COVID-19 : ਨਿਊਯਾਰਕ ''ਚ ਵੱਜੀ ਖਤਰੇ ਦੀ ਘੰਟੀ, ਚੀਨ ਦੇ ਹੁਬੇਈ ਨੂੰ ਛੱਡਿਆ ਪਿੱਛੇ

Wednesday, Apr 01, 2020 - 01:20 AM (IST)

COVID-19 : ਨਿਊਯਾਰਕ ''ਚ ਵੱਜੀ ਖਤਰੇ ਦੀ ਘੰਟੀ, ਚੀਨ ਦੇ ਹੁਬੇਈ ਨੂੰ ਛੱਡਿਆ ਪਿੱਛੇ

ਨਿਊਯਾਰਕ : ਨਿਊਯਾਰਕ ਹੁਣ ਵਿਸ਼ਵ ਵਿਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਇੱਥੇ ਕੋਵਿਡ-19 ਮਾਮਲਿਆਂ ਦੀ ਗਿਣਤੀ ਚੀਨ ਦੇ ਹੁਬੇਈ ਸੂਬੇ ਨੂੰ ਪਛਾੜ ਗਈ ਹੈ, ਜਿੱਥੇ ਇਹ ਪ੍ਰਕੋਪ ਤਿੰਨ ਮਹੀਨੇ ਪਹਿਲਾਂ ਸ਼ੁਰੂ ਹੋਇਆ ਸੀ।

PunjabKesari

ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਕਿਹਾ ਕਿ ਸੂਬੇ ਨੇ ਰਾਤੋ-ਰਾਤ 9,298 ਨਵੇਂ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਕੁੱਲ ਕਨਫਰਮਡ ਮਾਮਲੇ 75,795 ਹੋ ਗਏ ਹਨ। ਓਧਰ ਜੌਨਸ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ, ਚੀਨ ਦੇ ਹੁਬੇਈ ਸੂਬੇ ਵਿਚ ਪਿਛਲੇ ਸਾਲ ਦਸੰਬਰ ਵਿਚ ਵਾਇਰਸ ਦੇ ਉਭਰਨ ਤੋਂ ਬਾਅਦ ਹੁਣ ਤੱਕ 67,801 ਕੇਸਾਂ ਦੀ ਪੁਸ਼ਟੀ ਹੋਈ ਹੈ।

PunjabKesari

ਨਿਊਯਾਰਕ ਸੂਬੇ ਵਿਚ ਕਨਫਰਮਡ ਮਾਮਲਿਆਂ ਵਿਚੋਂ 43,139 ਮਾਮਲੇ ਇਕੱਲੇ ਨਿਊਯਾਰਕ ਸ਼ਹਿਰ ਵਿਚ ਹਨ। ਗਵਰਨਰ ਨੇ ਕਿਹਾ ਕਿ ਜਦੋਂ ਤੋਂ ਇਹ ਇੱਥੇ ਆਇਆ ਹੈ ਅਸੀਂ ਪਹਿਲੇ ਦਿਨ ਤੋਂ ਇਸ ਦੇ ਪਿੱਛੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਇਸ ਵਾਇਰਸ ਨੂੰ ਘੱਟ ਕਰਕੇ ਸਮਝਿਆ ਪਰ ਇਹ ਵਧੇਰੇ ਸ਼ਕਤੀਸ਼ਾਲੀ ਤੇ ਉਮੀਦ ਨਾਲੋਂ ਕਿਤੇ ਖਤਰਨਾਕ ਹੈ।

