ਇਸ ਸਾਲ ਧਿਆਨ ਨਾਲ ਲਿਖੋ ਤਰੀਕ ਨਹੀਂ ਤਾਂ ਪੈ ਸਕਦੈ ਇਹ ਵੱਡਾ ਚੱਕਰ

01/07/2020 4:25:12 PM

ਆਕਲੈਂਡ (ਬਿਊਰੋ): ਸਾਲ 2020 ਵਿਚ ਸ਼ੁਰੂ ਹੋ ਚੁੱਕਾ ਹੈ। ਦੇਸ਼-ਵਿਦੇਸ਼ ਵੱਸਦੇ ਲੋਕ ਨਿੱਜੀ ਅਤੇ ਸਰਕਾਰੀ ਕੰਮਕਾਜ ਪੂਰੇ ਕਰਨ ਵਿਚ ਜੁੱਟ ਗਏ ਹਨ। ਬਹੁਤੇ ਅਦਾਰੇ ਛੁੱਟੀਆਂ ਤੋਂ ਬਾਅਦ ਖੁੱਲ੍ਹ ਗਏ ਹਨ। ਇਸ ਸਾਲ ਜਿਸ ਆਮ ਗੱਲ ਦਾ ਖਾਸ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ ਉਹ ਇਹ ਹੈ ਕਿ ਜਦੋਂ ਵੀ ਕਿਤੇ ਤਰੀਕ ਲਿਖਣ ਦੀ ਲੋੜ ਪਵੇ ਤਾਂ ਸਹੀ ਢੰਗ (ਫਾਰਮੈਟ) ਵਿਚ ਲਿਖੀ ਜਾਵੇ, ਜਿਸ ਦੇ ਵਿਚ ਤਰੀਕ, ਮਹੀਨਾ ਅਤੇ ਸਾਲ ਪੂਰੇ ਅੱਖਰਾਂ ਵਿਚ ਲਿਖਿਆ ਜਾਵੇ ਕਿਉਂਕਿ ਆਮ ਤੌਰ 'ਤੇ ਸਾਲ ਲਿਖਣ ਵੇਲੇ ਆਖਰੀ ਦੋ ਅੱਖਰ ਹੀ ਲਿਖ ਲਏ ਜਾਂਦੇ ਹਨ। ਅਜਿਹਾ ਕਰਨ ਦੇ ਨਾਲ ਕਿਤੇ ਨਾ ਕਿਤੇ ਕੋਈ ਅੜਚਨ ਪੈਣ ਦੀ ਸੰਭਾਵਨਾ ਹੈ। ਕਿਉਂਕਿ 2020 ਦੀ ਬਜਾਏ ਜੇਕਰ ਸਿਰਫ ਇਕੱਲਾ 20 ਹੀ ਲਿਖਿਆ ਗਿਆ ਤਾਂ ਕੋਈ ਵੀ 20 ਦੇ ਪਿੱਛੇ ਕੋਈ ਵੀ ਦੋ ਨੰਬਰ ਜੋੜ ਕੇ ਸਾਲ ਬਦਲੀ ਕਰ ਸਕਦਾ ਹੈ।

ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਦੇ ਵਿਚ ਇਹ ਖਬਰ ਵੀ ਰਾਸ਼ਟਰੀ ਮੀਡੀਆ 'ਤੇ ਛਾਈ ਹੋਈ ਹੈ। ਸਲਾਹ ਦਿੱਤੀ ਜਾ ਰਹੀ ਹੈ ਕਿ ਇਸ ਸਾਲ ਤਰੀਕ ਲਿਖਣ ਦਾ ਸਹੀ ਢੰਗ ਵਰਤਿਆ ਜਾਵੇ। ਜੇਕਰ ਕੋਈ 1/1/20 ਲਿਖਦਾ ਹੈ ਤਾਂ ਇਸ ਨੂੰ ਕੋਈ ਵੀ ਆਸਾਨੀ ਨਾਲ 1/1/2021 ਜਾਂ 01/1/2021 ਆਦਿ ਲਿਖ ਸਕਦਾ ਹੈ। ਜੇਕਰ ਤੁਸੀਂ ਕਿਸੇ ਦੁਕਾਨ ਆਦਿ ਦੇ ਕਿਰਾਏ ਵਾਲੇ ਘਰ ਦੇ ਇਕਰਾਰਨਾਮੇ ਦੇ ਪਿੱਛੇ ਸਿਰਫ 20 ਲਿਖ ਦਿੱਤਾ ਤਾਂ ਹੋ ਸਕਦਾ ਹੈ ਕਿ ਮੌਕਾ ਪਾ ਕੇ ਤੁਹਾਡਾ ਕਿਰਾਏਦਾਰ 20 ਦੇ ਪਿੱਛੇ ਕੋਈ ਹੋਰ ਸਾਲ ਲਿਖ ਦੇਵੇ ਅਤੇ ਤੁਸੀਂ ਸਫਾਈ ਦਿੰਦੇ ਰਹਿ ਜਾਓ। ਜੇਕਰ ਤਰੀਕ ਲਿਖਣ ਲਈ ਖੁੱਲ੍ਹੀ ਸਪੇਸ ਹੋਵੇ ਤਾਂ 07 ਜਨਵਰੀ 2020 ਜਾਂ ਫਿਰ 07/01/2020 ਆਦਿ ਲਿਖੋ। ਕਾਨੂੰਨੀ ਕਾਗਜ਼ਾਂ ਪੱਤਰਾਂ 'ਤੇ ਹਮੇਸ਼ਾ ਪਹਿਲਾਂ ਮਿਤੀ ਫਿਰ ਮਹੀਨੇ ਦਾ ਨਾਮ ਅਤੇ ਫਿਰ ਸਾਲ ਲਿਖੋ।


Vandana

Content Editor

Related News