ਨਿਊਯਾਰਕ ''ਚ ਪੁਲਸ ਨੇ ਬੰਦ ਕਰਵਾਇਆ ਗੈਰ-ਕਾਨੂੰਨੀ ਫਾਈਟ ਕਲੱਬ

Tuesday, Nov 17, 2020 - 09:22 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸਰਕਾਰ ਵਲੋਂ ਵਾਇਰਸ ਨੂੰ ਕਾਬੂ ਕਰਨ ਲਈ ਲਾਗੂ ਕੀਤੀਆਂ ਪਾਬੰਦੀਆਂ ਦੇ ਬਾਵਜੂਦ ਦੇਸ਼ ਵਿਚ ਗੈਰ-ਕਾਨੂੰਨੀ ਇਕੱਠ ਅਤੇ ਗਤੀਵਿਧੀਆਂ ਹੋਣੀਆਂ ਜਾਰੀ ਹਨ। ਇਸ ਦੇ ਤਾਜ਼ਾ ਮਾਮਲੇ ਵਿਚ ਅਧਿਕਾਰੀਆਂ ਅਨੁਸਾਰ ਨਿਊਯਾਰਕ ਸਿਟੀ ਵਿਚ ਬਿਨਾਂ ਲਾਇਸੈਂਸ ਦੇ ਇੱਕ ਫਾਈਟ ਕਲੱਬ ਨੂੰ ਲਗਭਗ 200 ਲੋਕਾਂ ਦੇ ਇਕੱਠ ਸਮੇਤ ਪੁਲਸ ਨੇ ਸ਼ਨੀਵਾਰ ਰਾਤ ਨੂੰ ਬੰਦ ਕਰਵਾਇਆ ਹੈ। ਦੱਸ ਦਈਏ ਕਿ ਇੱਥੇ ਪਾਬੰਦੀਸ਼ੁਦਾ ਲੜਾਈ ਖੇਡਾਂ ਕਰਵਾਈਆਂ ਜਾਂਦੀਆਂ ਹਨ।

                                                                       
"ਰੰਬਲ ਇਨ ਬ੍ਰੋਂਕਸ" ਨਾਮ ਦੇ ਇਸ ਕਲੱਬ ਵਿਚ ਸ਼ਾਮਲ ਲੋਕ ਸ਼ਰਾਬ, ਤੰਬਾਕੂਨੋਸ਼ੀ ਅਤੇ ਲੜਾਈ ਵਿਚ ਮਸ਼ਰੂਫ ਸਨ ਅਤੇ ਇਸ ਦੌਰਾਨ ਉਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਸਮਾਜਕ ਦੂਰੀ ਨਹੀਂ ਬਣਾਈ ਹੋਈ ਸੀ ਅਤੇ ਲਗਭਗ ਸਭ ਬਿਨਾਂ ਮਾਸਕ ਤੋਂ ਸਨ। ਅਧਿਕਾਰੀਆਂ ਨੇ ਲਗਭਗ 11:15 ਵਜੇ ,ਨਿਊਯਾਰਕ ਸਿਟੀ ਦੀ ਕੋਸਟਰ ਸਟ੍ਰੀਟ ਦੇ ਗੋਦਾਮ ਵਿਚ ਦਾਖ਼ਲ ਹੋ ਕੇ ਇਸ ਨੂੰ ਬੰਦ ਕਰਵਾਇਆ। 

ਇਸ ਦੇ ਇਲਾਵਾ ਸ਼ੈਰਿਫ ਦੇ ਦਫ਼ਤਰ ਨੇ ਇਕ ਬਿਆਨ ਵਿੱਚ ਦੱਸਿਆ ਕਿ ਇਸ ਕਾਰਵਾਈ ਦੌਰਾਨ ਕਈ ਹਥਿਆਰਾਂ  ਦੇ ਨਾਲ ਭੰਗ ਦੀ ਮਾਤਰਾ ਵੀ ਬਰਾਮਦ ਕੀਤੀ ਗਈ। ਬ੍ਰੋਂਕਸ ਰੰਬਲ ਕਲੱਬ  ਦੇ ਸੀ. ਈ. ਓ. ਮਾਈਕਲ ਰੋਮਨ ਨੂੰ ਵੀ ਇਸ ਗਤੀਵਿਧੀ ਲਈ ਅੱਠ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਗੈਰ-ਕਾਨੂੰਨੀ ਇਕੱਠ ਅਤੇ ਪਾਬੰਦੀਸ਼ੁਦਾ ਲੜਾਈ ਖੇਡਾਂ ਆਦਿ ਸ਼ਾਮਿਲ ਹਨ।


Lalita Mam

Content Editor

Related News