ਨਿਊਜ਼ੀਲੈਂਡ ਨੇ ਗੂਗਲ ਦੀ ਗਲਤੀ ''ਤੇ ਕੀਤੀ ਸਖਤ ਆਲੋਚਨਾ

07/04/2019 4:11:12 PM

ਵੈਲਿੰਗਟਨ (ਭਾਸ਼ਾ)— ਨਿਊਜ਼ੀਲੈਂਡ ਅਤੇ ਗੂਗਲ ਇਕ ਵਾਰ ਫਿਰ ਇਕ ਹੱਤਿਆ ਦੇ ਮਾਮਲੇ ਵਿਚ ਆਹਮੋ-ਸਾਹਮਣੇ ਹਨ। ਨਿਊਜ਼ੀਲੈਂਡ ਦੀ ਅਦਾਲਤ ਨੇ ਹੱਤਿਆ ਦੇ ਇਕ ਮੁਕੱਦਮੇ ਦੌਰਾਨ ਦੋਸ਼ੀ ਦਾ ਨਾਮ ਨਾ ਜ਼ਾਹਰ ਕਰਨ ਨੂੰ ਲੈ ਕੇ ਨਿਰਦੇਸ਼ ਦਿੱਤਾ ਸੀ ਪਰ ਇਕ ਗੂਗਲ ਨਿਊਜ਼ ਈ-ਮੇਲ ਵਿਚ  ਉਸ ਦੇ ਨਾਮ ਦਾ ਜ਼ਿਕਰ ਹੈ। ਅਸਲ ਵਿਚ 22 ਸਾਲਾ ਗ੍ਰੇਸ ਮਿਲਾਨ ਦੀ ਪਿਛਲੇ ਸਾਲ ਦਸੰਬਰ ਵਿਚ ਆਕਲੈਂਡ ਪਹੁੰਚਣ ਦੇ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਇਸ ਵਾਰਦਾਤ ਨੇ ਪੂਰੇ ਨਿਊਜ਼ੀਲੈਂਡ ਨੂੰ ਹਿਲਾ ਦਿੱਤਾ ਸੀ। 

PunjabKesari

ਜ਼ਿਕਰਯੋਗ ਹੈ ਕਿ ਲੋਕਾਂ ਵਿਚ ਇਕ ਗੂਗਲ ਨਿਊਜ਼ ਈ-ਮੇਲ ਸ਼ੇਅਰ ਹੋਈ, ਜਿਸ ਵਿਚ ਗ੍ਰੇਸ ਦੇ ਦੋਸ਼ੀ ਕਾਤਲ ਦਾ ਨਾਮ ਹੈ। ਨਿਊਜ਼ੀਲੈਂਡ ਦੀ ਅਦਾਲਤ ਨੇ ਉਸ ਦਾ ਨਾਮ ਜ਼ਾਹਰ ਨਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਗੂਗਲ ਨੇ ਇਸ ਸਬੰਧੀ ਇਸੇ ਹਫਤੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਆਪਣੀ ਨੀਤੀ ਵਿਚ ਤਬਦੀਲੀ ਦੀ ਕੋਈ ਲੋੜ ਮਹਿਸੂਸ ਨਹੀਂ ਕਰਦੀ ਕਿਉਂਕਿ ਵਿਦੇਸ਼ਾਂ ਵਿਚ ਇਸ ਘਟਨਾ 'ਤੇ ਕਾਫੀ ਖਬਰਾਂ ਕੀਤੀਆਂ ਗਈਆਂ ਹਨ।


Vandana

Content Editor

Related News