ਨਿਊਜ਼ੀਲੈਂਡ ''ਚ ਚਾਕੂਬਾਜ਼ੀ ਦੀ ਘਟਨਾ, 2 ਲੋਕਾਂ ਦੀ ਮੌਤ

03/19/2021 5:54:00 PM

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਸ਼ੁੱਕਰਵਾਰ ਨੂੰ ਇਕ ਘਰ ਦੇ ਅੰਦਰ ਚਾਕੂਬਾਜ਼ੀ ਦੀ ਘਟਨਾ ਵਾਪਰੀ। ਇਸ ਘਟਨਾ ਵਿਚ 2 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਇੰਸਪੈਕਟਰ ਸਕੌਟ ਬਿਯਰਡ ਨੇ ਦੱਸਿਆ ਕਿ ਉਹਨਾਂ ਨੇ ਹਮਲੇ ਦੇ ਸ਼ੱਕੀ ਤੋਂ ਪੁੱਛਗਿੱਛ ਕੀਤੀ ਹੈ, ਉਸ ਨੂੰ ਵੀ ਸੱਟਾਂ ਲੱਗੀਆਂ ਹਨ। ਹਸਪਤਾਲ ਵਿਚ ਸ਼ੱਕੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੁਹਰਾ ਕਤਲਕਾਂਡ ਦੁਖਦਾਈ ਹੈ ਅਤੇ ਪਰਿਵਾਰ ਸੋਗ ਵਿਚ ਹੈ।

ਪੜ੍ਹੋ ਇਹ ਅਹਿਮ ਖਬਰ- ਪੱਛਮੀ ਆਸਟ੍ਰੇਲੀਆ ਦੀ ਸੰਸਦ 'ਤੇ ਸਾਈਬਰ ਹਮਲਾ, ਸ਼ੱਕ ਦੇ ਘੇਰੇ 'ਚ ਚੀਨ

ਬਿਯਰਡ ਨੇ ਦੱਸਿਆ ਕਿ ਉਪਨਗਰ ਉਪਸੋਮ ਦੇ ਇਕ ਘਰ ਤੋਂ ਪੁਲਸ ਨੂੰ ਸਵੇਰੇ 11:30 ਵਜੇ ਫੋਨ ਕੀਤਾ ਗਿਆ ਅਤੇ ਉੱਥੇ ਪਹੁੰਚਣ 'ਤੇ ਉਹਨਾਂ ਨੇ 3 ਲੋਕਾਂ ਨੂੰ ਗੰਭੀਰ ਹਾਲਤ ਵਿਚ ਪਾਇਆ ਗਿਆ। ਉਹਨਾਂ ਵਿਚੋਂ ਦੋ ਨੇ ਮੁੱਢਲੇ ਇਲਾਜ ਦੌਰਾਨ ਦਮ ਤੋੜ ਦਿੱਤਾ ਜਦਕਿ ਤੀਜੇ ਦੀ ਹਸਪਤਾਲ ਵਿਚ ਸਰਜਰੀ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਚਾਰੇ ਲੋਕ ਇਕ-ਦੂਜੇ ਨੂੰ ਜਾਣਦੇ ਸਨ, ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਹੱਤਿਆ ਦੇ ਪਿੱਛੇ ਦੇ ਕਾਰਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।


Vandana

Content Editor

Related News