ਨਿਊਜ਼ੀਲੈਂਡ : ਹਵਾ ''ਚ ਟਕਰਾਏ ਦੋ ਜਹਾਜ਼, ਦੋਹਾਂ ਪਾਇਲਟਾਂ ਦੀ ਮੌਤ

06/16/2019 2:35:47 PM

ਵੈਲਿੰਗਟਨ (ਬਿਊਰੋ)— ਨਿਊਜ਼ੀਲੈਂਡ ਵਿਚ ਐਤਵਾਰ ਨੂੰ ਦੋ ਏਅਰਕ੍ਰਾਫਟ ਹਵਾ ਵਿਚ ਟਕਰਾ ਗਏ। ਇਸ ਹਾਦਸੇ ਵਿਚ ਦੋਹਾਂ ਏਅਰਕ੍ਰਾਫਟਾਂ ਦੇ ਪਾਇਲਟਾਂ ਦੀ ਮੌਤ ਹੋਗਈ। ਜਾਣਕਾਰੀ ਮੁਤਾਬਕ ਜਦੋਂ ਇਹ ਹਾਦਸਾ ਵਾਪਰਿਆ ਉਦੋਂ ਦੋਵੇਂ ਏਅਰਕ੍ਰਾਫਟ ਆਪਣੀ ਮੰਜ਼ਿਲ 'ਤੇ ਪਹੁੰਚਣ ਹੀ ਵਾਲੇ ਸਨ। ਜਹਾਜ਼ ਕਰੈਸ਼ ਹੋਣ ਦਾ ਅੰਦਾਜ਼ਾ ਹੁੰਦੇ ਹੀ ਚਾਰ ਲੋਕ ਪੈਰਾਸ਼ੂਟ ਜ਼ਰੀਏ ਹੇਠਾਂ ਵੱਲ ਕੁੱਦ ਗਏ ਸਨ। ਉੱਥੇ ਹਾਦਸੇ ਤੋਂ ਪਹਿਲਾਂ ਇਕ ਹੈਲੀਕਾਪਟਰ ਨੇ ਲੈਂਡ ਕਰਨ ਦੀ ਤਿਆਰੀ ਕਰ ਲਈ ਸੀ। ਪੁਲਸ ਨੇ ਦੱਸਿਆ ਕਿ ਅਚਾਨਕ ਬਹੁਤ ਤੇਜ਼ੀ ਨਾਲ ਦੋ ਏਅਰਕ੍ਰਾਫਟ ਜ਼ਮੀਨ 'ਤੇ ਡਿੱਗੇ। ਇਹ ਹਾਦਸਾ ਮਾਸਟਰਟੋਨ ਸ਼ਹਿਰ ਵਿਚ ਹੂਡ ਐਰੋਡ੍ਰਮ ਨੇੜੇ ਵਾਪਰਿਆ।

ਪੁਲਸ ਨੇ ਦੱਸਿਆ ਕਿ ਉਨ੍ਹਾਂ ਕੋਲ ਪਹਿਲਾਂ ਹਾਦਸੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਨਾਲ ਹੀ ਪੁਲਸ ਨੇ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ। ਫਿਲਹਾਲ ਉਨ੍ਹਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਬਹੁਤ ਤੇਜ਼ ਆਵਾਜ਼ ਸੁਣੀ ਅਤੇ ਉਸ ਮਗਰੋਂ ਦੋ ਜਹਾਜ਼ ਜ਼ਮੀਨ 'ਤੇ ਡਿੱਗੇ ਦਿਖਾਈ ਦਿੱਤੇ। 

ਇਕ ਸਥਾਨਕ ਪਾਇਲਟ ਇੰਸਟਰਕਟਰ ਨੇ ਦੱਸਿਆ ਕਿ ਜਹਾਜ਼ਾਂ ਨੂੰ ਐਰੋਡ੍ਰਮ ਵਿਚ 9,500 ਫੁੱਟ ਤੱਕ ਉਡਾਣ ਭਰਨ ਦੀ ਇਜਾਜ਼ਤ ਹੈ ਪਰ ਇਸ ਦੇ ਨਾਲ ਹੋ ਪਾਇਲਟਾਂ ਨੂੰ ਇਸ ਗੱਲ ਦੀ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਉਡਾਣ ਭਰਨ ਦੌਰਾਨ ਲਗਾਤਾਰ ਰੇਡੀਓ ਜ਼ਰੀਏ ਸੰਪਰਕ ਬਣਾਈ ਰੱਖਣ ਅਤੇ ਜਹਾਜ਼ ਦੀਆਂ ਸਾਰੀਆਂ ਗਤੀਵਿਧੀਆਂ ਬਾਰੇ ਦੱਸਦੇ ਰਹਿਣ। ਜਿਹੜੇ ਜਹਾਜ਼ਾਂ ਵਿਚ ਇਹ ਹਾਦਸਾ ਵਾਪਰਿਆ ਉਨ੍ਹਾਂ ਵਿਚ ਇਕ ਵੈਲਿੰਗਟਨ ਦੇ ਸਕਾਈਡ੍ਰਾਈਵ ਦਾ ਹੈ ਜਦਕਿ ਦੂਜਾ ਜਹਾਜ਼ ਵੈਰਾਰਾਪਾ ਐਰੋ ਕਲੱਬ ਦਾ ਹੈ। ਹੂਡਐਰੋਡ੍ਰੋਮ, ਮਾਸਟਰਟੋਨ ਡਿਸਟ੍ਰਿਕਟ ਕੌਂਸਲ ਦੇ ਅੰਤਰਗਤ ਆਉਂਦਾ ਹੈ। ਇਸ ਦਾ ਸੰਚਾਲਨ ਉੱਥੋਂ ਹੀ ਕੀਤਾ ਜਾਂਦਾ ਹੈ।


Vandana

Content Editor

Related News