ਰਾਹਤ ਦੀ ਖਬਰ : ਨਿਊਜ਼ੀਲੈਂਡ ''ਚ ਅੱਜ ਵੀ ਕੋਵਿਡ ਦਾ ਕੋਈ ਨਵਾਂ ਮਾਮਲਾ ਨਹੀਂ

07/26/2020 6:14:30 PM

ਵੇਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਇਕ ਵਾਰ ਫਿਰ ਕੋਰੋਨਾਵਾਇਰਸ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਹੈ।ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਦੇਸ਼ ਵਿਚ ਕੋਵਿਡ-19 ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਜਦਕਿ ਪੁਸ਼ਟੀ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ 1,206 ਹੈ।

ਨਿਊਜ਼ੀਲੈਂਡ ਦੀਆਂ ਪ੍ਰਬੰਧਿਤ ਕੁਆਰੰਟੀਨ ਅਤੇ ਆਈਸੋਲੇਸ਼ਨ ਸਹੂਲਤਾਂ ਵਿਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 21 ਰਹੀ। ਇੱਥੇ ਕੋਈ ਵੀ ਕੋਵਿਡ-19 ਦੀ ਹਸਪਤਾਲ ਪੱਧਰੀ ਦੇਖਭਾਲ ਪ੍ਰਾਪਤ ਕਰਨ ਵਾਲਾ ਨਹੀਂ ਮਿਲਿਆ।ਮੰਤਰਾਲੇ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਦਾ ਆਖ਼ਰੀ ਮਾਮਲਾ ਸਥਾਨਕ ਤੌਰ 'ਤੇ ਕਿਸੇ ਅਣਜਾਣ ਸਰੋਤ ਤੋਂ ਹਾਸਲ ਕਰਕੇ 86 ਦਿਨ ਹੋ ਗਏ ਹਨ।ਨਿਊਜ਼ੀਲੈਂਡ ਭਰ ਦੀਆਂ ਪ੍ਰਯੋਗਸ਼ਾਲਾਵਾਂ ਨੇ 1,754 ਟੈਸਟ ਪੂਰੇ ਕੀਤੇ, ਜਿਸ ਨਾਲ ਹੁਣ ਤੱਕ ਕੀਤੇ ਟੈਸਟਾਂ ਦੀ ਕੁੱਲ ਗਿਣਤੀ 455,677 ਹੋ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਸ਼ਖਸ ਦੀ ਬਚੀ ਜਾਨ ਪਰ ਗਵਾਈਆਂ ਉਂਗਲਾਂ

ਇਸ ਦੌਰਾਨ ਮੰਤਰਾਲੇ ਨੇ ਕਿਸੇ ਕਮਿਊਨਿਟੀ ਮਾਮਲੇ ਦਾ ਜਲਦੀ ਤੋਂ ਜਲਦੀ ਪਤਾ ਲਗਾਉਣ ਲਈ ਦੇਸ਼ ਦੀ ਸਮੁੱਚੀ ਰਣਨੀਤੀ ਦੇ ਹਿੱਸੇ ਵਜੋਂ ਟੈਸਟਾਂ ਦੀ ਮਹੱਤਤਾ ਨੂੰ ਦੁਹਰਾਇਆ। ਮੰਤਰਾਲੇ ਨੇ ਕਿਹਾ,“ਇਹ ਸਾਡੇ ਸਾਰਿਆਂ ਦੇ ਖੇਡਣ ਦਾ ਹਿੱਸਾ ਹੈ ਅਤੇ ਅਸੀਂ ਕਿਸੇ ਵੀ ਵਿਅਕਤੀ ਨੂੰ ਉਤਸ਼ਾਹਿਤ ਕਰ ਰਹੇ ਹਾਂ ਜੋ ਇਸ ਸਵੈਬ ਦੇਣ ਦੀ ਪੇਸ਼ਕਸ਼ ਨੂੰ ਸਵੀਕਾਰ ਕਰੇ।”


Vandana

Content Editor

Related News