ਨਿਊਯਾਰਕ ਦੇ ਸਿੱਖਾਂ ਨੇ 2 ਕਥਿਤ ਨਫ਼ਰਤੀ ਅਪਰਾਧ ਦੇ ਮਾਮਲਿਆਂ ਤੋਂ ਬਾਅਦ ਸੁਰੱਖਿਆ ਦੀ ਕੀਤੀ ਮੰਗ
Saturday, Oct 28, 2023 - 12:04 PM (IST)

ਨਿਊਯਾਰਕ (ਭਾਸ਼ਾ)- ਅਮਰੀਕਾ ਦੇ ਨਿਊਯਾਰਕ ਵਿਚ ਨਫ਼ਰਤੀ ਅਪਰਾਧਾਂ ਦੇ 2 ਕਥਿਤ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ਦੇ ਸਿੱਖ ਭਾਈਚਾਰੇ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ‘ਸੀ.ਬੀ.ਐੱਸ. ਨਿਊਜ਼’ ਦੀ ਖ਼ਬਰ ਮੁਤਾਬਕ ਸਿੱਖ ਭਾਈਚਾਰੇ ਦੇ ਲੋਕ ਅਤੇ ਸਥਾਨਕ ਕਾਰੋਬਾਰੀ ਰਿਚਮੰਡ ਹਿੱਲ ਗੁਰਦੁਆਰੇ ਦੇ ਸਾਹਮਣੇ ਇਕੱਠੇ ਹੋਏ ਅਤੇ ਸੁਰੱਖਿਆ ਦੀ ਮੰਗ ਕੀਤੀ।
ਇਹ ਵੀ ਪੜ੍ਹੋ: UN 'ਚ ਇਜ਼ਰਾਈਲ-ਹਮਾਸ ਜੰਗ ਸਬੰਧੀ ਮਤੇ 'ਤੇ ਵੋਟਿੰਗ, ਭਾਰਤ ਨੇ ਬਣਾਈ ਦੂਰੀ
ਪਿਛਲੇ ਹਫ਼ਤੇ ਇੱਕ ਐੱਮ.ਟੀ.ਏ. ਬੱਸ ਵਿਚ ਹਮਲੇ ਦਾ ਸ਼ਿਕਾਰ ਹੋਏ 19 ਸਾਲਾ ਮਨੀ ਸਿੰਘ ਸੰਧੂ ਨੇ ਕਿਹਾ, "ਜਦੋਂ ਮੈਂ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਮੈਂ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਹਾਂ। ਉਸ ਨੇ ਕੁਈਨਜ਼ ਵਿੱਚ ਇੱਕ ਬੱਸ 'ਤੇ ਕਥਿਤ ਨਫ਼ਰਤੀ ਅਪਰਾਧ ਨੂੰ "ਨਿਰਾਸ਼ਾਜਨਕ" ਦੱਸਿਆ।' ਸੰਧੂ 'ਤੇ ਹਮਲੇ ਦੇ ਚਾਰ ਦਿਨ ਬਾਅਦ 68 ਸਾਲਾ ਜਸਮੇਰ ਸਿੰਘ ਨੂੰ ਰੋਡ ਰੇਜ ਦੇ ਮਾਮਲੇ 'ਚ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਹਮਲੇ ਸਮੇਂ ਉਨ੍ਹਾਂ ਦੀ ਪਤਨੀ ਵੀ ਉੱਥੇ ਮੌਜੂਦ ਸੀ।
ਇਹ ਵੀ ਪੜ੍ਹੋ: ਸਿੰਗਾਪੁਰ 'ਚ ਵਿਦਿਆਰਥਣ ਨਾਲ ਰੇਪ ਕਰਨ ਵਾਲੇ ਭਾਰਤੀ ਨੂੰ 16 ਸਾਲ ਦੀ ਜੇਲ੍ਹ, ਨਾਲ ਸੁਣਾਈ ਇਹ ਸਜ਼ਾ
ਜਸਮੇਰ ਸਿੰਘ ਦੇ ਪੁੱਤਰ ਸੁਬੇਗ ਮੁਲਤਾਨੀ ਨੇ ਦੱਸਿਆ, “ਉਸ ਨੇ ਮੇਰੇ ਪਿਤਾ ਦੇ ਸਿਰ 'ਤੇ ਜ਼ੋਰਦਾਰ ਹਮਲਾ ਕੀਤਾ। ਉਨ੍ਹਾਂ ਦੇ 2 ਦੰਦ ਟੁੱਟੇ ਹੋਏ ਸਨ।'' ਉਨ੍ਹਾਂ ਨੇ ਆਪਣੇ ਪਿਤਾ 'ਤੇ ਹੋਏ ਹਮਲੇ ਨੂੰ ਨਫ਼ਰਤੀ ਅਪਰਾਧ ਨਾ ਮੰਨੇ ਜਾਣ 'ਤੇ ਦੁੱਖ ਅਤੇ ਨਾਰਾਜ਼ਗੀ ਜ਼ਾਹਰ ਕੀਤੀ। ਮੁਲਤਾਨੀ ਨੇ ਕਿਹਾ, ''ਮੇਰੇ ਪਿਤਾ ਨੇ ਪੱਗ ਬੰਨ੍ਹੀ ਹੋਈ ਸੀ ਅਤੇ ਹਮਲਾਵਰ ਨੇ 'ਟਰਬਨ ਮੈਨ' ਸ਼ਬਦ ਵਰਤਿਆ ਸੀ। ਇਹ ਨਫ਼ਰਤ ਸੀ।'' ਸੁਬੇਗ ਨੇ ਕਿਹਾ ਕਿ ਉਸਨੇ ਨਫ਼ਰਤ ਅਪਰਾਧ ਵਜੋਂ ਮਾਮਲੇ ਦੀ ਜਾਂਚ ਕਰਨ ਲਈ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ।
ਇਹ ਵੀ ਪੜ੍ਹੋ: ਫਰਜ਼ੀ ਪਾਸਪੋਰਟ ’ਤੇ ਅਮਰੀਕਾ ਭੱਜੇ 19 ਸਾਲਾ ਗੈਂਗਸਟਰ ਯੋਗੇਸ਼ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।