ਨਿਊਜ਼ੀਲੈਂਡ ''ਚ 3 ਦਿਨ ਬਾਅਦ ਕੋਰੋਨਾ ਦਾ ਨਵਾਂ ਮਾਮਲਾ
Friday, May 15, 2020 - 11:33 AM (IST)
ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਵਿਚ 3 ਦਿਨ ਦੇ ਬਾਅਦ ਅੱਜ ਭਾਵ ਸ਼ੁੱਕਰਵਾਰ ਨੂੰ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ।ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿਚ ਇਸ ਇਨਫੈਕਸ਼ਨ ਦੇ ਪੁਸ਼ਟ ਅਤੇ ਸੰਭਾਵਿਤ ਮਾਮਲਿਆਂ ਨੂੰ ਮਿਲਾ ਕੇ ਹੁਣ ਤੱਕ 1498 ਮਾਮਲੇ ਦਰਜ ਕੀਤੇ ਗਏ ਹਨ, ਜਿਹਨਾਂ ਵਿਚੋਂ 1148 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਅਨੋਖਾ ਮਾਮਲਾ, ਬੱਚੇ ਜੁੜਵਾਂ ਪਰ ਪਿਤਾ ਵੱਖਰੇ
ਸਿਹਤ ਮੰਤਰਾਲੇ ਨੇ ਦੱਸਿਆ ਕਿ ਅੱਜ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਉਹ ਆਕਲੈਂਡ ਦੇ ਮਾਰਿਸਟ ਨਾਲ ਸੰਬੰਧਤ ਹੈ ਅਤੇ ਹਾਲ ਹੀ ਵਿਚ ਸਕੂਲਾਂ ਵਿਚ ਕੀਤੀ ਗਈ ਜਾਂਚ ਦੇ ਬਾਅਦ ਇਸ ਦੀ ਪਛਾਣ ਹੋਈ ਹੈ। ਇਸ ਵਿਅਕਤੀ ਵਿਚ 2 ਮਹੀਨੇ ਪਹਿਲਾਂ ਇਨਫੈਕਸ਼ਨ ਦੇ ਲੱਛਣ ਦਿਸੇ ਸਨ ਅਤੇ ਜਾਂਚ ਵਿਚ ਨੈਗੇਟਿਵ ਪਾਇਆ ਗਿਆ ਸੀ। ਇਸ ਵਿਅਕਤੀ ਨੂੰ ਲਾਕਡਾਊਨ ਦੌਰਾਨ ਆਈਸੋਲੇਸ਼ਨ ਵਿਚ ਰੱਖਿਆ ਗਿਆ ਸੀ ਅਤੇ ਇਸ ਨੂੰ ਵਰਤਮਾਨ ਵਿਚ ਛੂਤਕਾਰੀ ਨਹੀਂ ਮੰਨਿਆ ਜਾਣਾ ਚਾਹੀਦਾ। ਨਿਊਜ਼ੀਲੈਂਡ ਵਿਚ ਹੁਣ ਤੱਕ 1421 ਲੋਕ ਇਸ ਇਨਫੈਕਸ਼ਨ ਤੋਂ ਠੀਕ ਹੋਏ ਹਨ ਅਤੇ ਕੁੱਲ 21 ਲੋਕਾਂ ਦੀ ਮੌਤ ਹੋਈ ਹੈ।