ਅਮਰੀਕਾ ਦੇ ਇਸ ਸੂਬੇ 'ਚ ਦੀਵਾਲੀ 'ਤੇ ਮਿਲੇਗੀ ਸਰਕਾਰੀ ਛੁੱਟੀ, ਅਸੈਂਬਲੀ 'ਚ ਪ੍ਰਸਤਾਵ ਪੇਸ਼

Thursday, May 25, 2023 - 04:54 PM (IST)

ਅਮਰੀਕਾ ਦੇ ਇਸ ਸੂਬੇ 'ਚ ਦੀਵਾਲੀ 'ਤੇ ਮਿਲੇਗੀ ਸਰਕਾਰੀ ਛੁੱਟੀ, ਅਸੈਂਬਲੀ 'ਚ ਪ੍ਰਸਤਾਵ ਪੇਸ਼

ਵਾਸ਼ਿੰਗਟਨ- ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਹੁਣ ਉੱਥੇ ਦੀਵਾਲੀ 'ਤੇ ਸਰਕਾਰੀ ਛੁੱਟੀ ਐਲਾਨਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦੱਸ ਦੇਈਏ ਕਿ ਇਹ ਪਹਿਲ ਨਿਊਯਾਰਕ 'ਚ ਹੋਈ ਹੈ, ਜਿੱਥੇ ਇਸ ਸਬੰਧੀ ਨਿਊਯਾਰਕ ਅਸੈਂਬਲੀ 'ਚ ਪ੍ਰਸਤਾਵ ਪੇਸ਼ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦੀਵਾਲੀ 'ਤੇ ਛੁੱਟੀ ਮਿਲਣ ਦਾ ਰਸਤਾ ਸਾਫ ਹੋ ਜਾਵੇਗਾ। ਦੀਵਾਲੀ ਦੇ ਨਾਲ-ਨਾਲ ਇਸ ਪ੍ਰਸਤਾਵ 'ਚ ਨਿਊਯਾਰਕ 'ਚ ਲੂਨਰ ਨਿਊ ਯੀਅਰ 'ਤੇ ਸਰਕਾਰੀ ਛੁੱਟੀ ਦੇਣ ਦੀ ਵਿਵਸਥਾ ਕੀਤੀ ਗਈ ਹੈ।

ਮੌਜੂਦਾ ਵਿਧਾਨ ਸਭਾ ਸੈਸ਼ਨ ਵਿੱਚ ਹੀ ਮਿਲ ਸਕਦੀ ਹੈ ਮਨਜ਼ੂਰੀ 

ਨਿਊਯਾਰਕ ਅਸੈਂਬਲੀ ਦੇ ਸਪੀਕਰ ਕਾਰਲ ਹੈਸਟੀ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਨਿਊਯਾਰਕ ਦੇ ਅਮੀਰ ਅਤੇ ਵਿਭਿੰਨਤਾ ਵਾਲੇ ਸੱਭਿਆਚਾਰ ਨੂੰ ਮਾਨਤਾ ਦੇਣ ਲਈ ਅਜਿਹਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਇਸ ਪ੍ਰਸਤਾਵ ਨੂੰ ਵਿਧਾਨ ਸਭਾ ਸੈਸ਼ਨ ਦੇ ਖ਼ਤਮ ਹੋਣ ਤੋਂ ਪਹਿਲਾਂ ਲੂਨਰ ਨਿਊ ਯੀਅਰ ਅਤੇ ਦੀਵਾਲੀ 'ਤੇ ਛੁੱਟੀ ਦੇਣ ਲਈ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਇਸ ਫੈ਼ੈਸਲੇ ਦਾ ਸਕੂਲਾਂ ਦੇ ਕੈਲੰਡਰ 'ਤੇ ਕੀ ਅਸਰ ਪਵੇਗਾ, ਇਸ ਦੀ ਚਰਚਾ ਚੱਲ ਰਹੀ ਹੈ।

