ਨਿਊਜ਼ੀਲੈਂਡ ''ਚ ਕੋਰੋਨਾ ਖਿਲਾਫ਼ ਅਗਲੇ ਸਾਲ ਸ਼ੁਰੂ ਹੋਵੇਗਾ ਟੀਕਾਕਰਨ

Thursday, Dec 17, 2020 - 04:18 PM (IST)

ਨਿਊਜ਼ੀਲੈਂਡ ''ਚ ਕੋਰੋਨਾ ਖਿਲਾਫ਼ ਅਗਲੇ ਸਾਲ ਸ਼ੁਰੂ ਹੋਵੇਗਾ ਟੀਕਾਕਰਨ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਸਰਕਾਰ ਨੇ ਵੀਰਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਦੇਸ਼ ਵਿਚ ਅਗਲੇ ਸਾਲ ਮਤਲਬ 2021 ਦੇ ਦੂਜੇ ਅੱਧ ਵਿਚ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। 2021 ਦੀ ਦੂਜੇ ਅੱਧ ਵਿਚ ਫਰੰਟ ਲਾਈਨ ਕਰਮਚਾਰੀਆਂ ਅਤੇ ਜ਼ਰੂਰੀ ਸਟਾਫ ਨੂੰ ਵੈਕਸੀਨੇਸ਼ਨ ਦਿੱਤੀ ਜਾਵੇਗੀ ਜੋ ਕੋਵਿਡ-19 ਦੇ ਸਭ ਤੋਂ ਜ਼ਿਆਦਾ ਜੋਖ਼ਮ 'ਤੇ ਹਨ। ਉਸ ਤੋਂ ਬਾਅਦ ਆਮ ਜਨਤਾ ਦਾ ਟੀਕਾਕਰਨ ਕੀਤਾ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ-  ਨਸ਼ੇੜੀ ਮਾਂ ਨੇ ਡੇਢ ਸਾਲਾ ਮਾਸੂਮ 'ਤੇ ਪਾਇਆ ਗਰਮ ਪਾਣੀ, ਇਕ ਘੰਟਾ ਤੜਫਨ ਦੇ ਬਾਅਦ ਦਰਦਨਾਕ ਮੌਤ

ਦੇਸ਼ ਨੇ ਦੋ ਕੰਪਨੀਆ ਐਸਟਰਾਜ਼ੇਨੇਕਾ ਅਤੇ ਨੋਵਾਵੈਕਸ ਨਾਲ ਕ੍ਰਮਵਾਰ 7.6 ਮਿਲੀਅਨ ਤੇ 10.72 ਮਿਲੀਅਨ ਟੀਕਿਆਂ ਦੀ ਡੋਜ਼ ਖ਼ਰੀਦਣ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਉਸ ਤੋਂ ਪਹਿਲਾਂ ਨਿਊਜ਼ੀਲੈਂਡ ਫਾਈਜ਼ਰ, ਬਾਇਓਨਟੈਕ ਅਤੇ ਜੈਨਸੇਨ ਫਾਰਮਾਸੇਕਟਿਕਾ ਨਾਲ ਵੀ ਟੀਕਾ ਖਰੀਦਣ ਲਈ ਸੌਦਿਆਂ 'ਤੇ ਦਸਤਖ਼ਤ ਕਰ ਚੁੱਕਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਨੂੰ ਮਹਾਮਾਰੀ ਐਲਾਨਿਆ ਸੀ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਮੁਤਾਬਕ, ਹੁਣ ਤੱਕ, ਦੁਨੀਆ ਭਰ ਵਿਚ 74.1 ਮਿਲੀਅਨ ਤੋਂ ਵੱਧ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ ਅਤੇ 1.6 ਮਿਲੀਅਨ ਲੋਕਾਂ ਦੀ ਮੌਤ ਹੋ ਚੁੱਕੀ ਹੈ।ਨਿਊਜ਼ੀਲੈਂਡ ਵਿਚ ਅਜੇ ਤੱਕ ਕੋਰੋਨਾਵਾਇਰਸ ਦੇ 2,100 ਕੇਸ ਸਾਹਮਣੇ ਆਏ ਹਨ ਅਤੇ 25 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ।

ਪੜ੍ਹੋ ਇਹ ਅਹਿਮ ਖਬਰ-  ਇਸ ਬੀਬੀ ਨੇ 'ਬ੍ਰੀਫਕੇਸ' ਨਾਲ ਕੀਤਾ ਵਿਆਹ, ਸ਼ੇਅਰ ਕੀਤੀ ਅਜੀਬੋ-ਗਰੀਬ ਪ੍ਰੇਮ ਕਹਾਣੀ


author

Vandana

Content Editor

Related News