ਲੋਕਤੰਤਰ ਸਮਰਥਕ ਤੇ ਜਲਵਾਯੂ ਪਰਿਵਰਤਨ ਦੇ ਪ੍ਰਚਾਰਕ ਅਕਿਲਿਸੀ ਪੋਹਿਵਾ ਦਾ ਦਿਹਾਂਤ

Thursday, Sep 12, 2019 - 12:52 PM (IST)

ਲੋਕਤੰਤਰ ਸਮਰਥਕ ਤੇ ਜਲਵਾਯੂ ਪਰਿਵਰਤਨ ਦੇ ਪ੍ਰਚਾਰਕ ਅਕਿਲਿਸੀ ਪੋਹਿਵਾ ਦਾ ਦਿਹਾਂਤ

ਵੈਲਿੰਗਟਨ (ਬਿਊਰੋ)— ਦੱਖਣੀ ਅਫਰੀਕਾ ਦੇ ਲੋਕਤੰਤਰ ਸਮਰਥਕ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਚਾਰਕ ਟੋਂਗਨ ਦੇ ਪ੍ਰਧਾਨ ਮੰਤਰੀ ਅਕਿਲਿਸੀ ਪੋਹਿਵਾ ਦਾ ਵੀਰਵਾਰ ਨੂੰ ਨਿਊਜ਼ੀਲੈਂਡ ਦੇ ਇਕ ਹਸਪਤਾਲ ਵਿਚ ਦਿਹਾਂਤ ਹੋ ਗਿਆ। ਇਹ ਜਾਣਕਾਰੀ ਸੂਚਨਾ ਮੰਤਰਾਲੇ ਅਤੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਦਿੱਤੀ ਗਈ। ਪ੍ਰਧਾਨ ਮੰਤਰੀ ਦਫਤਰ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 78 ਸਾਲਾ ਪੋਹਿਵਾ ਦਾ ਇਸ ਸਾਲ ਦੇ ਸ਼ੁਰੂ ਵਿਚ ਲੀਵਰ ਦੀ ਸ਼ਿਕਾਇਤ ਦਾ ਇਲਾਜ ਕੀਤਾ ਗਿਆ ਸੀ। ਉਨ੍ਹਾਂ ਨੂੰ ਦੋ ਹਫਤੇ ਪਹਿਲਾਂ ਟੋਂਗਾ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ।

ਪੋਹਿਵਾ ਨੂੰ ਲੋਕਤੰਤਰ ਲਈ ਇਕ 'ਚੈਂਪੀਅਨ' ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਦੱਖਣੀ ਪ੍ਰਸ਼ਾਂਤ ਰਾਸ਼ਟਰ ਦੀ ਰਾਜਸ਼ਾਹੀ ਵਿਰੁੱਧ ਲਗਾਤਾਰ ਲੜਾਈ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ 'ਤੇ 2006 ਵਿਚ ਰਾਜਧਾਨੀ ਨੁਕਤਾਲੋ ਵਿਚ ਲੋਕਤੰਤਰ ਸਮਰਥਕ ਦੰਗਿਆਂ ਦੇ ਮੱਦੇਨਜ਼ਰ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਸੀ। 1987 ਵਿਚ ਪਹਿਲੀ ਵਾਰ ਚੁਣੇ ਜਾਣ ਦੇ ਬਾਅਦ ਪੋਹਿਵਾ, ਟੋਂਗਾ ਸੰਸਦ ਦੇ ਸਭ ਤੋਂ ਲੰਬੇ ਸਮੇਂ ਤੱਕ ਮੈਂਬਰ ਰਹੇ, ਜਲਵਾਯੂ ਪਰਿਵਰਤਨ ਦੇ ਬਾਰੇ ਵਿਚ ਉਹ ਵੋਕਲ ਸਨ। ਉਨ੍ਹਾਂ ਨੇ ਵਿਸ਼ਵ ਦੇ ਨੇਤਾਵਾਂ ਨੂੰ ਟਾਪੂ ਰਾਸ਼ਟਰਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਜਿਨ੍ਹਾਂ ਵਿਚੋਂ ਕੁਝ ਵੱਧਦੇ ਸਮੁੰਦਰੀ ਪੱਧਰ ਨਾਲ ਜੂਝ ਰਹੇ ਹਨ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਇਕ ਟਵਿੱਟਰ ਪੋਸਟ ਵਿਚ ਕਿਹਾ,''ਟੋਂਗਨ ਪ੍ਰਧਾਨ ਮੰਤਰੀ ਦੇ ਦਿਹਾਂਤ ਦੇ ਬਾਰੇ ਜਾਣ ਕੇ ਬਹੁਤ ਦੁਖ ਹੋਇਆ। ਉਹ ਪੂਰੇ ਟੋਂਗਾ ਅਤੇ ਸਾਡੇ ਪਰਿਵਾਰ ਦੇ ਲੋਕਾਂ ਲਈ ਇਕ ਬਿਹਤਰੀਨ ਵਕੀਲ ਸਨ। ਮੈਂ ਆਪਣੀ ਪਤਨੀ ਜੇਨੀ ਅਤੇ ਮੇਰੇ ਵੱਲੋਂ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਨਾਲ ਹੀ ਪੂਰੇ ਟੋਂਗਾ ਵਸਨੀਕਾਂ ਲਈ ਵੀ ਹਮਦਰਦੀ।''

 

ਫਿਜੀ ਦੇ ਪ੍ਰਧਾਨ ਮੰਤਰੀ ਫ੍ਰੈਂਕ ਬੈਨਿਮਾਰਾਮਾ ਨੇ ਟਵਿੱਟਰ 'ਤੇ ਕਿਹਾ ਕਿ ਦੁਨੀਆ ਨੂੰ ਜਲਵਾਯੂ ਪਰਿਵਰਤਨ ਲਈ ਪੋਹਿਵਾ ਦੀ ਲੜਾਈ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਨਿਊਜ਼ੀਲੈਂਡ ਦੀ ਐਥਨਿਕ ਕਮਿਊਨੀਟੀਜ਼ ਦੇ ਮੰਤਰੀ ਜੇਨੀ ਸੇਲਸਾ ਨੇ ਸਾਡੇ ਸਾਰਿਆਂ ਲਈ ਜ਼ਬਰਦਸਤ ਨੁਕਸਾਨ ਦੀ ਖਬਰ ਦਿੱਤੀ ਹੈ।

 


author

Vandana

Content Editor

Related News