ਭਾਰਤੀ ਭਾਈਚਾਰੇ ਨੂੰ ਹੋਵੇਗਾ ਫ਼ਾਇਦਾ 

ਨਿਊਯਾਰਕ ਅਸੈਂਬਲੀ ਦਾ ਸੈਸ਼ਨ 8 ਜੂਨ ਤੱਕ ਚੱਲੇਗਾ। ਮੰਨਿਆ ਜਾ ਰਿਹਾ ਹੈ ਕਿ ਸੈਸ਼ਨ ਦੇ ਅੰਤ ਤੱਕ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਸਕਦੀ ਹੈ। ਇਸ ਪ੍ਰਸਤਾਵ ਨੂੰ  ਦੀਵਾਲੀ ਡੇਅ ਐਕਟ ਨਾਮਕ ਨਾਮ ਦਿੱਤਾ ਗਿਆ ਹੈ, ਜਿਸ ਦੇ ਤਹਿਤ ਦੀਵਾਲੀ ਦੀ ਛੁੱਟੀ ਨਿਊਯਾਰਕ ਵਿੱਚ 12ਵੀਂ ਸਰਕਾਰੀ ਛੁੱਟੀ ਬਣ ਜਾਵੇਗੀ। ਇਸ ਨਾਲ ਅਮਰੀਕਾ ਵਿੱਚ ਰਹਿੰਦੇ ਭਾਰਤੀ ਮੂਲ ਦੇ ਭਾਈਚਾਰੇ ਨੂੰ ਬਹੁਤ ਫ਼ਾਇਦਾ ਹੋਵੇਗਾ ਅਤੇ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਦੀਵਾਲੀ ਦਾ ਤਿਉਹਾਰ ਚੰਗੀ ਤਰ੍ਹਾਂ ਮਨਾ ਸਕਣਗੇ।

ਪੜ੍ਹੋ ਇਹ ਅਹਿਮ ਖ਼ਬਰ-ਮਾਣ ਦੀ ਗੱਲ, ਅਮਰੀਕਾ 'ਚ ਭਾਰਤੀ ਉਦਯੋਗਪਤੀ ਅਨੁ ਸਹਿਗਲ ਨੂੰ ਕੀਤਾ ਗਿਆ ਸਨਮਾਨਿਤ 

ਸਕੂਲਾਂ 'ਚ ਵੀ ਛੁੱਟੀ ਕਰਨ ਦੀ ਤਿਆਰੀ

ਨਿਊਯਾਰਕ ਅਸੈਂਬਲੀ ਵੂਮੈਨ ਜੈਨੀਫਰ ਰਾਜਕੁਮਾਰ ਅਤੇ ਸੈਨੇਟਰ ਜੋਅ ਅਡਾਬੋ ਨੇ ਮੰਗ ਕੀਤੀ ਹੈ ਕਿ ਨਿਊਯਾਰਕ ਸਿਟੀ ਦੇ ਸਕੂਲਾਂ ਨੂੰ ਦੀਵਾਲੀ 'ਤੇ ਛੁੱਟੀ ਦਾ ਐਲਾਨ ਕੀਤਾ ਜਾਵੇ। ਨਿਊਯਾਰਕ ਸਟੇਟ ਕੌਂਸਲ ਮੈਂਬਰ ਸ਼ੇਖਰ ਕ੍ਰਿਸ਼ਨਨ ਅਤੇ ਕੌਂਸਲ ਵੂਮੈਨ ਲਿੰਡਾ ਲੀ ਨੇ ਵੀ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੋਂ ਦੀਵਾਲੀ 'ਤੇ ਸਰਕਾਰੀ ਛੁੱਟੀ ਦੀ ਮੰਗ ਕੀਤੀ ਜਾ ਰਹੀ ਸੀ, ਜੋ ਜਲਦ ਹੀ ਪੂਰੀ ਹੋਣ ਵਾਲੀ ਹੈ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News