੀਤੀ ਨੂੰ ਵੀ ਹੁਣ 14 ਨਵੰਬਰ 2022 ਤੋਂ ਖੋਲ੍ਹਿਆ ਜਾ ਰਿਹਾ ਹੈ। ਇਸ ਸਬੰਧੀ ਈ. ਓ.ਆਈ. (ਐਕਸਪ੍ਰੈਸ਼ਨ ਆਫ ਇੰਟਰਸਟ) 14 ਨਵੰਬਰ ਨੂੰ ਖੁੱਲ੍ਹ ਜਾਣੇ ਹਨ। ਪ੍ਰਤੀ ਸਾਲ ਹੁਣ 2500 ਮਾਪਿਆਂ ਨੂੰ ਰੈਜੀਡੈਂਸੀ ਦਿੱਤੀ ਜਾਵੇਗੀ।

ਮੌਜੂਦਾ ਪ੍ਰੋਗਰਾਮਾਂ ਤੋਂ ਬਾਹਰ ਆਉਣ ਵਾਲੇ ਪ੍ਰਵਾਸੀਆਂ ਲਈ ਇੱਕ ਨਵੀਂ ਅਨਕੈਪਡ ਅਤੇ "ਸਰਲੀਕ੍ਰਿਤ" ਪੁਆਇੰਟ ਪ੍ਰਣਾਲੀ 'ਤੇ ਵੀ ਸਲਾਹ-ਮਸ਼ਵਰਾ ਸ਼ੁਰੂ ਹੋਣ ਜਾ ਰਿਹਾ ਹੈ।ਅੱਜ ਦੀ ਘੋਸ਼ਣਾ ਹਰੀ ਸੂਚੀ ਦੀ ਪਾਲਣਾ ਕਰਦੀ ਹੈ, ਜਿਸ ਨੇ 85 ਸਭ ਤੋਂ ਵੱਧ ਲੋੜੀਂਦੇ ਪੇਸ਼ਿਆਂ ਲਈ ਰਿਹਾਇਸ਼ ਦੇ ਰਸਤੇ ਪ੍ਰਦਾਨ ਕੀਤੇ ਹਨ। ਅਸਲ ਵਿਚ ਸਰਕਾਰ ਪ੍ਰਵਾਸੀਆਂ ਲਈ ਵਸਨੀਕ ਬਣਨ ਲਈ ਦੋ ਹੋਰ ਸ਼੍ਰੇਣੀਆਂ ਖੋਲ੍ਹ ਰਹੀ ਹੈ ਕਿਉਂਕਿ ਇਹ ਮਹਾਮਾਰੀ ਤੋਂ ਬਾਅਦ ਦੁਨੀਆ ਨਾਲ ਮੁੜ ਜੁੜਨ ਅਤੇ ਕਰਮਚਾਰੀਆਂ ਦੀ ਵੱਡੀ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਆਮਦਨ ਨੂੰ ਲੈ ਕੇ ਸਪਾਂਸਰਸ਼ਿਪ ਦੀਆਂ ਸ਼ਰਤਾਂ ਦੇ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਸਪਾਂਸਰਸ਼ਿਪ ਵਿਚ ਇਕ ਅਡਲਟ ਬੱਚੇ ਦੀ ਥਾਂ ਦੋ ਬੱਚੇ ਉਸਦੀ ਪਾਰਟਨਰ ਦੇ ਨਾਲ ਆ ਸਕਣਗੇ। ਸਪਾਂਸਰਸ਼ਿੱਪ ਲਈ ਪਹਿਲਾਂ ਕਿਸੇ ਨੂੰ ਬੁਲਾਉਣ ਦੇ ਲਈ ਉਸਦੀ ਆਮਦਨ ਔਸਤਨ ਨਿਊਜ਼ੀਲੈਂਡ ਆਮਦਨ ਤੋਂ ਦੁੱਗਣੀ ਹੋਣੀ ਚਾਹੀਦੀ ਸੀ ਪਰ ਹੁਣ ਇਹ ਡੇਢ ਗੁਣਾ ਕਰ ਦਿੱਤੀ ਗਈ ਹੈ। ਇਹ ਸ਼ਰਤ ਪਹਿਲਾਂ ਈ. ਓ. ਆਈ. ਦੇ ਚੁੱਕੇ ਲੋਕਾਂ 'ਤੇ ਵੀ ਲਾਗੂ ਹੋ ਜਾਵੇਗੀ।ਨਵਾਂ ਈ.ਓ.ਆਈ. (ਐਕਸਪ੍ਰੈਸ਼ਨ ਆਫ ਇੰਟਰਸਟ): ਪ੍ਰਾਪਤ ਈ.ਓ.ਆਈ ਨੂੰ ਇਕ ਤਰੀਕੇ ਨਾਲ ਚੁਣਿਆ ਜਾਵੇਗਾ। ਪਹਿਲਾ ਗਰੁੱਪ ਅਗਸਤ 2023 ਦੇ ਵਿਚ ਲਿਆ ਜਾਵੇਗਾ ਅਤੇ ਫਿਰ ਹਰ ਤਿੰਨ ਮਹੀਨੇ ਬਾਅਦ।

ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ: ਕੈਨੇਡਾ ਸਰਕਾਰ ਵੱਲੋਂ ਪ੍ਰਵਾਸੀਆਂ ਦੇ ਮਾਪਿਆਂ ਨੂੰ ਪੱਕੇ ਕਰਨ ਦਾ ਐਲਾਨ

ਈ.ਓ.ਆਈ, ਦਾਖਲ ਕਰਨ ਲਈ ਕਾਹਲੀ ਦੀ ਲੋੜ ਨਹੀਂ ਹੈ। ਇਹ 2 ਸਾਲ ਵਾਸਤੇ ਰਹੇਗਾ। ਜੇਕਰ ਤੁਸੀਂ ਅਗਲੇ ਸਾਲ ਅਗਸਤ ਤੱਕ ਦਾਖਲ ਕਰਦੇ ਹੋ ਤਾਂ ਤੁਹਾਡਾ 2 ਸਾਲ ਵਾਲਾ ਸਮਾਂ ਉਥੋਂ ਸ਼ੁਰੂ ਹੋਵੇਗਾ।ਈ ਓ.ਆਈ. ਮਈ 2023 ਤੋਂ ਦਾਖਲ ਕੀਤੇ ਜਾ ਸਕਣਗੇ ਜੋ ਕਿ ਆਨਲਾਈਨ ਹੋਣਗੇ। 500 ਵੀਜੇ ਬੈਲਟ ਬਾਕਸ ਰਾਹੀਂ ਪ੍ਰਾਪਤ ਨਵੇਂ ਈ. ਓ. ਆਈ. ਵਿਚੋਂ ਲਏ ਜਾਣਗੇ। ਪਹਿਲਾਂ ਤੋਂ ਪ੍ਰਾਪਤ ਈ. ਓ. ਆਈ. ਨੂੰ ਤਰੀਕਾਂ ਅਨੁਸਾਰ ਪਰਖਿਆ ਜਾਵੇਗਾ। 14 ਨਵੰਬਰ ਤੋਂ ਇਨ੍ਹਾਂ ਦੀ ਚੋਣ ਹੋਵੇਗੀ ਅਤੇ ਹਰ ਤਿੰਨ ਮਹੀਨੇ ਬਾਅਦ ਚੁਣਿਆ ਜਾਵੇਗਾ। ਇਹ ਸਾਰੇ ਈ. ਓ. ਆਈ. 3-4 ਸਾਲਾਂ ਵਿਚ ਨਿਬੇੜੇ ਜਾਣਗੇ। ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਜਾਵੇਗਾ ਕਿ ਉਹ ਅੱਪਡੇਟ ਕਰ ਦੇਣ ਜਾਂ ਅਰਜ਼ੀ ਵਾਪਿਸ ਲੈਣੀ ਹੈ ਤਾਂ ਵੀ ਲੈ ਸਕਦੇ ਹਨ।ਮਾਪਿਆਂ ਦੇ ਇਥੇ ਰਹਿੰਦੇ ਪੱਕੇ ਅਤੇ ਨਾਗਰਿਕ ਬੱਚੇ ਇਕੱਲੇ-ਇਕੱਲੇ ਜਾਂ ਇਕੱਠੇ ਸਪਾਂਸਰ ਕਰ ਸਕਦੇ ਹਨ, ਜਾਂ ਫਿਰ ਉਨ੍ਹਾਂ ਦੇ ਜੀਵਨ ਸਾਥੀ ਜਾਂ ਭੈਣ-ਭਰਾ ਵੀ ਸਪਾਂਸਰ ਕਰ ਸਕਦੇ ਹਨ।ਇਸ ਦੇ ਇਲਾਵਾ ਧੀ-ਪੁੱਤ ਜੇਕਰ ਇਥੇ ਤਿੰਨ ਸਾਲ ਤੋਂ ਪੱਕਾ ਹੈ ਤਾਂ ਵੀ ਉਹ ਸਪਾਂਸਰ ਕਰ ਸਕਦਾ ਹੈ। ਜੇਕਰ ਕਿਸੇ ਦੇ ਪੁੱਤਰ-ਨੂੰਹ ਨੇ ਸਪਾਂਸਰ ਕਰਨਾ ਹੈ ਤਾਂ ਉਹਨਾਂ ਨੂੰ ਇਥੇ 12 ਮਹੀਨੇ ਇਕੱਠੇ ਰਹਿੰਦਿਆਂ ਨੂੰ ਹੋਣੇ ਚਾਹੀਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News