ਨਿਊਜ਼ੀਲੈਂਡ ਨੂੰ ਵੱਡੀ ਰਾਹਤ, ਪੰਜ ਹਫਤਿਆਂ ''ਚ ਪਹਿਲੀ ਵਾਰ ਕੋਵਿਡ-19 ਦਾ ਕੋਈ ਮਰੀਜ਼ ਨਹੀਂ

Friday, Sep 18, 2020 - 06:22 PM (IST)

ਨਿਊਜ਼ੀਲੈਂਡ ਨੂੰ ਵੱਡੀ ਰਾਹਤ, ਪੰਜ ਹਫਤਿਆਂ ''ਚ ਪਹਿਲੀ ਵਾਰ ਕੋਵਿਡ-19 ਦਾ ਕੋਈ ਮਰੀਜ਼ ਨਹੀਂ

ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਬੀਤੇ ਪੰਜ ਹਫਤਿਆਂ ਵਿਚ ਪਹਿਲੀ ਵਾਰ ਕੋਰੋਨਾਵਾਇਰਸ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਨਾਲ ਆਸ ਬਣੀ ਹੈਕਿ ਆਕਲੈਂਡ ਵਿਚ ਪਿਛਲੇ ਮਹੀਨੇ ਸ਼ੁਰੂ ਹੋਈ ਮਹਾਮਾਰੀ ਕੰਟਰੋਲ ਵਿਚ ਆ ਰਹੀ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਲਗਾਤਾਰ ਚੌਥਾ ਦਿਨ ਅਜਿਹਾ ਹੈ ਜਦੋਂ ਭਾਈਚਾਰਕ ਪੱਧਰ 'ਤੇ ਇਨਫੈਕਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। 

ਪੜ੍ਹੋ ਇਹ ਅਹਿਮ ਖਬਰ- ਯੂ.ਕੇ ਵਲੋਂ ਆਪਣੇ ਨਾਗਰਿਕਾਂ ਨੂੰ ਚੀਨ ਨਾ ਜਾਣ ਦੀ ਚਿਤਾਵਨੀ

ਹਾਲ ਹੀ ਵਿਚ ਜਿਹੜੇ ਮਾਮਲੇ ਸਾਹਮਣੇ ਆਏ ਹਨ, ਉਹ ਉਹਨਾਂ ਲੋਕਾਂ ਦੇ ਹਨ ਜੋ ਵਿਦੇਸ਼ ਤੋਂ ਪਰਤੇ ਸਨ ਅਤੇ ਇਕਾਂਤਵਾਸ ਵਿਚ ਰਹਿ ਰਹੇ ਸਨ। ਭਾਵੇਂਕਿ ਅਧਿਕਾਰੀਆਂ ਨੇ ਅਗਸਤ ਵਿਚ ਸਾਹਮਣੇ ਆਈ ਮਹਾਮਾਰੀ ਦੇ ਸਰੋਤ ਦੀ ਜਾਣਕਾਰੀ ਨਹੀਂ ਦਿੱਤੀ ਹੈ, ਜਿਸ ਨੂੰ ਆਯਤਿਤ ਮੰਨਿਆ ਜਾ ਰਿਹਾ ਹੈ। ਗੌਰਤਲਬ ਹੈਕਿ ਆਕਲੈਂਡ ਵਿਚ ਅਸਥਾਈ ਰੂਪ ਨਾਲ ਤਾਲਾਬੰਦੀ ਲਗਾਈ ਗਈ ਸੀ ਕਿਉਂਕਿ ਨਿਊਜ਼ੀਲੈਂਡ ਵਾਇਰਸ ਦੇ ਭਾਈਚਾਰਕ ਪੱਧਰ ਨੂੰ ਖਤਮ ਕਰਨ ਦੀ ਰਣਨੀਤੀ 'ਤੇ ਕੰਮ ਕਰ ਰਿਹਾ ਹੈ। ਨਿਊਜ਼ੀਲੈਂਡ ਵਿਚ ਹੁਣ ਤੱਕ ਕੋਵਿਡ-19 ਦੇ ਸਿਰਫ 1,800 ਮਰੀਜ਼ ਸਾਹਮਣੇ ਆਏ ਹਨ ਜਿਹਨਾਂ ਵਿਚੋਂ 25 ਲੋਕਾਂ ਦੀ ਮੌਤ ਹੋਈ ਹੈ।


author

Vandana

Content Editor

Related News