ਨਿਊਜ਼ੀਲੈਂਡ : ਫੌਜ ਦੇ 7 ਜਵਾਨ ਕੋਰੋਨਾਵਾਇਰਸ ਨਾਲ ਇਨਫੈਕਟਿਡ

03/27/2020 6:42:11 PM

ਵੈਲਿੰਗਟਨ (ਬਿਊਰੋ): ਦੁਨੀਆ ਭਰ ਵਿਚ ਕੋਵਿਡ-19 ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਨਿਊਜ਼ੀਲੈਂਡ ਰੱਖਿਆ ਬਲ (NZDF) ਨੇ ਸ਼ੁੱਕਰਵਾਰ ਨੂੰ ਆਪਣੇ ਮੈਂਬਰਾਂ ਦੇ ਵਿਚ 7 ਕੋਰੋਨਾਵਾਇਰਸ ਮਾਮਲਿਆਂ ਦੀ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਦੇ ਮੁਤਾਬਕ ਇਹਨਾਂ ਦੀ ਪੁਸ਼ਟੀ ਫੌਜ ਦੇ ਇਕ ਬੁਲਾਰੇ ਨੇ ਕੀਤੀ। 

7 ਮਾਮਲੇ ਸਾਰੇ ਵਿਦੇਸ਼ ਯਾਤਰਾ ਨਾਲ ਸਬੰਧਤ ਸਨ ਅਤੇ ਸਿਹਤ ਅਧਿਕਾਰੀਆਂ ਨੂੰ ਸੂਚਿਤ ਕੀਤੇ ਗਏ ਸਨ। ਬੁਲਾਰੇ ਨੇ ਕਿਹਾ ਕਿ ਸਿਹਤ ਮੰਤਰਾਲੇ ਨਾਲ ਸੰਪਰਕ ਕਰ ਕੇ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਸਾਰੇ ਨੇੜਲੇ ਸੰਪਰਕਾਂ ਨੂੰ ਸੂਚਿਤ ਅਤੇ ਸਹੀ ਢੰਗ ਨਾਲ ਪ੍ਰਬੰਧਿਤ ਕੀਤਾ ਗਿਆ ਹੈ। ਇੱਥੇ ਦੱਸ ਦਈਏ ਕਿ ਅੱਜ ਨਿਊਜ਼ੀਲੈਂਡ ਦੇ ਰਾਸ਼ਟਰੀ ਲੌਕਡਾਊਨ ਦਾ ਦੂਜਾ ਦਿਨ ਹੈ। ਇਸ ਲਈ ਐਮਰਜੈਂਸੀ ਸਥਿਤੀ ਦੇ ਆਦੇਸ ਨੂੰ ਬਣਾਈ ਰੱਖਣ ਲਈ ਭਾਈਚਾਰਿਆਂ ਨੂੰ ਗਸ਼ਤ ਕਰਨ ਲਈ ਕਈ ਰੱਖਿਆ ਬਲ ਦੇ ਮੈਂਬਰਾਂ ਦੀ ਲੋੜ ਸੀ। ਹੁਣ ਤੱਕ 7 ਮਾਮਲਿਆਂ ਦੇ ਵੇਰਵੇ ਦਾ ਖੁਲਾਸਾ ਨਹੀਂ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਖੌਫ, ਗਾਹਕ ਨੇ ਮਾਰੀ ਛਿੱਕ, ਮਾਲ ਨੇ ਬਾਹਰ ਸੁੱਟਿਆ 26 ਲੱਖ ਦਾ ਸਾਮਾਨ

ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ 76 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਦੀ ਪੁਸ਼ਟੀ ਅਤੇ ਸੰਭਾਵਿਤ ਮਾਮਲਿਆਂ ਦੀ ਕੁੱਲ ਗਿਣਤੀ 368 ਤੱਕ ਪਹੁੰਚ ਗਈ ਹੈ।ਇਹ ਸਪੱਸ਼ਟ ਨਹੀਂ ਹੈ ਕਿ ਸਾਹਮਣੇ ਆਏ ਇਹ 7 ਮਾਮਲੇ ਪੁਸ਼ਟੀ ਕੀਤੇ ਰਾਸ਼ਟਰੀ ਅੰਕੜਿਆਂ ਵਿਚ ਸ਼ਾਮਲ ਹਨ ਜਾਂ ਨਹੀਂ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਮਰੀਜ਼ਾਂ ਨੂੰ ਇਹ ਖੁਰਾਕ ਲੈਣ ਨਾਲ ਹੋ ਰਿਹੈ ਫਾਇਦਾ


Vandana

Content Editor

Related News