ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਲਾਕਡਾਊਨ ''ਚ ਦਿੱਤੀ ਢਿੱਲ, ਖੁੱਲ੍ਹਣਗੇ ਮਾਲ ਤੇ ਕੈਫੇ

05/13/2020 6:22:44 PM

ਵੈਲਿੰਗਟਨ (ਬਿਊਰੋ): ਕੋਰੋਨਾਵਾਇਰਸ ਕਾਰਨ ਦੁਨੀਆ ਭਰ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।ਅਜਿਹੇ ਵਿਚ ਸਾਵਧਾਨੀ ਦੇ ਤੌਰ 'ਤੇ ਲਗਾਏ ਗਏ ਲਾਕਡਾਊਨ ਕਾਰਨ ਸਾਰੇ ਦੇਸ਼ਾਂ ਦੀ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਹੁਣ ਕੁਝ ਦੇਸ਼ ਹੌਲੀ-ਹੌਲੀ ਆਪਣੇ ਕਾਰੋਬਾਰ ਸ਼ੁਰੂ ਕਰਨ ਦੀ ਤਿਆਰੀ ਵਿਚ ਹਨ। ਇਸ ਕੜੀ ਵਿਚ ਨਿਊਜ਼ੀਲੈਂਡ ਨੇ ਵੀਰਵਾਰ ਤੋਂ ਮਾਲ, ਸਿਨੇਮਾ ਹਾਲ, ਕੈਫੇ ਅਤੇ ਜ਼ਿਮ ਖੁੱਲ੍ਹ ਜਾਣਗੇ।

ਉੱਧਰ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਧ ਸੰਘਣੀ ਆਬਾਦੀ ਵਾਲੇ ਰਾਜ ਵਿਕਟੋਰੀਆ ਨੇ ਮੰਗਲਵਾਰ ਤੋਂ ਧਾਰਮਿਕ ਸਮਾਰੋਹ ਅਤੇ ਭਾਈਚਾਰਕ ਖੇਡਾਂ 'ਤੇ ਲਗਾਈਆਂ ਪਾਬੰਦੀਆਂ ਵਿਚ ਢਿੱਲ ਦੇਣ ਦਾ ਐਲਾਨ ਕੀਤਾ ਹੈ। ਉੱਥੇ ਫਰਾਂਸ ਵਿਚ ਵੀ 8 ਹਫਤੇ ਬਾਅਦ ਸੋਮਵਾਰ ਤੋਂ ਗੈਰ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ, ਕਾਰਖਾਨੇ ਅਤੇ ਹੋਰ ਕਾਰੋਬਾਰ ਫਿਰ ਤੋਂ ਖੁੱਲ੍ਹ ਗਏ। ਸਕੂਲਾਂ ਨੂੰ ਵੀ ਪੜਾਆਂ ਵਿਚ ਮੁੜ ਖੋਲ੍ਹਿਆ ਜਾ ਰਿਹਾ ਹੈ। ਭਾਵੇਂਕਿ ਥੀਏਟਰ, ਰੈਸਟੋਰੈਂਟ, ਬਾਰ ਅਤੇ ਸਮੁੰਦਰ ਤੱਟ ਤੋਂ ਘੱਟੋ-ਘੱਟ ਜੂਨ ਦੇ ਅਖੀਰ ਤੱਕ ਬੰਦ ਰਹਿਣਗੇ। 

ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਪ੍ਰਧਾਨ ਮੰਤਰੀ ਡੇਨੀਅਲ ਐਂਡਰੀਊਜ ਨੇ ਕਿਹਾ,''ਦਿੱਤੀ ਗਈ ਛੋਟ ਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਅਸੀਂ ਬੇਕਾਬੂ ਹੋ ਜਾਈਏ। ਸਾਨੂੰ ਆਪਣੇ ਸਧਾਰਨ ਗਿਆਨ ਦੀ ਵਰਤੋਂ ਕਰਨੀ ਹੋਵੇਗੀ।'' ਸਭ ਤੋਂ ਵੱਧ ਆਬਾਦੀ ਵਾਲੇ ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਵਿਚ ਸੋਮਵਾਰ ਤੋਂ ਸਕੂਲਾਂ ਵਿਚ ਕਲਾਸਾਂ ਸ਼ੁਰੂ ਕੀਤੀਆਂ ਗਈਆਂ।


Vandana

Content Editor

Related News