ਨਿਊਜ਼ੀਲੈਂਡ ''ਚ ਅਪ੍ਰੈਲ ਮਹੀਨੇ ਰੁਜ਼ਗਾਰ ਹਾਸਲ ਕਰਨ ਵਾਲਿਆਂ ਦੀ ਗਿਣਤੀ ਨਵੀਂ ਉੱਚਾਈ ''ਤੇ

Friday, May 28, 2021 - 04:22 PM (IST)

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਦੇਸ਼ ਦੇ ਅੰਕੜਾ ਵਿਭਾਗ ਸਟੇਟਸ ਐੱਨ.ਜੈੱਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਪ੍ਰੈਲ 2021 ਵਿਚ ਨੌਕਰੀਆਂ ਦੀ ਸੰਖਿਆ ਇੱਕ ਨਵੇਂ ਉੱਚੇ ਪੱਧਰ 'ਤੇ ਪਹੁੰਚ ਗਈ, ਜੋ ਪਿਛਲੇ ਮਾਰਚ 2021 ਦੇ ਪੱਧਰ ਨਾਲੋਂ 0.3% ਵੱਧ ਹੈ। ਸਟੇਟਸ ਐਨ ਜੇਡ ਮੁਤਾਬਕ ਮੌਸਮੀ ਪ੍ਰਭਾਵਾਂ ਦਾ ਲੇਖਾ ਜੋਖਾ ਕਰਨ ਤੋਂ ਬਾਅਦ ਮਾਰਚ ਅਤੇ ਅਪ੍ਰੈਲ 2020 ਮਹੀਨਿਆਂ ਵਿਚ 2.1 ਪ੍ਰਤੀਸ਼ਤ ਘੱਟਣ ਤੋਂ ਪਹਿਲਾਂ ਫਰਵਰੀ 2020 ਵਿਚ ਭਰੀਆਂ ਹੋਈਆਂ ਨੌਕਰੀਆਂ ਦੀ ਗਿਣਤੀ ਸਿਖਰ 'ਤੇ ਸੀ। ਇਸ ਅੰਕੜੇ ਨੂੰ ਕੋਵਿਡ-19 ਚੇਤਾਵਨੀ ਪੱਧਰ 4 ਦੀਆਂ ਪਾਬੰਦੀਆਂ ਨਾਲ ਜੋੜਿਆ ਗਿਆ, ਜੋ ਪਿਛਲੇ ਹਫਤੇ ਤੋਂ ਸ਼ੁਰੂ ਹੋਈ ਸੀ। 

ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਮਾਰਚ ਦੇ ਮਹੀਨੇ ਅਤੇ ਅਪ੍ਰੈਲ ਦੇ ਜ਼ਿਆਦਾਤਰ ਮਹੀਨਿਆਂ ਦੌਰਾਨ ਇਹ ਸਿਲਸਿਲਾ ਜਾਰੀ ਰਿਹਾ। ਕਾਰੋਬਾਰੀ ਇਨਸਾਈਟਸ ਮੈਨੇਜਰ ਸੂ ਚੈਪਮੈਨ ਨੇ ਇਕ ਬਿਆਨ ਵਿਚ ਕਿਹਾ,“ਮਾਰਚ 2021 ਤੱਕ ਅਜਿਹਾ ਨਹੀਂ ਸੀ ਜਦੋਂ ਨੌਕਰੀਆਂ ਦੀ ਗਿਣਤੀ ਫਰਵਰੀ 2020 ਦੇ ਉੱਚ ਪੱਧਰ 'ਤੇ ਪਰਤ ਗਈ ਸੀ।" ਉਹਨਾਂ ਨੇ ਕਿਹਾ,''ਅਜਿਹਾ ਜਾਪਦਾ ਹੈ ਕਿ ਭਰੀਆਂ ਹੋਈਆਂ ਨੌਕਰੀਆਂ ਪਿਛਲੇ ਕੁਝ ਮਹੀਨਿਆਂ ਵਿਚ 2020 ਸਾਲ ਦੇ ਬਾਅਦ ਇੱਕ ਨਿਯਮਿਤ ਅਤੇ ਉੱਚ ਰੁਝਾਨ 'ਤੇ ਵਾਪਸ ਪਰਤ ਗਈਆਂ ਹਨ।"

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਜੇਲ੍ਹ 'ਚ ਸਿੱਖ ਵਿਅਕਤੀ ਨਾਲ ਅਪਮਾਨਜਨਕ ਵਿਵਹਾਰ, ਜ਼ਬਰਦਸਤੀ ਕੱਟੇ ਵਾਲ ਅਤੇ ਦਾੜ੍ਹੀ 

ਅਸਲ ਸ਼ਬਦਾਂ ਵਿਚ, ਅਪ੍ਰੈਲ 2021 ਵਿਚ ਲਗਭਗ 2.24 ਮਿਲੀਅਨ ਨੌਕਰੀਆਂ ਸਨ।ਚੈਪਮੈਨ ਨੇ ਕਿਹਾ ਕਿ ਪਿਛਲੇ ਸਾਲ ਅਪ੍ਰੈਲ ਤੋਂ ਇਹ 2.5 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੈ, ਜਦੋਂ ਨੌਕਰੀਆਂ ਦੀ ਸੰਖਿਆ ਕੋਵਿਡ-19 ਚੇਤਾਵਨੀ ਪੱਧਰ 4 ਦੀ ਤਾਲਾਬੰਦੀ 'ਤੇ 2.18 ਮਿਲੀਅਨ ਰਹਿ ਗਈਆਂ। ਉਦਯੋਗ ਜੋ ਇਸ ਵਾਧੇ ਦੇ ਸਭ ਤੋਂ ਵੱਡੇ ਚਾਲਕ ਸਨ, ਇਹਨਾਂ ਵਿਚ ਸਿਹਤ ਸੰਭਾਲ, ਸਮਾਜਿਕ ਸਹਾਇਤਾ, ਨਿਰਮਾਣ, ਲੋਕ ਪ੍ਰਸ਼ਾਸਨ ਅਤੇ ਸੁਰੱਖਿਆ, ਹੋਰਾਂ ਵਿਚੋਂ ਕਈ ਸ਼ਾਮਲ ਸਨ।ਉਹਨਾਂ ਨੇ ਕਿਹਾ ਕਿ ਟਰਾਂਸਪੋਰਟ, ਡਾਕ ਅਤੇ ਗੁਦਾਮ ਦੀਆਂ ਨੌਕਰੀਆਂ ਘੱਟ ਹਨ ਕਿਉਂਕਿ ਮਹਾਮਾਰੀ ਸੀਮਤ ਅੰਤਰਰਾਸ਼ਟਰੀ ਯਾਤਰਾ ਤੋਂ ਬਾਅਦ ਏਅਰ ਲਾਈਨ ਸਟਾਫ ਦੀ ਗਿਣਤੀ ਘੱਟ ਗਈ ਹੈ।


Vandana

Content Editor

Related News