ਨਿਊਜ਼ੀਲੈਂਡ ਨੇ 3 ਮਹੀਨੇ ਲਈ ਹਥਿਆਰਾਂ ਦੀ ਖਰੀਦ-ਵਾਪਸੀ ਕੀਤੀ ਸ਼ੁਰੂ

Friday, Jan 22, 2021 - 06:01 PM (IST)

 ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਨੇ ਸਰਕਾਰ ਦੇ ਅਭਿਲਾਸ਼ੀ ਹਥਿਆਰਾਂ ਦੇ ਸੁਧਾਰ ਪ੍ਰੋਗਰਾਮ ਦੇ ਹਿੱਸੇ ਵਜੋਂ ਤਿੰਨ ਮਹੀਨੇ ਲਈ ਹਥਿਆਰਾਂ ਦੀ ਖਰੀਦ-ਵਾਪਸੀ ਸ਼ੁਰੂ ਕਰ ਦਿੱਤੀ ਹੈ। ਪੁਲਸ ਮੰਤਰੀ ਪੋਟੋ ਵਿਲੀਅਮਜ਼ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਲੀਅਮਜ਼ ਨੇ ਇੱਕ ਬਿਆਨ ਵਿਚ ਕਿਹਾ ਕਿ ਨਿਊਜ਼ੀਲੈਂਡ ਲਈ ਆਖਰੀ ਖਰੀਦ-ਵਾਪਸੀ ਅਤੇ ਐਮਨੈਸਟੀ ਬੇਮਿਸਾਲ ਸੀ। ਇਸ ਦੇ ਤਹਿਤ ਸਰਕਾਰ 60,297 ਹਥਿਆਰਾਂ ਨੂੰ ਇਕੱਤਰ ਕਰਨ, ਹੋਰ 5,630 ਹਥਿਆਰਾਂ ਨੂੰ ਸੋਧਣ ਅਤੇ 299,837 ਵਰਜਿਤ ਹਥਿਆਰਾਂ ਅਤੇ ਮੈਗਜ਼ੀਨਾਂ ਨੂੰ ਇਕੱਠਾ ਕਰਨ ਵਿਚ ਸਫਲ ਰਹੀ।

ਸਮਾਚਾਰ ਏਜੰਸੀ ਸ਼ਿਨਹੂਆ ਨੇ ਪੁਲਸ ਮੰਤਰੀ ਦੇ ਹਵਾਲੇ ਨਾਲ ਕਿਹਾ,"ਅਸੀਂ ਇਹ ਯਕੀਨੀ ਕਰਨ ਲਈ ਦ੍ਰਿੜ੍ਹ ਹਾਂ ਕਿ ਸਾਡਾ ਹਥਿਆਰ ਸੁਧਾਰ ਪ੍ਰੋਗਰਾਮ ਗਲਤ ਹੱਥਾਂ ਵਿਚ ਨਹੀਂ ਜਾ ਰਿਹਾ ਹੈ।" ਇਹ ਅਗਲੀ ਐਮਨੈਸਟੀ ਅਤੇ ਖਰੀਦ-ਵਾਪਸੀ ਉਹਨਾਂ ਹਥਿਆਰਾਂ ਅਤੇ ਹਥਿਆਰਾਂ ਸਬੰਧੀ ਚੀਜ਼ਾਂ ਨੂੰ ਹਟਾਉਣ ਬਾਰੇ ਹੈ ਜੋ ਜੂਨ 2020 ਵਿਚ ਪਾਸ ਕੀਤੇ ਗਏ ਅਸਲਾ ਕਾਨੂੰਨ ਐਕਟ 2020 ਦੁਆਰਾ ਪਾਬੰਦੀਸ਼ੁਦਾ ਸਨ।

ਸਰਕਾਰ ਨੇ ਮੁਆਵਜ਼ੇ ਅਤੇ ਪ੍ਰਬੰਧਕੀ ਖਰਚਿਆਂ ਲਈ 15.5 ਮਿਲੀਅਨ ਨਿਊਜ਼ੀਲੈਂਡ ਡਾਲਰ (11.13 ਮਿਲੀਅਨ) ਅਲਾਟ ਕਰ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਇਹ ਖਰੀਦ-ਵਾਪਸੀ 2019 ਨਾਲੋਂ ਕਿਤੇ ਛੋਟੇ ਪੈਮਾਨੇ ਤੇ ਹੈ। ਇਸ ਸਾਲ ਦੀ ਖਰੀਦ-ਵਾਪਸੀ 2019 ਨਾਲੋਂ ਬਹੁਤ ਵੱਖਰੀ ਦਿਖਾਈ ਦੇਵੇਗੀ ਕਿਉਂਕਿ ਇੱਥੇ ਵੱਡੇ ਪੱਧਰ ‘ਤੇ ਇਕੱਤਰ ਹੋਣ ਦੀਆਂ ਘਟਨਾਵਾਂ ਨਹੀਂ ਹੋਣਗੀਆਂ। ਉਨ੍ਹਾਂ ਨੇ ਕਿਹਾ, “ਪੁਲਸ ਥਾਣਿਆਂ ਵਿਚ ਨਿਯੁਕਤੀਆਂ ਰਾਹੀਂ ਛੋਟੀਆਂ ਖਰੀਦਾਂ ਦਾ ਪ੍ਰਬੰਧ ਕਰੇਗੀ।
 

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
 


Vandana

Content Editor

Related News