PunjabKesari
ਸੰਯੁਕਤ ਰਾਜ ਵਿਚ ਟੈਸਟਿੰਗ ਵਿਚ ਦੇਰੀ ਕਾਰਨ ਇਹ ਗੰਭੀਰ ਸਥਿਤੀ ਪੈਦਾ ਹੋਈ ਹੈ। ਹਾਲਾਂਕਿ, ਅਰਥਸ਼ਾਸਤਰੀ ਡੈਰੇਕ ਸੀਜ਼ਰ ਮੁਤਾਬਕ, ਚੀਨ ਵਿਚ ਗਿਣਤੀ ਦੀ ਤੁਲਨਾ ਸੰਯੁਕਤ ਰਾਜ ਜਾਂ ਹੋਰ ਦੇਸ਼ਾਂ ਨਾਲ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਦਾ ਮੰਨਣਾ ਹੈ ਕਿ ਚੀਨ ਨੇ ਵੱਡੇ ਪੱਧਰ 'ਤੇ ਟੈਸਟਿੰਗ ਨਹੀਂ ਕੀਤੀ ਹੈ। ਚੀਨ ਨੇ ਉਨ੍ਹਾਂ ਨੂੰ ਗਿਣਤੀ ਵਿਚ ਸ਼ਾਮਲ ਨਹੀਂ ਕੀਤਾ ਹੈ, ਜਿਨ੍ਹਾਂ ਦੀ ਟੈਸਟਿੰਗ ਪਾਜ਼ੀਟਿਵ ਸੀ ਪਰ ਲੱਛਣ ਕੋਈ ਨਹੀਂ ਸੀ। ਸੀ. ਐੱਨ. ਬੀ. ਸੀ. ਮੁਤਾਬਕ, ਇਕ ਚੀਨੀ ਸਿਹਤ ਅਧਿਕਾਰੀ ਨੇ ਕਿਹਾ ਕਿ ਬੁੱਧਵਾਰ ਤੋਂ ਚੀਨ ਵਿਚ ਇਸ ਤਰ੍ਹਾਂ ਦੇ ਮਾਮਲਿਆਂ ਦੀ ਰਿਪੋਰਟ ਸ਼ੁਰੂ ਕੀਤੀ ਜਾਵੇਗੀ।

PunjabKesari

ਨਿਊਯਾਰਕ ਦੀ ਆਬਾਦੀ ਚੀਨ ਦੇ ਹੁਬੇਈ ਸੂਬੇ ਨਾਲੋਂ ਇਕ ਤਿਹਾਈ ਹੈ। ਨਿਊਯਾਰਕ 2 ਕਰੋੜ ਲੋਕਾਂ ਦਾ ਘਰ ਹੈ, ਜਦੋਂ ਕਿ ਹੁਬੇਈ ਦੀ ਆਬਾਦੀ ਤਕਰੀਬਨ 6 ਕਰੋੜ ਹੈ। ਨਿਊਯਾਰਕ ਵਿਚ ਮਰਨ ਵਾਲਿਆਂ ਦੀ ਗਿਣਤੀ 1,500 ਤੋਂ ਵੱਧ ਹੈ, ਜਦੋਂ ਕਿ ਇਹ ਹੁਬੇਈ ਵਿਚ 3,100 ਤੋਂ ਵੱਧ ਹੈ। ਸਵਾਲ ਇਹ ਹਨ ਕਿ ਕੀ ਨਿਊਯਾਰਕ ਤੇ ਹੁਬੇਈ ਵੱਲੋਂ ਅਧਿਕਾਰਤ ਤੌਰ 'ਤੇ ਸਹੀ ਗਿਣਤੀ ਪੇਸ਼ ਕੀਤੀ ਜਾ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ, ਨਿਊਯਾਰਕ ਵਿਚ ਟੈਸਟ ਕਿੱਟਾਂ ਦੀ ਘਾਟ ਹੈ ਤੇ ਸਿਹਤ ਸੰਭਾਲ ਕਰਮਚਾਰੀ ਸਿਰਫ ਸਭ ਤੋਂ ਬਿਮਾਰ ਮਰੀਜ਼ਾਂ ਦੀ ਜਾਂਚ ਕਰ ਰਹੇ ਹਨ। ਇਸ ਦਾ ਮਤਲਬ ਇਹ ਹੈ ਕਿ ਹਲਕੇ ਜਾਂ ਬਿਨਾਂ ਕਿਸੇ ਲੱਛਣ ਨਾਲ ਸੰਕ੍ਰਮਿਤ ਲੋਕਾਂ ਦੇ ਅਣਗਿਣਤ ਮਾਮਲੇ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ ► ਕੋਰੋਨਾ ਦਾ 'ਕਮਿਊਨਿਟੀ ਟ੍ਰਾਂਸਮਿਸ਼ਨ' ਰੂਪ ਮਚਾ ਦਿੰਦੈ ਭਾਰੀ ਤਬਾਹੀ, ਸਾਡੇ ਲਈ ਕਿੰਨਾ ਖਤਰਾ? ► ਜਿਓ ਦੀ ਕੋਰੋੜਾਂ ਯੂਜ਼ਰਜ਼ ਨੂੰ ਵੱਡੀ ਸੌਗਾਤ, 17 APRIL ਤੱਕ ਫ੍ਰੀ ਮਿਲੇਗੀ ਇਹ ਸਰਵਿਸ


author

Sanjeev

Content Editor

Related News