ਪ੍ਰਿੰਸ ਚਾਰਲਸ ਅਤੇ ਕੈਮਿਲਾ ਨਿਊਜ਼ੀਲੈਂਡ ਦੌਰੇ ''ਤੇ

Sunday, Nov 17, 2019 - 12:56 PM (IST)

ਪ੍ਰਿੰਸ ਚਾਰਲਸ ਅਤੇ ਕੈਮਿਲਾ ਨਿਊਜ਼ੀਲੈਂਡ ਦੌਰੇ ''ਤੇ

ਵੈਲਿੰਗਟਨ/ਲੰਡਨ (ਭਾਸ਼ਾ): ਬ੍ਰਿਟੇਨ ਦੇ 71 ਸਾਲਾ ਪ੍ਰਿੰਸ ਚਾਰਲਸ ਆਪਣੀ ਪਤਨੀ ਕੈਮਿਲਾ ਨਾਲ ਐਤਵਾਰ ਨੂੰ ਇਕ ਹਫਤੇ ਦੇ ਨਿਊਜ਼ੀਲੈਂਡ ਦੌਰੇ 'ਤੇ ਪਹੁੰਚੇ। ਇੱਥੇ ਉਹ ਕ੍ਰਾਈਸਟਚਰਚ ਸ਼ਹਿਰ ਅਤੇ ਵੇਤਾਂਗੀ ਦੇ ਇਤਿਹਾਸਕ ਸੰਧੀ ਦੇ ਮੈਦਾਨਾਂ ਦਾ ਦੌਰਾ ਕਰਨਗੇ, ਜਿੱਥੇ ਰਾਸ਼ਟਰ ਦੇ ਸੰਸਥਾਪਕ ਦਸਤਾਵੇਜ਼ 'ਤੇ ਦਸਤਖਤ ਕੀਤੇ ਗਏ ਸਨ। ਇਹ ਜੋੜੇ ਦੀ ਨਿਊਜ਼ੀਲੈਂਡ ਦੀ ਸੰਯੁਕਤ ਤੀਜੀ ਯਾਤਰਾ ਹੈ ਅਤੇ 4 ਸਾਲ ਵਿਚ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਉਨ੍ਹਾਂ ਦਾ ਜਹਾਜ਼ ਐਤਵਾਰ ਦੁਪਹਿਰ ਆਕਲੈਂਡ ਪਹੁੰਚਿਆ। 

PunjabKesari

ਸ਼ਾਹੀ ਜੋੜਾ ਇੱਥੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨਾਲ, ਬੁੱਧਵਾਰ ਨੂੰ ਵੇਤਾਂਗੀ ਸੰਧੀ ਮੈਦਾਨਾਂ ਦਾ ਅਤੇ ਸ਼ੁੱਕਰਵਾਰ ਨੂੰ ਕ੍ਰਾਈਸਟਚਰਚ ਦਾ ਦੌਰਾ ਕਰੇਗਾ, ਜਿੱਥੇ 51 ਮੁਸਲਿਮ ਉਪਾਸਕ ਮਾਰੇ ਗਏ ਸਨ ਅਤੇ 2011 ਦੇ ਭਿਆਨਕ ਭੂਚਾਲ ਦੇ ਬਾਅਦ ਮੁੜ ਉਸਾਰੀ ਦਾ ਕੰਮ ਜਾਰੀ ਹੈ।

PunjabKesari

 ਆਪਣੇ ਦੌਰੇ ਦੌਰਾਨ ਚਾਰਲਸ ਦੀ ਯੋਜਨਾ ਵਾਤਾਵਰਨ ਦੇ ਮੁੱਦਿਆਂ 'ਤੇ ਕੇਂਦਰਿਤ ਕਈ ਸੰਗਠਨਾਂ ਦਾ ਦੌਰਾ ਕਰਨ ਦੀ ਹੈ। ਜਦਕਿ ਕੈਮਿਲਾ ਉਨ੍ਹਾਂ ਸਮੂਹਾਂ 'ਤੇ ਧਿਆਨ ਕੇਂਦਰਿਤ ਕਰੇਗੀ ਜੋ ਔਰਤਾਂ ਦਾ ਸਮਰਥਨ ਕਰਦੇ ਹਨ, ਜਿਨ੍ਹਾਂ ਵਿਚ ਘਰੇਲੂ ਹਿੰਸਾ ਤੋਂ ਬਚੇ ਹੋਏ ਲੋਕ ਵੀ ਸ਼ਾਮਲ ਹਨ।


author

Vandana

Content Editor

Related News